ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਗਿੱਦੜਵਿੰਡੀ ਦੇ ਸਾਰੇ 11 ਮੈਂਬਰ ਬਿਨਾਂ ਮੁਕਾਬਲੇ ਚੁਣੇ
ਇਸ ਚੋਣ ਨੇ ਪਿੰਡ ਦੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ- ਸਰਪੰਚ ਸੁਖਦੇਵ ਸਿੰਘ ਸੇਬੀ
ਸਿੱਧਵਾਂ ਬੇਟ, 3 ਸਤੰਬਰ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਗਿੱਦੜਵਿੰਡੀ ਦੀ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਦੌਰਾਣ ਸਭਾ ਦੇ ਸਾਰੇ 11 ਮੈਂਬਰ ਬਿਨਾਂ ਮੁਕਾਬਲੇ ਚੁਣੇ ਗਏ। ਇਸ ਮੌਕੇ ਸਭਾ ਦੇ ਹਿੱਸੇਦਾਰਾਂ ਵਿਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ।
ਸਿੱਧਵਾਂ ਬੇਟ, 3 ਸਤੰਬਰ (ਜਸਵੰਤ ਸਿੰਘ ਸਲੇਮਪੁਰੀ) ਲਾਗਲੇ ਪਿੰਡ ਗਿੱਦੜਵਿੰਡੀ ਦੀ ਬਹੁਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਦੌਰਾਣ ਸਭਾ ਦੇ ਸਾਰੇ 11 ਮੈਂਬਰ ਬਿਨਾਂ ਮੁਕਾਬਲੇ ਚੁਣੇ ਗਏ। ਇਸ ਮੌਕੇ ਸਭਾ ਦੇ ਹਿੱਸੇਦਾਰਾਂ ਵਿਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਕੁਝ ਹੋਰ ਉਮੀਦਵਾਰਾਂ ਨੇ ਵੀ ਕਾਗਜ਼ ਦਾਖਿਲ ਕੀਤੇ ਗਏ ਸਨ। ਉਨ੍ਹਾਂ ਵਿਚ ਕਈਆਂ ਨੇ ਆਪਣੇ ਨਾਂਅ ਵਾਪਿਸ ਲੈ ਲਏ ਅਤੇ ਕਈਆਂ ਦੇ ਕੁਝ ਤਕਨੀਕੀ ਕਾਰਨਾਂ ਕਰਕੇ ਕਾਗਜ਼ ਰੱਦ ਹੋ ਗਏ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਮੁਕਾਬਲਾ ਜੇਤੂ ਰਹੇ ਮੈਂਬਰਾਂ ਦਰਸ਼ਨ ਸਿੰਘ, ਕਾਮ: ਜਗਜੀਤ ਸਿੰਘ, ਮਨੀ ਗਰਗ, ਹਰੀ ਸਿੰਘ, ਅੰਮ੍ਰਿਤਪਾਲ ਸਿੰਘ, ਜਸਪਾਲ ਸਿੰਘ ਪਾਲਾ, ਸੁਖਦੇਵ ਸਿੰਘ ਡੇਅਰੀ ਵਾਲੇ, ਕਾਮ: ਅਮਨਪ੍ਰੀਤ ਸਿੰਘ, ਜਸਵੰਤ ਸਿੰਘ ਸ਼ੇਰੇਵਾਲ, ਜਸਪਾਲ ਕੌਰ ਅਤੇ ਜਗਜੀਤ ਕੌਰ ਵਿਚੋਂ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਸਹਿਕਾਰਤਾ ਨਿਯਮਾਂ ਅਨੁਸਾਰ ਬਾਅਦ ਵਿਚ ਕੀਤੀ ਜਾੇਵਗੀ। ਇਸ ਮੌਕੇ ਚੁਣੇ ਗਏ ਨਵੇਂ ਮੈਂਬਰਾਂ ਨੇ ਸਮੂਹ ਹਿੱਸੇਦਾਰਾਂ ਅਤੇ ਪਿੰਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸਭਾ ਦੇ ਕੰਮਕਾਜ ਨੂੰ ਵਧੀਆ ਤਰੀਕੇ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਸੇਬੀ, ਅਮਨਦੀਪ ਸਿੰਘ ਖੈਹਿਰਾ, ਕੁਲਦੀਪ ਸਿੰਘ, ਅਜੈਬ ਸਿੰਘ, ਚਰਨ ਸਿੰਘ, ਪ੍ਰੀਤਮ ਚੰਦ, ਸੁਖਮੰਦਰ ਸਿੰਘ, ਪਰਮਜੀਤ ਸਿੰਘ, ਰਜਿੰਦਰਪਾਲ ਸਿੰਘ, ਬੂਟਾ ਸਿੰਘ, ਦਵਿੰਦਰਪਾਲ ਸਿੰਘ, ਤਰਸੇਮ ਸਿੰਘ, ਜੋਤ ਖੈਹਿਰਾ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਆਦਿ ਨੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਰਪੰਚ ਸੁਖਦੇਵ ਸਿੰਘ ਸੇਬੀ ਦੀ ਅਗਵਾਈ ਹੇਠ ਕਮੇਟੀ ਦਾ ਸਨਮਾਨ ਕੀਤਾ ਗਿਆ।