‘ਵਿਕਾਊ ਮੀਡੀਆ’ ਵਾਲੀ ਟਿੱਪਣੀ ’ਤੇ ਰਵਨੀਤ ਬਿੱਟੂ ਦਾ ਵਿਰੋਧ
ਜਗਰਾਉਂ ’ ਚ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦਾ ਬਾਈਕਾਟ ਕਰਕੇ ਲਾਏ ਨਾਅਰੇ ਜਗਰਾਉਂ-ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਮੀਡੀਆ ਦੇ ਇਕ ਹਿੱਸੇ ਨੂੰ ਵਿਕਾਊ ਮੀਡੀਆ ਦੀ ਟਿਪਣੀ ਨੂੰ ਲੈ ਕੇ ਜਗਰਾਉਂ ਵਿਚ ਪੱਤਰਕਾਰਾਂ ਵੱਲੋਂ ਵਿਰੋਧ ਕੀਤਾ ਗਿਆ। ਬਿੱਟੂ ਵੱਲੋਂ ਮੀਡੀਆ ਦੇ ਵੱਡਾ ਹਿੱਸੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ‘ਗੁਲਾਮ’ ਬਣਿਆ ਹੋਇਆ ਹੈ।
ਜਗਰਾਉਂ ’ ਚ ਪੱਤਰਕਾਰਾਂ ਨੇ ਪ੍ਰੈੱਸ ਕਾਨਫਰੰਸ ਦਾ ਬਾਈਕਾਟ ਕਰਕੇ ਲਾਏ ਨਾਅਰੇ ਜਗਰਾਉਂ-ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਮੀਡੀਆ ਦੇ ਇਕ ਹਿੱਸੇ ਨੂੰ ਵਿਕਾਊ ਮੀਡੀਆ ਦੀ ਟਿਪਣੀ ਨੂੰ ਲੈ ਕੇ ਜਗਰਾਉਂ ਵਿਚ ਪੱਤਰਕਾਰਾਂ ਵੱਲੋਂ ਵਿਰੋਧ ਕੀਤਾ ਗਿਆ। ਬਿੱਟੂ ਵੱਲੋਂ ਮੀਡੀਆ ਦੇ ਵੱਡਾ ਹਿੱਸੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ‘ਗੁਲਾਮ’ ਬਣਿਆ ਹੋਇਆ ਹੈ। ਇਸ ਟਿੱਪਣੀ ’ਤੇ ਮੌਜੂਦ ਪੱਤਰਕਾਰਾਂ ਨੇ ਇਤਰਾਜ਼ ਜਿਤਾਇਆ। ਇਸ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਪੱਤਰਕਾਰਾਂ ਦੇ ਇਤਰਾਜ਼ ’ਤੇ ਰਵਨੀਤ ਸਿੰਘ ਬਿੱਟੂ ਨੇ ਕਥਿਤ ਤੌਰ ’ਤੇ ਆਖਿਆ ਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਜਾ ਸਕਦਾ ਹੈ। ਇਸ ਤੋਂ ਨਾਰਾਜ਼ ਹੋ ਕੇ ਮੌਜੂਦ ਪੱਤਰਕਾਰ ਪ੍ਰੈੱਸ ਕਾਨਫਰੰਸ ਦਾ ਬਾਈਕਾਟ ਕਰਦਿਆਂ ਹਾਲ ਤੋਂ ਬਾਹਰ ਆ ਗਏ। ਪੱਤਰਕਾਰਾਂ ਵੱਲੋਂ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ ਗਏ। ਮਾਮਲਾ ਵੱਧਦਾ ਦੇਖਦਿਆਂ ਬਿੱਟੂ ਨੇ ਆਪਣੇ ਕਹੇ ਬੋਲਾਂ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਦੀ ਦਖ਼ਲਅੰਦਾਜ਼ੀ ਨਾਲ ਦੋਵਾਂ ਧਿਰਾਂ ਵਿਚਾਲੇ ਮੁੜ ਸੁਖਾਵੇਂ ਸਬੰਧ ਕਾਇਮ ਕਰਨ ਲਈ ਗੱਲਬਾਤ ਹੋਈ। ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਕਵਰ ਕਰਨ ਲਈ ਸਹਿਮਤੀ ਪ੍ਰਗਟਾਈ ਗਈ। ਇਸ ਸਬੰਧੀ ਪ੍ਰੈੱਸ ਕਲੱਬ ਜਗਰਾਉਂ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਗਾਲਿਬ, ਸਰਪ੍ਰਸਤ ਸੰਜੀਵ ਗੁਪਤਾ, ਚੇਅਰਮੈਨ ਹੇਮਰਾਜ ਬੱਬਰ ਨੇ ਸਪੱਸ਼ਟ ਕੀਤਾ ਕਿ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੇ ਸਨਮਾਨ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਪੱਤਰਕਾਰ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਤੋਂ ਗੁਰੇਜ ਕਰਨਾ ਚਾਹੀਦਾ ਹੈ।