ਪਿੰਡ ਸਲੇਮਪੁਰ ਵਿਖੇ ਮੁਟਿਆਰਾਂ ਨੇ ਤੀਆਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਹੰਬੜਾਂ, 18 ਅਗਸਤ (ਮੇਜਰ ਹੰਬੜਾਂ)- ਪਿੰਡ ਸਲੇਮਪੁਰ ’ਚ ਪ੍ਰਧਾਨ ਬੀਬੀ ਕਮਲਜੀਤ ਕੌਰ ਸਲੇਮਪੁਰ ਦੀ ਅਗਵਾਈ ਹੇਠ ਤੀਆਂ ਤੀਜ਼ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੋਂਰ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਨੇ ਸ਼ਿਰਕਤ ਕੀਤੀ ਤੇ ਤੀਆਂ ਦੇ ਮੇਲੇ ਦਾ ਉਦਘਾਟਨ ਕੀਤਾ।
ਹੰਬੜਾਂ, 18 ਅਗਸਤ (ਮੇਜਰ ਹੰਬੜਾਂ)- ਪਿੰਡ ਸਲੇਮਪੁਰ ’ਚ ਪ੍ਰਧਾਨ ਬੀਬੀ ਕਮਲਜੀਤ ਕੌਰ ਸਲੇਮਪੁਰ ਦੀ ਅਗਵਾਈ ਹੇਠ ਤੀਆਂ ਤੀਜ਼ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੋਂਰ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਨੇ ਸ਼ਿਰਕਤ ਕੀਤੀ ਤੇ ਤੀਆਂ ਦੇ ਮੇਲੇ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਕੁੜੀਆਂ ਨੇ ਪੰਜਾਬੀ ਰਵਾਇਤੀ ਪਹਿਰਾਵੇ ਪਾ ਕੇ ਸ਼ਮੂਲੀਅਤ ਕੀਤੀ ਤੇ ਪੰਜਾਬੀ ਪਹਿਰਾਵੇ ’ਚ ਸੱਜੀਆਂ ਹੋਈਆਂ ਮੁਟਿਆਰਾਂ ਵਲੋਂ ਪੀਘਾਂ ਝੂਟਣ,ਬੋਲੀਆਂ, ਲੋਕ ਗੀਤਾਂ, ਮਹਿੰਦੀ ਅਤੇ ਹੋਰ ਮਨੋਰੰਜਨ ਮੁਕਾਬਲਿਆਂ ਨੇ ਸਮਾਗਮ ਨੂੰ ਹੋਰ ਵੀ ਅਹਿਮ ਯਾਦਗਾਰ ਬਣਾ ਦਿੱਤਾ। ਇਸ ਮੌਕੇ ਪ੍ਰਧਾਨ ਕਮਲਜੀਤ ਕੌਰ ਸਲੇਮਪੁਰ ਨੇ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸ਼ਾਝ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਤੀਆਂ ਵਰਗੇ ਤਿਉਹਾਰ ਸਾਡੀ ਅਮੀਰ ਵਿਰਾਸਤ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹਨ। ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ ਨੇ ਕਿਹਾ ਕਿ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਜਿਹੇ ਸਮਾਗਮ ਕਰਵਾਏ ਜਾਣਾ ਜ਼ਰੂਰੀ ਹੈ। ਇਸ ਮੌਕੇ ਪ੍ਰਧਾਨ ਕਮਲਜੀਤ ਕੌਰ, ਅਮਨਦੀਪ ਕੌਰ ਪੁੜੈਣ, ਕੁਲਵਿੰਦਰ ਕੌਰ ਹਲਵਾਰਾ, ਰਜਿੰਦਰ ਕੌਰ ਰਾੜਾ ਸਾਹਿਬ, ਲਖਵਿੰਦਰ ਕੌਰ ਸਲੇਮਪੁਰ, ਸੁਖਪ੍ਰੀਤ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਰੂਬੀ ਕੌਰ, ਕੁਲਵੰਤ ਕੌਰ, ਪਿੰਕੀ ਕੌਰ , ਜਸਪ੍ਰੀਤ ਕੌਰ, ਸਨਦੀਪ ਕੌਰ ਹੰਬੜਾਂ, ਹਰਦੀਪ ਕੌਰ, ਬਲਵਿੰਦਰ ਕੌਰ ਸਮੇਤ ਹੋਰ ਬੀਬੀਆਂ ਵੀ ਮੌਜੂਦ ਸਨ।