01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਅਹਿਮ ਮੁੱਦਿਆਂ ਨੂੰ ਲੈ ਕੇ ਭੰਮੀਪੁਰਾ ’ਚ ਮੀਟਿੰਗ

ਹਠੂਰ, 1 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ 16ਵੀਂ ਬਰਸੀ ’ਤੇ 11 ਅਕਤੂਬਰ ਨੂੰ ਉਨ੍ਹਾਂ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਚੱਕ ਅਲੀ ਸ਼ੇਰ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ ’ਚ ਜਾਣਗੇ ਅਤੇ ਉਸ ਦਿਨ ਸਾਰੇ ਕਿਸਾਨ ਮਹਿਲ ਕਲਾਂ ਟੋਲ ਪਲਾਜ਼ਾ ਕੋਲ ਸਵੇਰੇ ਸਾਢੇ ਅੱਠ ਵਜੇ ਤੱਕ ਇਕੱਤਰ ਹੋ ਕੇ ਰਵਾਨਾ ਹੋਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੰਮੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 02-10-2026
ਹਠੂਰ, 1 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਜ਼ਮੀਨੀ ਘੋਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ 16ਵੀਂ ਬਰਸੀ ’ਤੇ 11 ਅਕਤੂਬਰ ਨੂੰ ਉਨ੍ਹਾਂ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਚੱਕ ਅਲੀ ਸ਼ੇਰ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਵੱਡੀ ਗਿਣਤੀ ’ਚ ਜਾਣਗੇ ਅਤੇ ਉਸ ਦਿਨ ਸਾਰੇ ਕਿਸਾਨ ਮਹਿਲ ਕਲਾਂ ਟੋਲ ਪਲਾਜ਼ਾ ਕੋਲ ਸਵੇਰੇ ਸਾਢੇ ਅੱਠ ਵਜੇ ਤੱਕ ਇਕੱਤਰ ਹੋ ਕੇ ਰਵਾਨਾ ਹੋਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੰਮੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕੀਤਾ। ਜਗਰਾਉਂ, ਸਿੱਧਵਾਂ ਬੇਟ, ਹੰਬੜਾਂ, ਰਾਏਕੋਟ, ਪੱਖੋਵਾਲ, ਸੁਧਾਰ, ਮੁੱਲਾਂਪੁਰ, ਲੁਧਿਆਣਾ ਵਨ ਦੇ ਪ੍ਰਧਾਨ/ਸਕੱਤਰਾਂ ਦੀ ਇਸ ਮੀਟਿੰਗ ’ਚ ਤਰਸੇਮ ਸਿੰਘ ਬੱਸੂਵਾਲ, ਬੇਅੰਤ ਸਿੰਘ ਬਾਣੀਏਵਾਲ, ਸਰਬਜੀਤ ਸਿੰਘ ਧੂੜਕੋਟ, ਜਸਵਿੰਦਰ ਸਿੰਘ ਭੁਮਾਲ, ਰਣਬੀਰ ਸਿੰਘ ਰੁੜਕਾ, ਅਜੀਤ ਸਿੰਘ ਧਾਂਦਰਾ, ਸੁਖਵਿੰਦਰ ਸਿੰਘ ਫੌਜੀ ਰੱਤੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਰਜਿੰਦਰ ਸਿੰਘ ਰਾਜਾ ਭਨੋਹੜ, ਗੁਰਵਿੰਦਰ ਸਿੰਘ ਗੋਗੀ, ਗੁਰਤੇਜ ਸਿੰਘ ਅਖਾੜਾ, ਨਿਰਮਲ ਸਿੰਘ ਭੰਮੀਪੁਰਾ, ਹਰਬੰਸ ਸਿੰਘ ਬੀਰਮੀ, ਹਾਕਮ ਸਿੰਘ ਤੁੰਗਾਹੇੜੀ, ਪਾਲ ਸਿੰਘ ਨਵਾਂ ਡੱਲਾ, ਬਸੰਤ ਸਿੰਘ ਭਰੋਵਾਲ, ਹਰਦੇਵ ਸਿੰਘ ਅਖਾੜਾ, ਕੁਲਦੀਪ ਸਿੰਘ ਰੱਤੋਵਾਲ ਆਦਿ ਹਾਜ਼ਰ ਸਨ। ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਕਿ ਝੋਨੇ ਦੇ ਸੀਜ਼ਨ ’ਚ ਸਾਰੀਆਂ ਅਨਾਜ ਮੰਡੀਆਂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਥੇਬੰਦੀ ਦੌਰਾ ਕਰੇਗੀ ਅਤੇ ਕਿਸਾਨਾਂ ਨੂੰ ਮੰਡੀਆਂ ’ਚ ਗਿੱਲਾ ਝੋਨਾ ਨਾ ਲਿਆਉਣ ਦੀ ਅਪੀਲ ਵੀ ਕੀਤੀ। ਘਰਾਂ ’ਚ ਚਿੱਪ ਵਾਲੇ ਮੀਟਰ ਨਾ ਲਾਉਣ ਅਤੇ ਪਿੰਡਾਂ ’ਚੋਂ ਉਤਾਰੇ ਚਿੱਪ ਵਾਲੇ ਮੀਟਰਾਂ ਦੀ ਥਾਂ ਨਾਰਮਲ ਮੀਟਰ ਲਾਉਣ ਦੀ ਸਰਕਾਰ ਤੋਂ ਮੰਗ ਵੀ ਕੀਤੀ। ਮੀਟਰ ਰੀਡਰ ਹੜਤਾਲ ਖੁੱਲਣੋਂ ਬਾਅਦ ਖਪਤਕਾਰਾਂ ਨੂੰ ਭੇਜੇ ਭਾਰੀ ਰਕਮ ਦੇ ਬਿੱਲਾਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ ਅਤੇ ਇਸ ਸਬੰਧੀ ਜਥੇਬੰਦੀ ਦਾ ਵਫ਼ਦ ਪੰਜ ਅਕਤੂਬਰ ਨੂੰ ਮੁੱਖ ਇੰਜੀਨੀਅਰ ਕੇਂਦਰੀ ਪਾਵਰਕਾਮ ਲੁਧਿਆਣਾ ਨੂੰ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਬੀ.ਕਿ.ਯੂ ਏਕਤਾ ਡਕੌਂਦਾ (ਧਨੇਰ) ਵਲੋਂ ਹਰਵਿੰਦਰ ਸਿੰਘ ਬੜੂੰਦੀ ਬਲਾਕ ਪੱਖੋਵਾਲ ਇਕਾਈ ਦੇ ਮੀਤ ਪ੍ਰਧਾਨ ਨਿਯੁਕਤ ਕਿਸਾਨਾਂ... ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕ...
Ad Position 24