ਦਸਮੇਸ਼ ਖ਼ਾਲਸਾ ਸ:ਸ:ਸ: ਹੇਰਾਂ ਦੀਆਂ ਹਾਕੀ ਟੀਮਾਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਪਹਿਲੇ ਸਥਾਨ ’ਤੇ
ਅੰਡਰ 17 ਤੇ 19 ਲੜਕਿਆਂ ਨੇ ਰਚਿਆ ਇਤਿਹਾਸ
ਗੁਰੂਸਰ ਸੁਧਾਰ, 6 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਦਸ਼ਮੇਸ਼ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਦੀ (ਅੰਡਰ 17) ਲੜਕਿਆਂ ਦੀ ਹਾਕੀ ਟੀਮ ਨੇ ਸਾਹਨੇਵਾਲ ਜ਼ੋਨ ਨੂੰ ਪੈਨਲਟੀ ਸ਼ੂਟਆਊਟ ਨਾਲ ਨੂੰ ਹਰਾ ਕੇ ਜਿਥੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਥੇ ਇਸੇ ਸਕੂਲ ਦੀ (ਅੰਡਰ 19) ਲੜਕਿਆਂ ਦੀ ਹਾਕੀ ਟੀਮ ਨੇ ਵੀ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕਿਲਾ ਰਾਏਪੁਰ ਜ਼ੋਨ ਨੂੰ 3-1 ਨਾਲ ਹਰਾ ਕੇ ਜ਼ਿਲ੍ਹੇ ’ਚ ਅੱਵਲ ਹੋਣ ਦਾ ਮਾਣ ਹਾਸਲ ਕੀਤਾ ਤੇ ਦੋਵੇਂ ਟੀਮਾਂ ਨੇ ਇਤਿਹਾਸ ਰਚਿਆ। ਹਾਕੀ ਕੋਚ ਹਰਸਿਮਰਨਜੀਤ ਸਿੰਘ ਦੀ ਮਿਹਨਤ ਸਦਕਾ ਦੋਵੇਂ ਟੀਮਾਂ ਨੇ ਇਹ ਪ੍ਰਾਪਤੀ ਕਰਦਿਆਂ ਸਕੂਲ ਦਾ ਨਾਂਅ ਇਲਾਕੇ ਭਰ ਵਿਚ ਰੌਸ਼ਨ ਕੀਤਾ ਹੈ।
ਗੁਰੂਸਰ ਸੁਧਾਰ, 6 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਦਸ਼ਮੇਸ਼ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਦੀ (ਅੰਡਰ 17) ਲੜਕਿਆਂ ਦੀ ਹਾਕੀ ਟੀਮ ਨੇ ਸਾਹਨੇਵਾਲ ਜ਼ੋਨ ਨੂੰ ਪੈਨਲਟੀ ਸ਼ੂਟਆਊਟ ਨਾਲ ਨੂੰ ਹਰਾ ਕੇ ਜਿਥੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਥੇ ਇਸੇ ਸਕੂਲ ਦੀ (ਅੰਡਰ 19) ਲੜਕਿਆਂ ਦੀ ਹਾਕੀ ਟੀਮ ਨੇ ਵੀ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕਿਲਾ ਰਾਏਪੁਰ ਜ਼ੋਨ ਨੂੰ 3-1 ਨਾਲ ਹਰਾ ਕੇ ਜ਼ਿਲ੍ਹੇ ’ਚ ਅੱਵਲ ਹੋਣ ਦਾ ਮਾਣ ਹਾਸਲ ਕੀਤਾ ਤੇ ਦੋਵੇਂ ਟੀਮਾਂ ਨੇ ਇਤਿਹਾਸ ਰਚਿਆ। ਹਾਕੀ ਕੋਚ ਹਰਸਿਮਰਨਜੀਤ ਸਿੰਘ ਦੀ ਮਿਹਨਤ ਸਦਕਾ ਦੋਵੇਂ ਟੀਮਾਂ ਨੇ ਇਹ ਪ੍ਰਾਪਤੀ ਕਰਦਿਆਂ ਸਕੂਲ ਦਾ ਨਾਂਅ ਇਲਾਕੇ ਭਰ ਵਿਚ ਰੌਸ਼ਨ ਕੀਤਾ ਹੈ। ਸਕੂਲ ਮੈਨੇਜਰ ਦਰਸ਼ਨ ਸਿੰਘ ਗਿੱਲ, ਪ੍ਰਿੰ. ਮਨਜਿੰਦਰ ਕੌਰ, ਜਗਦੀਸ਼ ਸਿੰਘ ਮੈਨੇਜਰ, ਚੇਅਰਮੈਨ ਅਜੀਤਪਾਲ ਸਿੰਘ, ਸੰਦੀਪ ਸਿੰਘ ਸੂਜਾਪੁਰ, ਮਨਜੀਤ ਸਿੰਘ ਮੈਂਬਰ ਪ੍ਰਬੰਧਕੀ ਕਮੇਟੀ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ’ਤੇ ਹਾਰਦਿਕ ਵਧਾਈ ਦਿੱਤੀ ਹੈ। ਇਥੇ ਜ਼ਿਕਰਯੋਗ ਹੈ ਕਿ ਹਾਕੀ ਕੋਚ ਸ:ਹਰਸਿਮਰਨਜੀਤ ਸਿੰਘ ਨੂੰ ਉਨ੍ਹਾਂ ਵਲੋਂ ਖਿਡਾਰੀਆਂ ਨੂੰ ਦਿੱਤੀ ਜਾਂਦੀ ਕੋਚਿੰਗ, ਮਿਹਨਤ ਆਦਿ ਦਾ ਸਿਹਰਾ ਅਮਰੀਕਾ ਨਿਵਾਸੀ ਨਿਰੰਜਣ ਸਿੰਘ ਗਿੱਲ, ਤਜਿੰਦਰ ਸਿੰਘ ਗਿੱਲ, ਜਪਦੀਪ ਸਿੰਘ ਗਿੱਲ ਹੇਰਾਂ ਨੂੰ ਵਿਸ਼ੇਸ਼ ਤੌਰ ’ ਤੇ ਜਾਂਦਾ ਹੈ ਜੋ ਪਿਛਲੇ 6 ਸਾਲਾਂ ਤੋਂ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਕੋਚ ਹਰਮਿਸਰਨਜੀਤ ਸਿੰਘ ਢੋਲਣ ਨੂੰ ਆਰਥਿਕ ਮੱਦਦ ਮੁਹੱਈਆ ਕਰਵਾ ਰਹੇ ਹਨ। ਨਿੱਕੂ ਸੁਧਾਰ ਬਾਜ਼ਾਰ ਸਮੇਤ ਪਿੰਡ ਦੀਆਂ ਵੱਖ ਵੱਖ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਸਕੂਲ ਦੀਆਂ ਹਾਕੀ ਟੀਮਾਂ ਦੀ ਮਾਣਮੱਤੀਆਂ ਪ੍ਰਾਪਤੀਆਂ ’ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ।