03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੁਧਾਰ ਬਾਜ਼ਾਰ ਦੁਸਹਿਰਾ ਕਮੇਟੀ ਦੀ ਅਹਿਮ ਮੀਟਿੰਗ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਤਿੰਨੋਂ ਪੁਤਲੇ ਲੱਗਣਗੇ-ਪ੍ਰਧਾਨ ਗੈਰੀ, ਜੀਤੂ ਸੁਧਾਰ

ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੀ ਦੁਸਹਿਰਾ ਤੇ ਸੱਭਿਆਚਾਰ ਮੇਲਾ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਗੈਰੀ ਸਹੌਲੀ ਦੀ ਅਗਵਾਈ ਹੇਠ ਹੋਈ ਤੇ ਅਨਾਜ ਮੰਡੀ ਸੁਧਾਰ ਵਿਖੇ ਕਰਵਾਏ ਜਾਣ ਵਾਲੇ ਦੁਸਹਿਰਾ ਸਮਾਗਮ, ਸੱਭਿਆਚਾਰਕ ਮੇਲੇ ਦੀ ਸਫ਼ਲਤਾ ਲਈ ਕਮੇਟੀ ਨੇ ਵਿਚਾਰ ਵਟਾਂਦਰੇ ਕੀਤੇ। ਜਾਣਕਾਰੀ ਦਿੰਦਿਆਂ ਪ੍ਰਧਾਨ ਗੈਰੀ ਸਹੌਲੀ ਨੇ ਦੱਸਿਆ ਕਿ ਕਈ ਸਾਲਾਂ ਉਪਰੰਤ ਇਸ ਵਾਰ ਦੁਸਹਿਰਾ ਸਮਾਗਮ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਤਿੰਨੋਂ ਪੁਤਲੇ ਲਗਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 03-10-2026
ਗੁਰੂਸਰ ਸੁਧਾਰ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੀ ਦੁਸਹਿਰਾ ਤੇ ਸੱਭਿਆਚਾਰ ਮੇਲਾ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਗੈਰੀ ਸਹੌਲੀ ਦੀ ਅਗਵਾਈ ਹੇਠ ਹੋਈ ਤੇ ਅਨਾਜ ਮੰਡੀ ਸੁਧਾਰ ਵਿਖੇ ਕਰਵਾਏ ਜਾਣ ਵਾਲੇ ਦੁਸਹਿਰਾ ਸਮਾਗਮ, ਸੱਭਿਆਚਾਰਕ ਮੇਲੇ ਦੀ ਸਫ਼ਲਤਾ ਲਈ ਕਮੇਟੀ ਨੇ ਵਿਚਾਰ ਵਟਾਂਦਰੇ ਕੀਤੇ। ਜਾਣਕਾਰੀ ਦਿੰਦਿਆਂ ਪ੍ਰਧਾਨ ਗੈਰੀ ਸਹੌਲੀ ਨੇ ਦੱਸਿਆ ਕਿ ਕਈ ਸਾਲਾਂ ਉਪਰੰਤ ਇਸ ਵਾਰ ਦੁਸਹਿਰਾ ਸਮਾਗਮ ਦੌਰਾਨ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਤਿੰਨੋਂ ਪੁਤਲੇ ਲਗਾਏ ਜਾਣਗੇ। ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ, ਪ੍ਰੈੱਸ ਸਕੱਤਰ ਸੁਭਾਸ਼ ਜਿੰਦਲ ਅਨੁਸਾਰ ਇਸ ਸਾਲ ਦਾ ਸਮਾਗਮ ਦਰਸ਼ਕਾਂ ਲਈ ਯਾਦਗਾਰੀ ਸਿੱਧ ਹੋਵੇਗਾ। ਸੁਨੀਲ ਕੁਮਾਰ ਸੈਨ ਤੇ ਜੱਗੀ ਸੰਘੇੜਾ ਨੇ ਦੱਸਿਆ ਕਿ ਸੁੰਦਰ ਝਾਕੀਆਂ ਵੀ ਦੁਸਹਿਰਾ ਮੇਲੇ ਦਾ ਸ਼ਿੰਗਾਰ ਬਣਨਗੀਆਂ। ਨਾਮੀ ਕਲਾਕਾਰ ਤੇ ਗਾਇਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਸ ਮੌਕੇ ਪ੍ਰਧਾਨ ਗੈਰੀ ਸਹੌਲੀ, ਚੇਅਰਮੈਨ ਜੱਗੀ ਸੰਘੇੜਾ, ਮੀਤ ਪ੍ਰਧਾਨ ਮਾ . ਰਾਜ ਕੁਮਾਰ, ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਇੰਦਰਜੀਤ ਸਿੰਘ ਜੀਤੂ, ਕੋਆਰਡੀਨੇਟਰ ਸੁਨੀਲ ਕੁਮਾਰ ਸੈਨ, ਮੀਤ ਪ੍ਰਧਾਨ ਹਾਕਮ ਸਿੰਘ ਗਿੱਲ, ਪ੍ਰੈੱਸ ਸਕੱਤਰ ਸੁਭਾਸ਼ ਜਿੰਦਲ, ਸਕੱਤਰ ਰਾਜ ਕਲੇਰ, ਪਲਵਿੰਦਰ ਸਿੰਘ ਸੰਘੇੜਾ, ਵਿਕਾਸ ਸ਼ਰਮਾ ਨੀਨੂੰ, ਜਤਿੰਦਰ ਸਿੰਘ ਤਿੰਦੀ, ਇਕਬਾਲ ਸਿੰਘ ਬੱਬੀ, ਮਨਰਾਜ ਸਿੰਘ ਗਰੇਵਾਲ, ਬਾਬੂ ਸਿੰਘ ਬੀਕਾਨੇਰ, ਸਿਮਰਨਜੀਤ ਸਿੰਘ ਗਰੇਵਾਲ, ਲੱਕੀ ਅੱਬੂਵਾਲ, ਧੂਰੀ ਸੁਧਾਰ, ਹੈਰੀ ਸੁਧਾਰ, ਚੁੰਨੂ ਗਰਗ, ਸ਼ਰਨਾ ਸੁਧਾਰ, ਮੰਨਾ ਬਰੂਮੀ, ਸੰਦੀਪ ਸਿੰਘ ਸੀਪਾ, ਬਾਲ ਕ੍ਰਿਸ਼ਨ ਗਰਗ, ਗੁਰਿੰਦਰ ਗਰੇਵਾਲ, ਜਸਦੀਪ ਸੁਧਾਰ, ਤਲਵਿੰਦਰ ਸਿੰਘ ਬਬਲੂ ਆਦਿ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਾਰੰਗਵਾਲ ਕਾਲਜ ਵਿਖੇ ਚਾਰ ਰੋਜ਼ਾ ਯੁਵਕ ਤੇ ਵਿਰਾਸਤੀ ਮੇਲਾ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਜਗਰਾਉਂ ਦਾਣਾ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਸ਼ੁਰੂ ਕਰਵਾਈ
Ad Position 24