13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਹਿਕਾਰੀ ਕਰਜ਼ਾ ਨੀਤੀ ’ਚ ਸਖ਼ਤ ਬਦਲਾਅ ਛੋਟੇ ਕਿਸਾਨਾਂ ਲਈ ਫਾਂਸੀ ਦਾ ਫੰਦਾ-ਇਯਾਲੀ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜ਼ਿਆਂ (ਲੋਨ ਲਿਮਟ) ਵਿਚ ਪੰਜਾਬ ਸਰਕਾਰ ਵਲੋਂ ਨਵੇਂ ਤੇ ਸਖਤ ਫੇਰਬਦਲਾਂ ਨਾਲ ਪਹਿਲਾਂ ਹੀ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫਤਾਂ ਨਾਲ ਜੂਝ ਰਹੇ ਕਿਸਾਨ ਦੀ ਖੱਜਲ ਖੁਆਰੀ ਹੋਰ ਵਧੇਗੀ, ਇਹ ਪ੍ਰਗਟਾਵਾ ਸਰਕਾਰ ਵਲੋਂ ਕਰਜ਼ੇ ਸੰਬੰਧੀ ਨਵੀਂ ਸ਼ਰਤਾਂ ਨੂੰ ਕਿਸਾਨ ਮਾਰੂ ਦੱਸਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ/ਸਭਾਵਾਂ ਵਲੋਂ 2 ਲੱਖ ਤੋਂ ਵੱਧ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਤੇ ਫਰਦ ’ਚ ਐਂਟਰੀ ਲਾਜ਼ਮੀ ਬਣਾ ਦਿੱਤੀ, 3 ਲੱਖ ਤੋਂ ਉੱਪਰ ਰਿਆਇਤੀ ਦਰਾਂ ਵਧਾ ਕੇ ਨਵੀਂ ਸ਼ਰਤ/ਬਦਲਾਅ ਹੇਠ 11 ਫੀਸਦੀ ਵਿਆਜ਼ ਪੈਣਾ ਸ਼ੁਰੂ ਹੋਵੇਗਾ, ਅਜਿਹੇ ਵਿਚ ਕਿਸਾਨ ਸਹਿਕਾਰੀ ਸਭਾ ਤੋਂ ਦੂਰ ਅਤੇ ਮਜ਼ਬੂਰਨ ਨਿੱਜੀ ਸ਼ਾਹੂਕਾਰਾਂ ਕੋਲ ਮਹਿੰਗੀ ਵਿਆਜ਼ ਦਰ ਕਰਜ਼ੇ ਲਈ ਫਸੇਗਾ।

Ad Position 21
No active advertisement
ਅਜੀਤ ਡੈਸਕ 13-10-2026
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੀਆਂ ਸਹਿਕਾਰੀ ਸਭਾਵਾਂ ਤੇ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜ਼ਿਆਂ (ਲੋਨ ਲਿਮਟ) ਵਿਚ ਪੰਜਾਬ ਸਰਕਾਰ ਵਲੋਂ ਨਵੇਂ ਤੇ ਸਖਤ ਫੇਰਬਦਲਾਂ ਨਾਲ ਪਹਿਲਾਂ ਹੀ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫਤਾਂ ਨਾਲ ਜੂਝ ਰਹੇ ਕਿਸਾਨ ਦੀ ਖੱਜਲ ਖੁਆਰੀ ਹੋਰ ਵਧੇਗੀ, ਇਹ ਪ੍ਰਗਟਾਵਾ ਸਰਕਾਰ ਵਲੋਂ ਕਰਜ਼ੇ ਸੰਬੰਧੀ ਨਵੀਂ ਸ਼ਰਤਾਂ ਨੂੰ ਕਿਸਾਨ ਮਾਰੂ ਦੱਸਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ/ਸਭਾਵਾਂ ਵਲੋਂ 2 ਲੱਖ ਤੋਂ ਵੱਧ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਤੇ ਫਰਦ ’ਚ ਐਂਟਰੀ ਲਾਜ਼ਮੀ ਬਣਾ ਦਿੱਤੀ, 3 ਲੱਖ ਤੋਂ ਉੱਪਰ ਰਿਆਇਤੀ ਦਰਾਂ ਵਧਾ ਕੇ ਨਵੀਂ ਸ਼ਰਤ/ਬਦਲਾਅ ਹੇਠ 11 ਫੀਸਦੀ ਵਿਆਜ਼ ਪੈਣਾ ਸ਼ੁਰੂ ਹੋਵੇਗਾ, ਅਜਿਹੇ ਵਿਚ ਕਿਸਾਨ ਸਹਿਕਾਰੀ ਸਭਾ ਤੋਂ ਦੂਰ ਅਤੇ ਮਜ਼ਬੂਰਨ ਨਿੱਜੀ ਸ਼ਾਹੂਕਾਰਾਂ ਕੋਲ ਮਹਿੰਗੀ ਵਿਆਜ਼ ਦਰ ਕਰਜ਼ੇ ਲਈ ਫਸੇਗਾ। ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸਹਿਕਾਰੀ ਸਭਾ/ਬੈਂਕ ਤੋਂ ਕਰਜ਼ਾ ਲੈਣ ਵਾਲਿਆਂ ਲਈ ਵਿਆਜ਼ ਦਰ ਵਧਾ ਕੇ ਸਖਤ ਨਿਯਮਾਂ ਨਾਲ ਸਰਕਾਰ ਕਿਸਾਨ ਹਿਤੈਸ਼ੀ ਕਿਵੇਂ ਬਣ ਗਈ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਹੇਠ ਕਰਜ਼ਾ ਲਿਮਟ ’ਚ ਸ਼ਰਤਾਂ ਸਖਤ ਕਰ ਦਿੱਤੀਆਂ , ਵਿਆਜ਼ ਵਧਾ ਦਿੱਤਾ, ਜਦ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਮੁਨਾਫ਼ਾ 2 ਫ਼ੀਸਦੀ ਤੋਂ ਘਟਾ ਕੇ 0.5 ਫ਼ੀਸਦੀ ਕਰ ਦਿੱਤਾ, ਅਜਿਹੇ ਵਿਚ ਸਭਾਵਾਂ ਜਲਦੀ ਹੀ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਰਾਏਕੋਟ ਨਾਲ ਸੰਬੰਧਿਤ 12 ਪ੍ਰਾਈਵੇਟ ਸਬ-ਯਾਰਡਾਂ ਨੂੰ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਚੇਅਰਮੈਨ ਤੂਰ ਦੇ ਯਤ... ਅਗਲੀ ਖ਼ਬਰ ਜਗਰਾਉਂ ਨਾਲ ਸੰਬੰਧਿਤ ਮੰਡੀਆਂ ਦੀਆਂ ਸਮੱਸਿਆਵਾਂ ਸੰਬੰਧੀ ਚੇਅਰਮੈਨ ਬਰਸਟ ਨੂੰ ਵਫ਼ਦ ਮਿਲਿਆ
Ad Position 24