ਜਗਰਾਉਂ ਸ਼ਹਿਰ ਅੰਦਰ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ
ਸਭ ਵਰਗ ਰਲਮਿਲ ਕੇ ਅਜਿਹੇ ਪਵਿੱਤਰ ਦਿਹਾੜੇ ਮਨਾਉਣ-ਪੰਡਿਤ ਅਸ਼ਵਨੀ ਬੱਲੂ
ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਜਗਰਾਉਂ ਸ਼ਹਿਰ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਪ੍ਰਤੀ ਸ਼ਰਧਾਲੂਆਂ ਨੇ ਝਾਕੀਆਂ ਬਣਾਈਆਂ ਹੋਈਆਂ ਸਨ।
ਜਗਰਾਉਂ, 5 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਜਗਰਾਉਂ ਸ਼ਹਿਰ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਪ੍ਰਤੀ ਸ਼ਰਧਾਲੂਆਂ ਨੇ ਝਾਕੀਆਂ ਬਣਾਈਆਂ ਹੋਈਆਂ ਸਨ। ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਇਟਾਂ ਅਤੇ ਸਜਾਵਟ ਸਮੱਗਰੀ ਨਾਲ ਸਜਾਇਆ ਗਿਆ ਸੀ। ਜਨਮ ਅਸ਼ਟਮੀ ਦੇ ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਮੰਦਰ ਬਾਂਕੇ ਬਿਹਾਰੀ ਸੋਮ ਨਾਥ ਲੱਪੇ ਸ਼ਾਹ ਚੌਂਕ ਵਿਖੇ ਜਿੱਥੇ ਵੱਖ ਝਾਕੀਆਂ ਦਿਖਾਈਆਂ ਗਈਆਂ ਉਥੇ ਭਜਨ ਮੰਡਲੀਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਅਸ਼ਵਨੀ ਸ਼ਰਮਾ ਬੱਲੂ ਨੇ ਜਿਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਪ੍ਰਤੀ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ ਉਥੇ ਉਨ੍ਹਾਂ ਕਿਹਾ ਕਿ ਦੁਨੀਆਂ ਅੰਦਰ ਮਨੁੱਖਤਾ ਦਾ ਝੰਡਾ ਬੁਲੰਦ ਕਰਨ ਲਈ ਅਜਿਹੇ ਦਿਹਾੜੇ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਭਗਵਾਨ ਕਿਸੇ ਇਕ ਵਰਗ, ਧਰਮ ਜਾਂ ਇਲਾਕੇ ਦੇ ਨਹੀਂ ਹੋਇਆ ਕਰਦੇ ਬਲਕਿ ਉਹ ਪੂਰੀ ਕਾਇਨਾਤ ਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਅੰਦਰ ਸਭ ਭਾਈਚਾਰੇ ਰਲ ਕੇ ਗੁਰੂ, ਪੀਰਾਂ, ਮਹਾਪੁਰਖਾਂ ਦੇ ਦਿਹਾੜੇ ਮਨਾਉਂਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਡਾ: ਦੀਪਕ ਕਲਿਆਣੀ, ਜਗਤਾਰ ਸਿੰਘ ਜੱਗਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਵਿਜੇ ਦਾਨਵ, ਰਾਜੀਵ ਲਵਲੀ, ਸੁਖਵਿੰਦਰ ਸਿੰਘ ਸੁੱਖੀ, ਅਕਾਲੀ ਆਗੂ ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸਤੀਸ਼ ਕੁਮਾਰ ਦੌਧਰੀਆ, ਅਜੀਤ ਸਿੰਘ ਅਖਾੜਾ, ਸਮੀਪ ਸਿੰਘ ਜੱਸਲ, ਵਿਸ਼ਾਲ ਸਿਡਾਨਾ, ਅਪਾਰ ਸਿੰਘ, ਰਜਿੰਦਰ ਸ਼ਰਮਾ, ਸ਼ੰਟੀ ਚੋਪੜਾ, ਸਾਜਨ ਮਲੋਹਤਰਾ, ਗੁਰਵਿੰਦਰ ਸਿੰਘ ਬਿੰਦਰ ਮਨੀਲਾ, ਮੈਨੇਜਰ ਨਰਿੰਦਰ ਕੋਚਰ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਅਮਨ ਬੋਬੀ, ਬਿਕਰਮ ਜੱਸੀ, ਕੈਪਟਨ ਨਰੇਸ਼ ਵਰਮਾ, ਸੰਜੀਵ ਕਾਲਾ, ਸੰਜੀਵ ਮਲੋਹਤਰਾ, ਮਨੀਸ਼ ਕਪੂਰ, ਮਿੰਟੂ ਬਾਂਸਲ, ਬੱਬੀ ਖੰਨਾ, ਰਾਜਾ ਸਹਿਗਲ, ਨਿਪੁੰਨ ਸ਼ਰਮਾ, ਰਿੰਕੂ ਕੱਕੜ ਆਦਿ ਹਾਜ਼ਰ ਸਨ।