21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਤਾ ਨੈਣਾ ਦੇਵੀ ਦੇ ਦਰਬਾਰ ’ਤੇ ਲਗਾਇਆ 38ਵਾਂ ਵਿਸ਼ਾਲ ਭੰਡਾਰਾ

ਰਾਏੇਕੋਟ, 20 ਅਗਸਤ (ਸੁਸ਼ੀਲ)-ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਰਾਏਕੋਟ ਅਤੇ ਮਾਂ ਨੈਣਾ ਦੇਵੀ ਭੰਡਾਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾ-ਸੁਖਾਣਾ’ ਦੇ ਮੁੱਖ ਸਰਪ੍ਰਸਤ ਪੰਡਿਤ ਸ਼੍ਰੀ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਸਰਪ੍ਰਸਤੀ ਅਤੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ ਰੇਖ ਹੇਠ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਸਾਉਣ ਮਹੀਨੇ ਦੇ ਨਰਾਤਿਆਂ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 38ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਅਤੇ ਭਗਵਤੀ ਮਾਂ ਦੇ ਦਰਬਾਰ ’ਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਇੱਕ ਚਾਂਦੀ ਦਾ ਛਤਰ ਅਤੇ ਸੋਨੇ ਦੇ ਨੈਣ ਮਾਂ ਅਤੇ ਗਣੇਸ਼ ਜੀ ਨੂੰ ਭੇਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ ਮਾਂ ਨੈਣਾ ਦੇਵੀ ਭੰਡਾਰਾ ਕਮੇਟੀ ਅਤੇ ਜੈ ਭਵਾਨੀ ਸੰਕੀਰਤਨ ਮੰਡਲ ਰਾਏਕੋਟ ਵੱਲੋਂ ਪੰਡਿਤ ਸ਼੍ਰੀ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਾਂ ਨੈਣਾ ਦੇਵੀ ਦੇ ਅਸਥਾਨ ’ਤੇ 12 ਅਗਸਤ ਤੋਂ 21 ਅਗਸਤ ਤੱਕ 38ਵਾਂ ਸਾਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈੈ।

Ad Position 21
No active advertisement
ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਤੇ ਆਗੂ ਆਦਰਸ਼ਪਾਲ ਸਿੰਘ ਬਿੰਨੀ ਹੁਸੈਨਪੁਰ 21-08-2026
ਰਾਏੇਕੋਟ, 20 ਅਗਸਤ (ਸੁਸ਼ੀਲ)-ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਰਾਏਕੋਟ ਅਤੇ ਮਾਂ ਨੈਣਾ ਦੇਵੀ ਭੰਡਾਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਸ੍ਰੀ ਉਦਾਸੀਨ ਗੋਬਿੰਦ ਗਊਧਾਮ ਭੈਣੀ ਬੜਿੰਗਾ-ਸੁਖਾਣਾ’ ਦੇ ਮੁੱਖ ਸਰਪ੍ਰਸਤ ਪੰਡਿਤ ਸ਼੍ਰੀ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਸਰਪ੍ਰਸਤੀ ਅਤੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ ਰੇਖ ਹੇਠ ਮਾਤਾ ਨੈਣਾ ਦੇਵੀ ਦਰਬਾਰ ਵਿਖੇ ਸਾਉਣ ਮਹੀਨੇ ਦੇ ਨਰਾਤਿਆਂ ਦੌਰਾਨ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 38ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਅਤੇ ਭਗਵਤੀ ਮਾਂ ਦੇ ਦਰਬਾਰ ’ਤੇ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਇੱਕ ਚਾਂਦੀ ਦਾ ਛਤਰ ਅਤੇ ਸੋਨੇ ਦੇ ਨੈਣ ਮਾਂ ਅਤੇ ਗਣੇਸ਼ ਜੀ ਨੂੰ ਭੇਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ ਮਾਂ ਨੈਣਾ ਦੇਵੀ ਭੰਡਾਰਾ ਕਮੇਟੀ ਅਤੇ ਜੈ ਭਵਾਨੀ ਸੰਕੀਰਤਨ ਮੰਡਲ ਰਾਏਕੋਟ ਵੱਲੋਂ ਪੰਡਿਤ ਸ਼੍ਰੀ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਾਂ ਨੈਣਾ ਦੇਵੀ ਦੇ ਅਸਥਾਨ ’ਤੇ 12 ਅਗਸਤ ਤੋਂ 21 ਅਗਸਤ ਤੱਕ 38ਵਾਂ ਸਾਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈੈ। ਇਸ ਮੌਕੇ ਸੇਵਾਦਾਰਾਂ ਨੇ ਦਿਨ-ਰਾਤ ਮਹਾਂਮਾਈ ਦੇ ਦਰਸ਼ਨਾਂ ਲਈ ਆਏ ਸਰਧਾਲੂਆਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਜਾ ਰਿਹਾ ਹੈ ਅਤੇ ਮਾਂ ਨੈਣਾ ਦੇਵੀ ਦੇ ਦਰਬਾਰ ’ਤੇ ਪੁੱਜਣ ਵਾਲੀਆਂ ਸੰਗਤਾਂ ਦੀ ਭਰਪੂਰ ਸੇਵਾ ਕੀਤੀ ਜਾ ਰਹੀ ਹੈ ਉਥੇ ਹੀ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਦੀ ਸਰਪ੍ਰਸਤੀ ਹੇਠ ਮਾਂ ਨੈਣਾ ਦੇਵੀ ਦੇ ਦਰਬਾਰ ’ਚ ਸੋਨੇ ਦੇ ਨੈਣ ਅਤੇ ਚਾਂਦੀ ਦਾ ਛਤਰ ਦੀ ਸੇਵਾ ਕਰਵਾਈ ਗਈ। ਇਸ ਮੌਕੇ ਸੇਵਾ ਕਰਨ ਵਾਲੀਆਂ ਸੰਗਤਾਂ ’ਚ ਪੁਜਾਰੀ ਹੇਮੰਤ ਜੀ , ਪੁਜਾਰੀ ਵਿਨੇ ਜੀ, ਪ੍ਰਧਾਨ ਮਨੋਜ ਕੁਮਾਰ ਮੋਜੀ, ਨਵੀਨ ਜੈਨ, ਰਿੱਕੀ ਜੈਦਕਾ, ਨਵਦੀਪ ਬਾਂਸਲ, ਦਿਨੇਸ਼ ਕੁਮਾਰ ਪਾਸੀ, ਬਿੱਟੂ ਸਦਾਵਰਤੀ, ਟਿੰਕੂ ਸਦਾਵਰਤੀ, ਭੂਸ਼ਨ ਜੈਨ, ਮਨਪ੍ਰੀਤ ਸਿੰਘ, ਰਜਨੀਸ਼ ਗੁਪਤਾ, ਮਨੋਜ ਵਰਮਾਂ, ਅਭੀ ਗੋਇਲ, ਰਾਜੇਸ਼ ਕੁਮਾਰ ਰਾਜੀ, ਰਾਜ ਸਿੰਗਲਾ, ਪਾਰਸ ਜੈਨ, ਹਿਮਾਂਸ਼ੂ ਅਰੋੜਾ, ਸ਼ਿਵਮ ਪਰੂਥੀ, ਨਵਦੀਪ ਬਾਂਸਲ, ਹਿਮਾਂਸ਼ੂ ਗੁਪਤਾ, ਨਵਦੀਪ ਸ਼ਰਮਾਂ, ਦਰਸ਼ਨ ਸਿੰਘ, ਸਚਿਨ ਗੋਗਨਾ, ਸੁਸ਼ੀਲ ਨਾਰੰਗ, ਰਾਜੂ ਧੀਂਗੜਾ ਸਮੇਤ ਹੋਰ ਕਈ ਸ਼ਰਧਾਲੂਆਂ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੌਹਲਾਂ ਵਿਖੇ ਖ਼ਸਤਾ ਹਾਲਤ ਗਲੀਆਂ ’ਚ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਸਫ਼ਾਈ ਵਿਚ ਹੀ ਖੁਦਾਈ ਹੈ- ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ
Ad Position 24