19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਅੱਖਰੀ ਗਿਆਨ ਨਾਲ ਜੋੜਨਾ ਜ਼ਰੂਰੀ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਨਾਨਕਸਰ ਵਿਖੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਪਹਿਲੇ ਚਰਨ ਵਿਚ ਪੰਜ ਸਕੂਲਾਂ ਨੂੰ ਦਸ ਬੱਸਾਂ ਸੌਂਪੀਆਂ

ਜਗਰਾਉਂ, 18 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਪੰਜ ਸਕੂਲਾਂ ਨੂੰ ਦਸ ਨਵੀਂਆਂ ਬੱਸਾਂ ਦਿੱਤੀਆਂ। ਇਹ ਬੱਸਾਂ ਬਾਗ ਬਾਬਾ ਕੁੰਦਨ ਸਿੰਘ ਨਾਨਕਸਰ ਵਿਖੇ ਮਹਾਂਪੁਰਖਾਂ ਨੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਅਤੇ ਹਰੀ ਝੰਡੀ ਦਿਖਾ ਕੇ ਸਕੂਲਾਂ ਨੂੰ ਰਵਾਨਾ ਕੀਤੀਆਂ।

Ad Position 21
No active advertisement
ਅਜੀਤ ਡੈਸਕ 19-09-2026
ਜਗਰਾਉਂ, 18 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਪੰਜ ਸਕੂਲਾਂ ਨੂੰ ਦਸ ਨਵੀਂਆਂ ਬੱਸਾਂ ਦਿੱਤੀਆਂ। ਇਹ ਬੱਸਾਂ ਬਾਗ ਬਾਬਾ ਕੁੰਦਨ ਸਿੰਘ ਨਾਨਕਸਰ ਵਿਖੇ ਮਹਾਂਪੁਰਖਾਂ ਨੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਅਤੇ ਹਰੀ ਝੰਡੀ ਦਿਖਾ ਕੇ ਸਕੂਲਾਂ ਨੂੰ ਰਵਾਨਾ ਕੀਤੀਆਂ। ਇਸ ਮੌਕੇ ਮਹਾਂਪੁਰਖਾਂ ਨੇ ਕਿਹਾ ਕਿ ਸੰਸਾਰ ਅੰਦਰ ਉਹ ਕੌਮਾਂ ਹੀ ਜਿਊਂਦੀਆਂ ਰਹਿੰਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਹੈ। ਇਹ ਤਦ ਹੀ ਸੰਭਵ ਹੋਵੇਗਾ ਜਦ ਅਸੀਂ ਨਵੀ ਪੀੜ੍ਹੀ ਨੂੰ ਅੱਖਰੀ ਗਿਆਨ ਨਾਲ ਜੋੜਦੇ ਹਾਂ। ਇਸ ਮੌਕੇ ਟਰੱਸਟ ਦੇ ਪ੍ਰਧਾਨ ਪਰਮਜੀਤ ਸਿੰਘ ਚਾਹਿਲ, ਭਾਈ ਮਨਦੀਪ ਸਿੰਘ ਅਤੇ ਭਾਈ ਬਲਜੀਤ ਸਿੰਘ ਨੇ ਦੱਸਿਆ ਕਿ ਬਾਬਾ ਈਸ਼ਰ ਸਿੰਘ ਨਾਨਕਸਰ (ਨ) ਐਜੂਕੇਸ਼ਨਲ ਚੈਰੀਟੇਬਲ ਟਰੱਸਟ ਅਧੀਨ ਪੰਜ ਸਕੂਲ ਚੱਲ ਰਹੇ ਹਨ। ਇਹ ਸਕੂਲ ਪੂਰੀ ਤਰ੍ਹਾਂ ਵਾਤਾਅਨਕੂਲ ( ਏ.ਸੀ.) ਹਨ। ਇਹ ਸਕੂਲ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਦੀ ਸਰਪ੍ਰਸਤੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਚਰਨ ਵਿਚ ਦਸ ਨਵੀਆਂ ਬੱਸਾਂ ਪੰਜ ਸਕੂਲਾਂ ਨੂੰ ਦਿੱਤੀਆਂ ਹਨ। ਇਨ੍ਹਾਂ ਸਕੂਲਾਂ ਵਿਚ ਕੁੱਲ 34 ਬੱਸਾਂ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਹੋਰ ਨਵੀਂਆਂ ਬੱਸਾਂ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਜਿੰਦਰ ਸਿੰਘ, ਗੁਰਪਿੰਦਰ ਸਿੰਘ, ਜਸਵੀਰ ਸਿੰਘ, ਪ੍ਰਿੰ. ਪਲਵਿੰਦਰ ਸਿੰਘ ਚੀਮਾਂ, ਪ੍ਰਿੰ. ਹਰਪ੍ਰੀਤ ਸਿੰਘ, ਪ੍ਰਿੰ. ਰਾਜਵੀਰ ਕੌਰ, ਪ੍ਰਿੰ. ਅਰਜਿੰਦਰ ਤਿਵਾੜੀ, ਜਗਤਾਰ ਸਿੰਘ, ਜਗਵੰਤ ਸਿੰਘ, ਗੁਰਦੀਪ ਸਿੰਘ ਦੀਪਾ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਸੀਰਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ 8 ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਅਲਾਟਮੈਂਟ ਦੇ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ‘ ਆਪ’ ਦੇ ਹਲਕਾ ਇੰਚਾਰਜ ਡਾ. ਕੰਗ ਦੀ ਅਗਵਾਈ ਹੇਠ ਹਲਕੇ ਦੇ ਵੱਡੇ ਵਿਕਾਸ ਹੋਏ-ਬੇਅੰਤ ਸਿੰਘ ਬਾਸੀਆਂ ਹਰ ਮਨੁੱਖ ਵਾਤਾਵਰਨ...
Ad Position 24