26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

‘ਆਪ’ ਤੋਂ ਬਿਨਾਂ ਕਿਸੇ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਇਲਾਜ ਸਹੂਲਤ ਦੇਣ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ-ਵਿਧਾਇਕ ਹਾਕਮ ਸਿੰਘ

ਲੋਹਟਬੱਦੀ, 25 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੀਆਂ ਸਰਕਾਰਾਂ ਦੀ ਗੰਧਲੀ ਰਾਜਨੀਤੀ ਦੀ ਭੇਂਟ ਚੜ੍ਹੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਦੇਣ ਲਈ ਮੌਜੂਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰਤੂ ‘ਆਪ ਸਰਕਾਰ’ ਦੀਆਂ ਲੋਕ ਹਿੱਤੂ ਨੀਤੀਆਂ ਅਤੇ ਕੋਸ਼ਿਸਾਂ ਵਿਰੋਧੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਿੰਡ ਲੋਹਟਬੱਦੀ ਅਤੇ ਬੜੂੰਦੀ ਵਿਖੇ ਲੋਕਾਂ ਲਈ ਉਲੀਕੀਆਂ ਵੱਖ-ਵੱਖ ਸਰਕਾਰੀ ਸੁਵਿਧਾਵਾਂ/ਯੋਜਨਾਵਾਂ ਬਾਰੇ ਚਾਨਣਾ ਪਾਉਂਦਿਆਂ ਕੀਤਾ।

