ਕੈਨੇਡੀਅਨ ਬਖਸ਼ੀਸ਼ ਸਿੰਘ ਧਾਲੀਵਾਲ ਨੂੰ ਸਦਮਾ- ਸਪੁੱਤਰ ਸਰਬਜੀਤ ਸਿੰਘ ਬਿੱਲੂ ਪੁੜੈਣ ਦਾ ਦਿਹਾਂਤ
ਹੰਬੜਾਂ, 31 ਅਗਸਤ (ਮੇਜਰ ਹੰਬੜਾਂ)- ਉੱਘੇ ਸਮਾਜ ਸੇਵੀ ਕੈਨੇਡੀਅਨ ਬਖ਼ਸ਼ੀਸ਼ ਸਿੰਘ ਧਾਲੀਵਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਬਿੱਲੂ ਧਾਲੀਵਾਲ ਦਾ ਅਚਨਚੇਤ ਦਿਹਾਂਤ ਹੋ ਗਿਆ। ਸਵ: ਬਿੱਲੂ ਧਾਲੀਵਾਲ ਦਾ ਅੰਤਿਮ ਸੰਸਕਾਰ ਪਿੰਡ ਪੁੜੈਣ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ, ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਧਾਲੀਵਾਲ ਨੇ ਦਿਖਾਈ।
ਸ
ਸਵ: ਸਰਬਜੀਤ ਸਿੰਘ ਬਿੱਲੂ ਧਾਲੀਵਾਲ
01-09-2026
ਹੰਬੜਾਂ, 31 ਅਗਸਤ (ਮੇਜਰ ਹੰਬੜਾਂ)- ਉੱਘੇ ਸਮਾਜ ਸੇਵੀ ਕੈਨੇਡੀਅਨ ਬਖ਼ਸ਼ੀਸ਼ ਸਿੰਘ ਧਾਲੀਵਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਬਿੱਲੂ ਧਾਲੀਵਾਲ ਦਾ ਅਚਨਚੇਤ ਦਿਹਾਂਤ ਹੋ ਗਿਆ। ਸਵ: ਬਿੱਲੂ ਧਾਲੀਵਾਲ ਦਾ ਅੰਤਿਮ ਸੰਸਕਾਰ ਪਿੰਡ ਪੁੜੈਣ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕਰ ਦਿੱਤਾ ਗਿਆ, ਚਿਖ੍ਹਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਧਾਲੀਵਾਲ ਨੇ ਦਿਖਾਈ। ਇਸ ਦੁੱਖ ਦੀ ਘੜੀ ’ਚ ਧਾਲੀਵਾਲ ਪੁੜੈਣ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਰਪੰਚ ਜਗਦੀਪ ਸਿੰਘ ਸੋਨੂੰ, ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਜਸਵੰਤ ਸਿੰਘ ਪੁੜੈਣ,ਪ੍ਰਧਾਨ ਬਲਜਿੰਦਰ ਸਿੰਘ ਬਾਸੀ ਨੇ ਕਿਹਾ ਕਿ ਸਰਬਜੀਤ ਸਿੰਘ ਬਿੱਲੂ ਦੇ ਸਦੀਵੀਂ ਵਿਛੋੜੇ ਨਾਲ ਪੁੜੈਣ ਪਰਿਵਾਰ ਦੇ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ’ਚ ਕੈਨੇਡੀਅਨ ਬਲਜਿੰਦਰ ਸਿੰਘ ਬਰਾੜ, ਜਸਪਾਲ ਸਿੰਘ ਮੁੱਲਾਂਪੁਰ, ਮਹਿੰਦਰ ਸਿੰਘ ਕੈਨੇਡੀਅਨ, ਸੁਆਮੀ ਅਮਰੇਸਵਰ ਦਾਸ, ਦਰਸ਼ਨ ਸਿੰਘ ਦੁਆਬੀਆ, ਜਸਵੀਰ ਸਿੰਘ ਸੀਰੀ ਕਨੇਡੀਅਨ, ਅਜੀਤ ਸਿੰਘ ਰੂਮੀ, ਜਗਸੀਰ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ ਪੁੜੈਣ, ਗੁਰਬਖ਼ਸ਼ ਸਿੰਘ ਬੱਬੂ, ਮਹਿੰਦਰ ਸਿੰਘ ਦੁਆਬੀਆਂ, ਗੁਰਦਿਆਲ ਸਿੰਘ ਸਿੱਧਵਾਂ ਬੇਟ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਪੰਨੂੰ, ਜਸਵਿੰਦਰ ਸਿੰਘ ਨੀਟਾ ਬਾਸੀ, ਨੰਬਰਦਾਰ ਸੁਖਦੇਵ ਸਿੰਘ ਬਾਸੀ, ਪੰਚ ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਨੀਲੂ, ਸੁਖਦੇਵ ਸਿੰਘ ਬੋਪਾਰਾਏ, ਲਾਡੀ ਬਾਸੀ, ਅਮਰੀਕ ਸਿੰਘ ਆਲੀਵਾਲ, ਜਗਜੀਤ ਸਿੰਘ ਬਾਵਾ ਆਲੀਵਾਲ, ਨੰਬਰਦਾਰ ਧਰਮ ਸਿੰਘ ਭਰੋਵਾਲ ਖੁਰਦ, ਸਾਬਕਾ ਸਰਪੰਚ ਬਲਦੇਵ ਸਿੰਘ ਭਰੋਵਾਲ ਖੁਰਦ ਸਮੇਤ ਇਲਾਕੇ ਦੇ ਪੰਚਾਂ ਸਰਪੰਚਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਸਮੇਂ ਪਿਤਾ ਬਖ਼ਸ਼ੀਸ਼ ਸਿੰਘ ਧਾਲੀਵਾਲ ਕੈਨੇਡੀਅਨ,ਬੇਟਾ ਰਛਪਾਲ ਸਿੰਘ ਧਾਲੀਵਾਲ ਕੈਨੇਡੀਅਨ ਨੇ ਦੱਸਿਆ ਕਿ ਸਵ: ਸਰਬਜੀਤ ਸਿੰਘ ਬਿੱਲੂ ਧਾਲੀਵਾਲ ਨਮਿੱਤ ਅੰਤਿਮ ਅਰਦਾਸ 3 ਸਤੰਬਰ, ਦਿਨ ਵੀਰਵਾਰ ਨੂੰ ਵੱਡੇ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗੀ।