03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਾਬਾ ਈਸਸ਼ ਸਿੰਘ ਜੀ ਕਲੇਰਾਂ ਵਾਲੇ, ਬਾਬਾ ਜਗੀਰ ਸਿੰਘ ਬੜੂੰਦੀ, ਬਾਬਾ ਧੰਨਾ ਸਿੰਘ ਬੜੂੰਦੀ ਬੜੂੰਦੀ ’ਚ ਬਾਬਾ ਈਸ਼ਰ ਸਿੰਘ ਕਲੇਰਾਂ ਜੀ ਵਾਲਿਆਂ ਦੇ ਬਰਸੀ ਸਮਾਗਮ 8 ਨੂੰ

ਲੋਹਟਬੱਦੀ, 2 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਨਾਨਕਸਰ ਸੰਪਰਦਾਇ ਦੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਸਬੰਧੀ ਸਾਲਾਨਾ ਸਮਾਗਮ 8 ਅਕਤੂਬਰ, ਦਿਨ ਵੀਰਵਾਰ ਨੂੰ ਉਨ੍ਹਾਂ ਦੇ ਨਾਨਕੇ ਨਗਰ ਪਿੰਡ ਬੜੂੰਦੀ (ਲੁਧਿਆਣਾ) ਵਿਖੇ ਹੋ ਰਹੇ ਹਨ। ਪਿੰਡ ਬੜੂੰਦੀ ਸਥਿਤ ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਪੱਤੀ ਮਾਨਾਂ/ਬੜੂੰਦੀ ਵਿਖੇ ਮੌਜੂਦਾ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ 13 ਸਤੰਬਰ ਤੋਂ ਤੁੱਕ ਤੁੱਕ ਵਾਲੇ ਸ੍ਰੀ ਅਖੰਡ ਪਾਠਾਂ ਦੀਆਂ ਲੜੀ ਜਾਰੀ ਹੈ।

Ad Position 21
No active advertisement
ਬੜੂੰਦੀ ’ਚ ਬਾਬਾ ਈਸ਼ਰ ਸਿੰਘ ਕਲੇਰਾਂ ਜੀ ਵਾਲਿਆਂ ਦੇ ਬਰਸੀ ਸਮਾਗਮ 8 ਨੂੰ 03-10-2026
ਲੋਹਟਬੱਦੀ, 2 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਨਾਨਕਸਰ ਸੰਪਰਦਾਇ ਦੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਸਬੰਧੀ ਸਾਲਾਨਾ ਸਮਾਗਮ 8 ਅਕਤੂਬਰ, ਦਿਨ ਵੀਰਵਾਰ ਨੂੰ ਉਨ੍ਹਾਂ ਦੇ ਨਾਨਕੇ ਨਗਰ ਪਿੰਡ ਬੜੂੰਦੀ (ਲੁਧਿਆਣਾ) ਵਿਖੇ ਹੋ ਰਹੇ ਹਨ। ਪਿੰਡ ਬੜੂੰਦੀ ਸਥਿਤ ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਪੱਤੀ ਮਾਨਾਂ/ਬੜੂੰਦੀ ਵਿਖੇ ਮੌਜੂਦਾ ਸੰਚਾਲਕ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ 13 ਸਤੰਬਰ ਤੋਂ ਤੁੱਕ ਤੁੱਕ ਵਾਲੇ ਸ੍ਰੀ ਅਖੰਡ ਪਾਠਾਂ ਦੀਆਂ ਲੜੀ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਗੁਰਮੇਲ ਸਿੰਘ ਨੀਲੂ ਅਤੇ ਭਾਈ ਦਵਿੰਦਰ ਸਿੰਘ ਬੜੂੰਦੀ ਨੇ ਦੱਸਿਆ ਕਿ ਸਮੁੱਚੇ ਸਮਾਗਮਾਂ ਦੀ ਸਮਾਪਤੀ 8 ਅਕਤੂਬਰ ਨੂੰ ਰਾਤ 8 ਵਜੇ ਹੋਵੇਗੀ, ਭੋਗਾਂ ਦੇ ਸਲੋਕ ਅਤੇ ਆਰਤੀ ਦੇ ਸ਼ਬਦਾਂ ਉਪਰੰਤ ਮਾਤਾ ਪ੍ਰਤਾਪ ਕੌਰ ਯਾਦਗਾਰੀ ਦੀਵਾਨ ਹਾਲ ’ਚ ਕੀਰਤਨ ਦੀਵਾਨ ਸਜਣਗੇ। ਜਿਸ ’ਚ ਤਖ਼ਤਾਂ ਦੇ ਜਥੇਦਾਰ, ਸੰਤ-ਮਹਾਂਪੁਰਸ਼, ਰਾਗੀ-ਢਾਡੀ, ਗੁਣੀ ਗਿਆਨੀ/ਵਿਦਵਾਨ ਪੁੱਜਣਗੇ। ਦੂਜੇ ਪਾਸੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਦੇਸ਼ਾਂ-ਵਿਦੇਸ਼ਾਂ ਸੰਗਤਾਂ ਪੁੱਜ ਰਹੀਆਂ ਹਨ। ਸੰਗਤਾਂ ਦੀ ਰਿਹਾਇਸ, ਗੱਡੀਆਂ ਪਾਰਕਿੰਗ ਲਈ ਪ ੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪੱਤੀ ਮਾਨ ਠਾਠ ਦੇ ਸਮੂਹ ਬਿਹੰਗਮਾਂ ’ਚ ਭਾਈ ਕੁਲਦੀਪ ਸਿੰਘ, ਭਾਈ ਈਸ਼ਰ ਸਿੰਘ, ਭਾਈ ਜਸਵੀਰ ਸਿੰਘ ਲੱਡੂ, ਬਾਬਾ ਮੁਖਤਿਆਰ ਸਿੰਘ, ਬਾਬਾ ਮੁਕੰਦ ਸਿੰਘ, ਗੁਰਪ੍ਰੀਤ ਸਿੰਘ ਰਾਗੀ, ਬਿੰਦਰ ਸਿੰਘ ਲਾਂਗਰੀ, ਸੇਵਾਦਾਰਾਂ ਅਤੇ ਪ੍ਰਬੰਧਕਾਂ ਵਲੋਂ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਖੇਤੀ ਲਾਗਤਾਂ ਦੇ ਮੁਕਾਬਲੇ ਸਮਰਥਨ ਮੁੱਲ ਵਿਚ ਕੀਤਾ ਵਾਧਾ ਊਠ ਦੇ ਮੂੰਹ ’ਚ ਜ਼ੀਰਾ - ਬੀਕੇਯੂ (ਰਾਜੇਵਾਲ) ਅਗਲੀ ਖ਼ਬਰ ਨਾਰੰਗਵਾਲ ਕਾਲਜ ਵਿਖੇ ਚਾਰ ਰੋਜ਼ਾ ਯੁਵਕ ਤੇ ਵਿਰਾਸਤੀ ਮੇਲਾ ਅੱਜ ਤੋਂ ਸ਼ੁਰੂ
Ad Position 24