03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਕਰੀਅਰ ਕੌਂਸਲਿੰਗ ਦਾ ਆਯੋਜਨ

ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਟਰੀਮਾਂ ਜਿਵੇਂ ਸਾਇੰਸ, ਕਾਮਰਸ ਅਤੇ ਆਰਟਸ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਕੌਂਸਲਿੰਗ ਦੌਰਾਨ ਵੱਖ ਵੱਖ ਕੋਰਸਾਂ ਤੇ ਡਿਗਰੀਆਂ ਜਿਵੇਂ ਫਰਮਾਸਿਟੀਕਲ, ਫੈਸ਼ਨ ਡਿਜਾਇਨਿੰਗ,ਅਡਮਿਸ਼ਨ ਕੌਂਸਲਿੰਗ, ਆਰਟਸ, ਕਾਮਰਸ, ਸਕਿਲ ਵਿਸ਼ਿਆਂ ਦੇ ਮਾਹਿਰ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 03-10-2026
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰੀਅਰ ਕੌਂਸਲਿੰਗ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਟਰੀਮਾਂ ਜਿਵੇਂ ਸਾਇੰਸ, ਕਾਮਰਸ ਅਤੇ ਆਰਟਸ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਕੌਂਸਲਿੰਗ ਦੌਰਾਨ ਵੱਖ ਵੱਖ ਕੋਰਸਾਂ ਤੇ ਡਿਗਰੀਆਂ ਜਿਵੇਂ ਫਰਮਾਸਿਟੀਕਲ, ਫੈਸ਼ਨ ਡਿਜਾਇਨਿੰਗ,ਅਡਮਿਸ਼ਨ ਕੌਂਸਲਿੰਗ, ਆਰਟਸ, ਕਾਮਰਸ, ਸਕਿਲ ਵਿਸ਼ਿਆਂ ਦੇ ਮਾਹਿਰ ਸ਼ਾਮਿਲ ਹੋਏ। ਇਸ ਤੋਂ ਪਹਿਲਾ ਇਨ੍ਹਾਂ ਵਿਦਿਆਰਥੀਆਂ ਦਾ ਬੈਂਗਲੁਰੂ ਦੀ ਕੰਪਨੀ ਵਲੋਂ ਸਾਈਕੋਮੈਟ੍ਰਿਕ ਟੈਸਟ ਵੀ ਹੋਇਆ ਤੇ ਇਸ ਦੌਰਾਨ ਪਰਖਿਆ ਗਿਆ ਕਿ ਵਿਦਿਆਰਥੀਆਂ ਦੀ ਕਿਸ ਕਿਸ ਵਿਸ਼ੇ ਵਿਚ ਰੁਚੀ ਹੈ। ਇਸੇ ਸਬੰਧੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਆਏ ਅਤੇ ਇਕੱਲੇ ਇਕੱਲੇ ਵਿਦਿਆਰਥੀ ਦੀ ਮਾਹਿਰਾਂ ਵਲੋਂ ਕੌਂਸਲਿੰਗ ਕੀਤੀ ਗਈ। ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਜਿਹੜੇ ਕੋਰਸਾਂ ਵਿਚ ਦਾਖ਼ਲਾ ਲੈਣਾ ਹੈ, ਉਹ ਕਿਥੇ ਤੇ ਕਿਹੜੇ ਕਾਲਜ ਵਿਚ ਉਪਲਬਧ ਹਨ। ਬੱਚਿਆਂ ਨੂੰ ਭਵਿੱਖ ਦੇ ਕੋਰਸ ਚੁਣਨ ਲਈ ਲੋੜੀਂਦੇ ਅੰਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਧਾਨ ਡਾ: ਐੱਚ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਚੰਦਰਸ਼ੇਖਰ ਨੇ ਬਾਹਰੋਂ ਆਈ ਕੌਂਸਲਿੰਗ ਟੀਮ ਦਾ ਵਿਦਿਆਰਥੀਆਂ ਲਈ ਕੀਮਤੀ ਸਮਾਂ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਨੂੰ ਸਦਮਾ, ਦਾਦੀ ਦਾ ਦਿਹਾਂਤ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਨਗਰ ਕੌਂਸਲ ਨੇ ਦੁਕਾਨਦਾਰਾਂ ਨੂੰ ਪ੍ਰਸੰਸਾ ਪੱਤ...
Ad Position 24