03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਲਾਇਨਜ਼ ਕਲੱਬ ਵਲੋਂ ਲਗਾਏ ਦਿਲ ਦੇ ਰੋਗਾਂ ਦੀ ਜਾਂਚ ਕੈਂਪ ’ਚ 55 ਮਰੀਜ਼ਾਂ ਦੀ ਜਾਂਚ

ਰਾਏਕੋਟ, 2 ਅਕਤੂਬਰ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਚਲਾਈ ਜਾ ਰਹੀ ਸਮਾਜ ਭਲਾਈ ਕੰਮਾਂ ਦੀ ਲੜੀ ਤਹਿਤ ਸਥਾਨਕ ਲਾਇਨਜ਼ ਭਵਨ ਵਿਖੇ ਦਿਲ ਦੇ ਰੋਗਾਂ ਦੀ ਜਾਂਚ ਦਾ ਇਕ ਕੈਂਪ ਪ੍ਰਧਾਨ ਗੁਲਸ਼ਨ ਮਿੱਤਲ ਦੀ ਅਗਵਾਈ ਹੇਠ ਲਗਾਇਆ। ਕੈਂਪ ਸੰਬੰਧੀ ਕਲੱਬ ਦੇ ਪ੍ਰੈੱਸ ਸਕੱਤਰ ਅਮਿਤ ਪਾਸੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ.

Ad Position 21
No active advertisement
ਅਜੀਤ ਡੈਸਕ 03-10-2026
ਰਾਏਕੋਟ, 2 ਅਕਤੂਬਰ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਚਲਾਈ ਜਾ ਰਹੀ ਸਮਾਜ ਭਲਾਈ ਕੰਮਾਂ ਦੀ ਲੜੀ ਤਹਿਤ ਸਥਾਨਕ ਲਾਇਨਜ਼ ਭਵਨ ਵਿਖੇ ਦਿਲ ਦੇ ਰੋਗਾਂ ਦੀ ਜਾਂਚ ਦਾ ਇਕ ਕੈਂਪ ਪ੍ਰਧਾਨ ਗੁਲਸ਼ਨ ਮਿੱਤਲ ਦੀ ਅਗਵਾਈ ਹੇਠ ਲਗਾਇਆ। ਕੈਂਪ ਸੰਬੰਧੀ ਕਲੱਬ ਦੇ ਪ੍ਰੈੱਸ ਸਕੱਤਰ ਅਮਿਤ ਪਾਸੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਾਹਿਲ ਬਾਂਸਲ (ਡੀ. ਐੱਮ.) ਵਲੋਂ 55 ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀ ਈ. ਸੀ. ਜੀ., ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕੀਤੀ ਗਈ ਅਤੇ ਡਾਕਟਰ ਵਲੋਂ ਮਰੀਜ਼ਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਸੁਣ ਕੇ ਲੋੜੀਂਦੀ ਸਲਾਹ ਦਿੱਤੀ ਗਈ। ਉਨ੍ਹਾਂ ਨੇ ਦਿਲ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਸਿਹਤ ਜਾਂਚ ਕਰਵਾਉਣ ਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ, ਦਿਨੇਸ਼ ਖੁਰਮੀ, ਰਮੇਸ਼ ਗਰਗ, ਡਾ: ਦੁਰਗੇਸ਼ ਸ਼ਰਮਾ, ਅਨਿਲ ਅਗਰਵਾਲ, ਬਿਕਰਮਜੀਤ ਬਾਂਸਲ, ਸੁਰੇਸ਼ ਗੋਇਲ, ਨਰੇਸ਼ ਗੋਇਲ, ਸੁਭਾਸ਼ ਪਾਸੀ, ਪਵਨ ਵਰਮਾਂ, ਐਡਵੋਕੇਟ ਬੀ.ਆਰ. ਸ਼ਰਮਾ, ਕ੍ਰਿਸ਼ਨ ਖੁਰਾਣਾ, ਰਾਜਿੰਦਰ ਗੋਇਲ, ਪੰਕਜ ਕਾਂਸਲ, ਕੁਲਵੰਤ ਸਿੰਘ, ਮੀਨੂ ਜੈਨ, ਕੇ. ਕੇ. ਸ਼ਰਮਾ, ਵਿਨੋਦ ਜੈਨ (ਰਾਜੂ) ਤੇ ਡਾ. ਵਰੁਣ ਬਾਂਸਲ ਸਮੇਤ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਵਿਖੇ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਨੌਸਰਬਾਜ਼ ਠੱਗ ਨੇ ਮਸੂਮ ਲੜਕੀ ਦਾ ਏ.ਟੀ.ਐੱਮ. ਕਾਰਡ ਬਦਲ ਕੇ ਉਸ ਦੇ ਖ਼ਾਤੇ ਵਿਚੋਂ 19 ਹਜ਼ਾਰ ਉਡਾਏ ਕੇਂਦਰ ਸਰਕਾਰ ਨੇ ਕਣ...
Ad Position 24