Ad Position 21
No active advertisement
ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਮਨੋਕਾਮਨਾਵਾਂ ਲਈ ਅਰਜੋਈਆਂ ਕੀਤੀਆਂ 26-09-2026
ਲੋਹਟਬੱਦੀ, 25 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪਿਛਲੀਆਂ ਸਰਕਾਰਾਂ ਦੀ ਗੰਧਲੀ ਰਾਜਨੀਤੀ ਦੀ ਭੇਂਟ ਚੜ੍ਹੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਦੇਣ ਲਈ ਮੌਜੂਦਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰਤੂ ‘ਆਪ ਸਰਕਾਰ’ ਦੀਆਂ ਲੋਕ ਹਿੱਤੂ ਨੀਤੀਆਂ ਅਤੇ ਕੋਸ਼ਿਸਾਂ ਵਿਰੋਧੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਿੰਡ ਲੋਹਟਬੱਦੀ ਅਤੇ ਬੜੂੰਦੀ ਵਿਖੇ ਲੋਕਾਂ ਲਈ ਉਲੀਕੀਆਂ ਵੱਖ-ਵੱਖ ਸਰਕਾਰੀ ਸੁਵਿਧਾਵਾਂ/ਯੋਜਨਾਵਾਂ ਬਾਰੇ ਚਾਨਣਾ ਪਾਉਂਦਿਆਂ ਕੀਤਾ। ਉਨ੍ਹਾਂ ਹਰ ਘਰ 10 ਲੱਖ ਰੁਪਏ ਦਾ ਸਾਲਾਨਾ ਮੁਫ਼ਤ ਇਲਾਜ ਕਰਾਉਣ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡਾਂ ਦੀ ਵੰਡ ਵੀ ਕੀਤੀ। ਵਿਧਾਇਕ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੰਨ 2017 ਤੱਕ ਪੰਜਾਬ ਦੀ ਸਰਜਮੀਂ ’ਤੇ ਸਰਕਾਰਾਂ ਦੇ ਰੂਪ ’ਚ ਸਥਾਪਿਤ ਹੋਣ ਵਾਲੀ ਕਿਸੇ ਵੀ ਪਾਰਟੀ ਨੇ ਕਦੇ ਇਹ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਲੋਕਾਂ ਨੂੰ ਇਲਾਜ ਦੀ ਮੁਫ਼ਤ ਸਹੂਲਤ ਦਿੱਤੀ ਜਾਵੇ ਜਦਕਿ ਇਹ ਲੋਕ ਪੱਖੀ ਸੋਚ ਆਮ ਆਦਮੀ ਦੀ ਸਰਕਾਰ ਦੀ ਹੈ। ਉਨ੍ਹਾਂ ਕਿਹਾ ਅਸੀਂ ਦੇਖਿਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਮੁਖੀ, ਮੈਂਬਰ ਪੈਸਾ ਨਾ ਹੋਣ ਕਾਰਨ ਸਹੀ ਸਮੇਂ ਇਲਾਜ ਨਾ ਕਰਵਾਉਣ ਦੀ ਸੂਰਤ ’ਚ ਮੌਤ ਦੇ ਮੂੰਹ ’ਚ ਚਲੇ ਜਾਂਦੇ ਰਹੇ ਜਾਂ ਫਿਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਸਾਲਾਂ ਬੱਧੀ ਮੰਜ਼ਿਆਂ ਨਾਲ ਹੀ ਜੁੜ ਕੇ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਜਾਂਦੇ ਸਨ। ਵਿਧਾਇਕ ਹਾਕਮ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਹੁਣ ਜਦੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਤਾਂ ਅਜਿਹੇ ਲੋਕ ਸਾਹਮਣੇ ਆਏ ਜਿੰਨ੍ਹਾਂ ਨੂੰ ਹਸਪਤਾਲਾਂ ਵਲੋਂ ਆਪਣਾ ਇਲਾਜ ਕਰਵਾਉਣ ਲਈ ਅਪਰੇਸ਼ਨ ਕਰਵਾਉਣ ਲਈ ਸਮਾਂ ਦਿੱਤਾ ਹੋਇਆ ਸੀ ਪਰੰਤੂ ਉਨ੍ਹਾਂ ਪਾਸ ਵੱਡੀ ਰਕਮ ਦਾ ਪ੍ਰਬੰਧ ਨਾ ਹੋਣ ਕਾਰਨ ਚਾਹੁੰਦੇ ਹੋਏ ਵੀ ਆਪਣੀ ਸਿਹਤ ਸੰਭਾਲਣ ਲਈ ਅਸਮਰੱਥ ਸਨ। ਦੂਜੇ ਪਾਸੇ ਲੋਕਾਂ ਨੇ ਵਿਧਾਇਕ ਰਾਏਕੋਟ ਰਾਹੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਉਨ੍ਹਾਂ ਦੇ ਸਾਹਾਂ ਦੀ ਡੋਰ ਹੋਰ ਲੰਮੀ ਹੋ ਗਈ ਅਤੇ ਆਰਥਿਕ ਬੋਝ ਦਾ ਡਰ ਨਹੀਂ ਸਤਾ ਰਿਹਾ। ਇਸ ਮੌਕੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਕਮਿਊਨਿਟੀ ਸਿਹਤ ਕੇਂਦਰ ਪੱਖੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ, ਸਿਹਤ ਕੇਂਦਰ ਬੜੂੰਦੀ ਇੰਚਾਰਜ ਡਾ: ਵਰਿੰਦਰ ਢਾਂਡਾ ਇੰਚਾਰਜ, ਤਰਨਜੋਤ ਕੌਰ ਸੀ.ਐੱਚ.ਓ, ਇਕਵਿੰਦਰ ਸੀ.ਐੱਚ.ਓ, ਸਰੋਜ ਬਾਲਾ ਸਿਹਤ ਵਰਕਰ, ਕਮਲਜੀਤ ਸਿੰਘ ਸਿਹਤ ਵਰਕਰ ਤੋਂ ਇਲਾਵਾ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਮੈਂਬਰ ਪੰਜਾਬ ਰਾਜ ਵਪਾਰੀ ਕਮਿਸ਼ਨ, ਜਸਵੰਤ ਸਿੰਘ ਜੱਸ ਹਲਵਾਰਾ ਪੀ.ਏ, ਪਰਮੋਦ ਸਿੰਘ ਪੰਚ ਬਲਾਕ ਪ੍ਰਧਾਨ ਯੂਥ ਵਿੰਗ, ਜਸਵੀਰ ਕੌਰ ਬੜੂੰਦੀ ਪ੍ਰਧਾਨ, ਮਨਜੀਤ ਕੌਰ ਬੜੂੰਦੀ ਕੋਆਰਡੀਨੇਟਰ, ਕੁਲਵਿੰਦਰ ਕੌਰ, ਬਲਜੀਤ ਕੌਰ ਕਲਸੀਆਂ ਬਲਾਕ ਕੋਆਰਡੀਨੇਟਰ, ਬਲਵਿੰਦਰ ਸਿੰਘ ਸੇਖੋਂ, ਭਜਨ ਸਿੰਘ ਕਲੇਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛਪਾਰ ਮੇਲੇ ਦੀ ਕਾਨਫਰੰਸ ’ਚ ਅੱਜ 9 ਵਜੇ ਰੂਮੀ ਤੋਂ ਵੱਡਾ ਕਾਫ਼ਲਾ ਰਵਾਨਾ ਹੋਵੇਗਾ- ਕਲੇਰ, ਡੱਲਾ ਅਗਲੀ ਖ਼ਬਰ 28, 29 ਅਤੇ 30 ਸਤੰਬਰ ਨੂੰ ਬੈਂਕਿੰਗ ਸੇਵਾਵਾਂ ਰਹਿਣਗੀਆਂ ਠੱਪ
Ad Position 24