ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ ਸਹੋਦਿਆ ਸਕੂਲਾਂ ਦੀ ਜੂਨੀਅਰ ਐਥਲੈਟਿਕਸ ਮੀਟ ਸਮਾਪਤ
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਦੀ 2 ਰੋਜ਼ਾ ਜੂਨੀਅਰ ਐਥਲੈਟਿਕਸ ਮੀਟ ਦੇ ਦੂਸਰੇ ਦਿਨ ਕਈ ਕੀਰਤੀਮਈ ਰਿਕਾਰਡ ਕਾਇਮ ਹੋਏ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਡਾਇਰੈਕਟਰ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੇ ਪ੍ਰਬੰਧਾਂ ਹੇਠ ਦੂਸਰੇ ਦਿਨ ਐਥਲੈਟਿਕਸ ਮੁਕਾਬਲੇ ਸ਼ੁਰੂ ਕਰਵਾਉਣ ਲਈ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਉਚੇਚਾ ਪਹੁੰਚੇ।
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਦੀ 2 ਰੋਜ਼ਾ ਜੂਨੀਅਰ ਐਥਲੈਟਿਕਸ ਮੀਟ ਦੇ ਦੂਸਰੇ ਦਿਨ ਕਈ ਕੀਰਤੀਮਈ ਰਿਕਾਰਡ ਕਾਇਮ ਹੋਏ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਡਾਇਰੈਕਟਰ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ (ਪੱਛਮੀ) ਦੇ ਪ੍ਰਬੰਧਾਂ ਹੇਠ ਦੂਸਰੇ ਦਿਨ ਐਥਲੈਟਿਕਸ ਮੁਕਾਬਲੇ ਸ਼ੁਰੂ ਕਰਵਾਉਣ ਲਈ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਉਚੇਚਾ ਪਹੁੰਚੇ। ਸਹੋਦਿਆ ਸਕੂਲਾਂ ਦੇ ਜੂਨੀਅਰ ਐਥਲੈਟਿਕਸ ਮੁਕਾਬਲਿਆਂ ਦੌਰਾਨ ਅੰਡਰ- 8 ਲੜਕਿਆਂ ਦੇ 50 ਮੀਟਰ ਦੌੜ ਮੁਕਾਬਲੇ ’ਚ ਪਰਤਾਪ ਪਬਲਿਕ ਸਕੂਲ ਲੁਧਿਆਣਾ ਜੇਤੂ ਰਿਹਾ, ਮੇਜ਼ਬਾਨ ਈਸਟਵੁੱਡ ਸਕੂਲ ਉੱਪ ਜੇਤੂ ਰਿਹਾ। ਉਬਸਟੈਕਲ ਦੌੜ ਮੁਕਾਬਲਾ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਨੇ ਜਿੱਤਿਆ। ਅੰਡਰ-10 ਲੜਕਿਆਂ ਦੇ ਲੰਬੀ ਛਾਲ ਮੁਕਾਬਲੇ ਸਮੇਂ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਨੇ ਪਹਿਲਾ, ਮੇਜ਼ਬਾਨ ਈਸਟਵੁੱਡ ਸਕੂਲ ਨੇ ਦੂਸਰਾ ਸਥਾਨ ਲਿਆ। ਸ਼ਾਟਪੁੱਟ ਮੁਕਾਬਲਾ ਮੇਜ਼ਬਾਨ ਈਸਟਵੁੱਡ ਸਕੂਲ ਦੇ ਐਥਲੀਟ ਨੇ ਜਿੱਤਿਆ। ਲੜਕਿਆਂ ਦੀ 200 ਮੀਟਰ ਦੌੜ ਵਿਚ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬਿੰਜਲ ਨੇ ਪਹਿਲਾ ਸਥਾਨ ਲਿਆ। ਲੜਕਿਆਂ ਦੀ 100 ਮੀਟਰ ਦੌੜ ਵਿਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਜੇਤੂ ਬਣਿਆ। ਲੜਕਿਆਂ ਦੀ ਰਿਲੇਅ ਦੌੜ ਵਿਚ ਮੇਜ਼ਬਾਨ ਈਸਟਵੁੱਡ ਸਕੂਲ ਜੇਤੂ ਰਿਹਾ। ਅੰਡਰ-12 ਲੜਕਿਆਂ ਦਾ ਲੰਬੀ ਛਾਲ ਮੁਕਾਬਲਾ ਏਅਰ ਫੋਰਸ ਸਟੇਸ਼ਨ ਸਕੂਲ ਹਲਵਾਰਾ ਨੇ ਜਿੱਤਿਆ। ਲੜਕਿਆਂ ਦੀ 400 ਅਤੇ 200 ਮੀਟਰ ਦੌੜ ਵਿਚ ਮੇਜ਼ਬਾਨ ਈਸਟਵੁੱਡ ਸਕੂਲ ਨੇ ਪਹਿਲਾ ਸਥਾਨ ਲਿਆ। ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਪੱਛਮੀ ਦੀ ਜੂਨੀਅਰ ਸਲਾਨਾ ਐਥਲੈਟਿਕਸ ਮੀਟ ਦੇ ਜੇਤੂ, ਉੱਪ ਜੇਤੂ ਐਥਲੀਟਾਂ ਨੂੰ ਇਨਾਮਾਂ ਦੀ ਵੰਡ ਡਾ: ਅਮਨਦੀਪ ਕੌਰ ਬਖਸ਼ੀ, ਹੋਰਨਾਂ ਵਲੋਂ ਕੀਤੀ ਗਈ।