ਬੀ.ਕੇ.ਯੂ. ਡਕੌਂਦਾ (ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਵੱਲੋਂ ਦੁਸਾਂਝ ਨੂੰ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ
ਹੰਬੜਾਂ, 17 ਅਗਸਤ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਵੱਲੋਂ ਜਥੇਬੰਦੀ ਦੇ ਢਾਂਚੇ ਵਿੱਚ ਅਹਿਮ ਫੇਰਬਦਲ ਕਰਦਿਆਂ ਜਥੇਬੰਦੀ ਦੇ ਮਿਹਨਤੀ ਆਗੂ ਜਗਤਾਰ ਸਿੰਘ ਦੁਸਾਂਝ ਨੂੰ ਸ਼ਹਿਰੀ ਪ੍ਰਧਾਨ ਤੋਂ ਪਦਉੱਨਤ ਕਰਕੇ ਜ਼ਿਲ੍ਹਾ ਪ੍ਰਧਾਨ (ਲੁਧਿਆਣਾ) ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਦੇ ਜਨਰਲ ਸੈਕਟਰੀ ਹਰਦੀਪ ਸਿੰਘ ਸਰਾਭਾ ਅਤੇ ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਆਲੀਵਾਲ, ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਨੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਜਗਤਾਰ ਸਿੰਘ ਦੁਸਾਂਝ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦਾ ਜਥੇਬੰਦੀ ਦੇ ਸੰਘਰਸ਼ ਵਿੱਚ ਹਮੇਸ਼ਾਂ ਵੱਡਾ ਯੋਗਦਾਨ ਰਿਹਾ ਹੈ।
ਹੰਬੜਾਂ, 17 ਅਗਸਤ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਵੱਲੋਂ ਜਥੇਬੰਦੀ ਦੇ ਢਾਂਚੇ ਵਿੱਚ ਅਹਿਮ ਫੇਰਬਦਲ ਕਰਦਿਆਂ ਜਥੇਬੰਦੀ ਦੇ ਮਿਹਨਤੀ ਆਗੂ ਜਗਤਾਰ ਸਿੰਘ ਦੁਸਾਂਝ ਨੂੰ ਸ਼ਹਿਰੀ ਪ੍ਰਧਾਨ ਤੋਂ ਪਦਉੱਨਤ ਕਰਕੇ ਜ਼ਿਲ੍ਹਾ ਪ੍ਰਧਾਨ (ਲੁਧਿਆਣਾ) ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਥੇਬੰਦੀ ਦੇ ਜਨਰਲ ਸੈਕਟਰੀ ਹਰਦੀਪ ਸਿੰਘ ਸਰਾਭਾ ਅਤੇ ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਆਲੀਵਾਲ, ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਗਿੱਲ ਨੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵਲੋਂ ਜਗਤਾਰ ਸਿੰਘ ਦੁਸਾਂਝ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦਾ ਜਥੇਬੰਦੀ ਦੇ ਸੰਘਰਸ਼ ਵਿੱਚ ਹਮੇਸ਼ਾਂ ਵੱਡਾ ਯੋਗਦਾਨ ਰਿਹਾ ਹੈ। ਹੈਰੀ ਗਿੱਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਜਥੇਬੰਦੀ ਨੂੰ ਵੱਡੀ ਮਜ਼ਬੂਤੀ ਮਿਲੇਗੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੁਸਾਂਝ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਸਨਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸਾਨੀ ਸੰਘਰਸ਼ਾਂ ਅਤੇ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਗੇ ਤੇ ਕਿਸਾਨਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਵਿਰੁੱਧ ਹਮੇਸ਼ਾਂ ਅਵਾਜ ਬੁਲੰਦ ਕਰਦੇ ਹੋਏ ਜਥੇਬੰਦੀ ਵੱਲੋਂ ਵਿੱਢੇ ਹਰ ਸੰਘਰਸ਼ ’ਚ ਡੱਟਕੇ ਨਾਲ ਖੜ੍ਹਨਗੇ।