23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚੇਅਰਮੈਨ ਡਾ. ਤੇਜਪਾਲ ਗਿੱਲ ਵਲੋਂ ਜਾਂਗਪੁਰ ਗਰਾਊਂਡ ’ਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੂਬੇ ’ਚ ਸਰਬਪੱਖੀ ਵਿਕਾਸ ਦੇ ਨਾਲ ਖੇਡ ਗਰਾਊਂਡਾਂ ’ਚ ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਹਰ ਵਰਗ ਵਲੋਂ ਸਰਾਹਿਆ ਜਾ ਰਿਹਾ। ਪਨਗਰੇਨ ਪੰਜਾਬ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਅੱਜ ਪਿੰਡ ਜਾਂਗਪੁਰ ਸਮੇਤ ਕਈ ਹੋਰ ਪਿੰਡਾਂ ’ਚ ਛੋਟੇ ਬੱਚੇ, ਸਕੂਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 23-09-2026
ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੂਬੇ ’ਚ ਸਰਬਪੱਖੀ ਵਿਕਾਸ ਦੇ ਨਾਲ ਖੇਡ ਗਰਾਊਂਡਾਂ ’ਚ ਛੋਟੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਹਰ ਵਰਗ ਵਲੋਂ ਸਰਾਹਿਆ ਜਾ ਰਿਹਾ। ਪਨਗਰੇਨ ਪੰਜਾਬ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਅੱਜ ਪਿੰਡ ਜਾਂਗਪੁਰ ਸਮੇਤ ਕਈ ਹੋਰ ਪਿੰਡਾਂ ’ਚ ਛੋਟੇ ਬੱਚੇ, ਸਕੂਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਖੇਡ ਗਰਾਊਂਡ ਜਾਂਗਪੁਰ ਵਿਖੇ ਅੰਡਰ-12, 14, 17 ਬੱਚਿਆਂ ਨੂੰ ਖੇਗ ਕਿੱਟਾਂ ਵੰਡੇ ਜਾਣ ਸਮੇਂ ਉਨ੍ਹਾਂ ਦੇ ਮਾਪਿਆਂ ਪਿੰਡ ਦੇ ਹੋਰ ਪਤਵੰਤਿਆਂ ਨੂੰ ਸੰਬੋਧਨ ਸਮੇਂ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਕਿਹਾ ਕਿ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਖੇਡ ਗਰਾਊਂਡਾਂ ਨਾਲ ਜੋੜੀ ਰੱਖਣਾ ਮਾਪਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਅਨੁਸ਼ਾਸ਼ਨ ’ਚ ਰਹਿਣ ਦਾ ਸਬਕ ਸਿਖਾਉਂਦੀਆਂ, ਉਥੇ ਬਹੁਤਾਦ ਖਿਡਾਰੀ ਆਪਣੀ ਖੇਡ ਦੇ ਜ਼ਰੀਏ ਚੰਗੀ ਨੌਕਰੀ ਪ੍ਰਾਪਤ ਕਰ ਜਾਂਦੇ ਹਨ, ਪੰਜਾਬ ਪੁਲਿਸ, ਰੇਲਵੇ, ਕਈ ਹੋਰ ਵਿਭਾਗਾਂ ’ਚ ਖੇਡਾਂ ਲਈ ਰਾਖਵਾਂ ਕੋਟਾ ਹੈ। ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਆਪਣੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਭਲਾਈ ਸਕੀਮਾਂ ਦੀ ਗੱਲ ਜਨਤਕ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ’ਚ ਬਣ ਰਹੇ ਕਾਰਡ ਬਣਵਾ ਕੇ ਕਿਸੇ ਬਿਮਾਰੀ ਦੀ ਸੂਰਤ ਵਿਚ ਲਾਭ ਲਿਆ ਜਾਵੇ। ਰਾਸ਼ਨ ਕਾਰਡ ਪ੍ਰਕਿਰਿਆ ਪੂਰੀ ਹੋ ਰਹੀ ਹੈ, ਜਲਦੀ ਹੀ ਰਾਸ਼ਨ ਕਾਰਡ ਤਿਆਰ ਹੋ ਕੇ ਘਰ-ਘਰ ਪਹੁੰਚਣਗੇਂ, ਜਿਸ ਨਾਲ ਰਸੋਈ ਵਰਤੋਂ ਦਾ ਸਮਾਨ ਪੰਜਾਬ ਸਰਕਾਰ ਵਲੋਂ ਮੁਫ਼ਤ ਭੇਜਿਆ ਜਾਵੇਗਾ। ਇਸ ਸਮੇਂ ਮਾਸਟਰ ਗੁਰਸੇਵਕ ਸਿੰਘ, ਅਮਰੀਕ ਸਿੰਘ ਲਾਡੀ ਪੰਚ, ਬਲਜੀਤ ਸਿੰਘ ਸੋਨੀ, ਪੰਚ ਦਵਿੰਦਰ ਸਿੰਘ ਭੋਲਾ, ਪੰਚ ਨਿਰਮਲ ਸਿੰਘ, ਪੰਚ ਹਰਿੰਦਰਪਾਲ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ, ਸੁੱਖੀ ਚੀਮਾਂ, ਮਨਜਿੰਦਰ ਸਿੰਘ ਚੀਮਾਂ, ਅਮਨਾ ਕਲੇਰ, ਰਾਮਦੀਪ ਸਿੰਘ, ਚਰਨਦੀਪ ਸਿੰਘ, ਸੰਦੀਪ ਸਿੰਘ, ਸੋਨੂੰ ਚੀਮਾਂ, ਕਰਮਵੀਰ ਸਿੰਘ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਲੋਕ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ- ਚੇਅਰਮੈਨ ਡਾ. ਗਿੱਲ ‘ਆਪ’ਆਗੂ ਬਾਸੀਆਂ ਬੇਟ, ਤੂਰ ਸਵੱਦੀ ਤੇ... ਅਗਲੀ ਖ਼ਬਰ ਜ਼ਿਲ੍ਹਾ ਤੇ ਨੈਸ਼ਨਲ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਕਬੱਡੀ ਦੀਆਂ ਟੀਮਾਂ ਦਾ ਕੀਤਾ ਸਨਮਾਨ
Ad Position 24