ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੇ ਆਗੂਆਂ ਦੀ ਮੀਟਿੰਗ
ਸਿੱਧਵਾਂ ਕਾਲਜ ਵਿਖੇ ਐੱਨ. ਐੱਸ. ਐੱਸ. ਦਿਵਸ ਮਨਾਇਆ
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ.
ਚੌਂਕੀਮਾਨ, 2 ਅਕਤੂਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟਾਂ ਵਲੋਂ ਐੱਨ.ਐੱਸ.ਐੱਸ. ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਵਲੰਟੀਅਰਾਂ ਦੁਆਰਾ ਸਮਾਜ-ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਹਿੱਤ ਸਹੁੰ ਚੁੱਕੀ। ਵਲੰਟੀਅਰ ਅਸ਼ਨੂਰ ਕੰਬੋਜ਼ ਨੇ ਐੱਨ.ਐੱਸ.ਐੱਸ. ਦੀ ਮਹੱਤਤਾ ਅਤੇ ਸਮਾਜ ਸੇਵਾ ਪ੍ਰਤੀ ਵਿਚਾਰ ਸਾਂਝੇ ਕੀਤੇ। ਵਲੰਟੀਅਰ ਜਸ਼ਨਪ੍ਰੀਤ ਕੌਰ ਨੇ ਐੱਨ.ਐੱਸ.ਐੱਸ ਦੀ ਸਮਾਜ ਸੁਧਾਰਕ ਭੂਮਿਕਾ ਪ੍ਰਤੀ ਇਕ ਉਤਸ਼ਾਹ ਵਧਾਊ ਕਵਿਤਾ ਪੇਸ਼ ਕੀਤੀ। ਵਲੰਟੀਅਰ ਏਕਸਪ੍ਰੀਤ ਕੌਰ ਨੇ ਪੀ.ਪੀ.ਟੀ ਰਾਹੀਂ ਐੱਨ.ਐੱਸ.ਐੱਸ ਕੈਂਪ ਦੀਆਂ ਝਲਕਾਂ ਨੂੰ ਪੇਸ਼ ਕਰਦਿਆਂ ਆਪਣੇ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ। ਪ੍ਰਿੰ: ਡਾ. ਸਤਿੰਦਰ ਕੌਰ ਨੇ ਵਲੰਟੀਅਰਾਂ ਦੁਆਰਾ ਉਤਸ਼ਾਹਪੂਰਵਕ ਨਿਭਾਈਆਂ ਸਮਾਜ-ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਲੰਟੀਅਰਾਂ ਨੂੰ ਤਨਦੇਹੀ ਨਾਲ ਸਮਾਜਿਕ ਗਤੀਵਿਧੀਆਂ ਵਿਚ ਆਪਣਾ ਉਚੇਚਾ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਐੱਨ.ਐੱਸ.ਐੱਸ. ਅਫ਼ਸਰ ਡਾ. ਇੰਦਰਜੀਤ ਕੌਰ ਅਤੇ ਡਾ. ਅਮਨਦੀਪ ਕੌਰ ਨੇ ਐੱਨ.ਐੱਸ.ਐੱਸ ਦੇ ਨਾਅਰੇ ‘ਨਾਟ ਮੀ ਵਟ ਯੂ’ ਤਹਿਤ ਆਪਣੀ ਭਾਗੀਦਾਰੀ ਰਾਹੀਂਂ ਆਪਣੀ ਸਮਾਜਿਕ ਭਲਾਈ ਲਈ ਅਗਾਂਹ-ਵਧੂ ਹੋਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦਾ ਉਦੇਸ਼ ਵਲੰਟੀਅਰਾਂ ਦੀਆਂ ਸਮਾਜ-ਸੁਧਾਰਕ ਗਤੀਵਿਧੀਆਂ ਰਾਹੀਂ ਬਾਕੀ ਵਿਦਿਆਰਥਣਾਂ ਵਿਚ ਸਮਾਜ ਪ੍ਰਤੀ ਜਾਗਰੂਕਤਾ ਤੇ ਨਿੱਜੀ ਪੱਧਰ ਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ।