11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਹੰਬੜਾਂ ’ਚ ਕਾਰ ਸਵਾਰ ਲੁਟੇਰਿਆਂ ਨੇ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟੀਆਂ- ਲੋਕਾਂ ’ਚ ਦਹਿਸ਼ਤ ਦਾ ਮਹੌਲ

ਹੰਬੜਾਂ, 10 ਅਗਸਤ (ਮੇਜਰ ਹੰਬੜਾਂ)- ਕਸਬਾ ਹੰਬੜਾਂ ’ਚ ਕਾਰ ਸਵਾਰ ਲੁਟੇਰਾ ਗਰੋਹ ਵਲੋਂ ਇਕ ਮਹਿਲਾ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝੱਪਟੇ ਜਾਣ ਨਾਲ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਮਾਇਆ ਕੌਰ ਪਤਨੀ ਬਲਵੀਰ ਸਿੰਘ ਜੋ ਕਿ ਪ੍ਰੀਤ ਨਰਸਿੰਗ ਹੋਮ ਵਾਲੀ ਗਲੀ ’ ਚ ਰਹਿੰਦੇ ਹਨ, ਉਹ ਆਪਣੀ ਨੂੰਹ ਨਾਲ ਘਰ ਤੋਂ ਪੈਦਲ ਦਵਾਈ ਲੈਣ ਲਈ ਜਾ ਰਹੀਆਂ ਸਨ, ਜਦੋਂ ਉਹ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੇ ਪੈਟਰੋਲ ਪੰਪ ਸਾਹਮਣੇ ਪੁੱਜੀਆਂ ਤਾਂ ਕਾਰ ਸਵਾਰ ਲੁਟੇਰਾ ਗਰੋਹ, ਜਿਸ ਵਿਚ ਮਹਿਲਾਵਾਂ ਵੀ ਸ਼ਾਮਿਲ ਸਨ, ਨੇ ਮਾਇਆ ਕੌਰ ਨੂੰ ਰਾਧਾ ਸੁਆਮੀ ਬਲਾਈ ਤੇ ਮਾਇਆਂ ਕੌਰ ਨੇ ਸੋਚਿਆ ਕਿ ਸ਼ਾਇਦ ਉਕਤ ਲੋਕ ਉਸ ਦੀ ਜਾਣ ਪਛਾਣ ’ਚੋਂ ਹੋਣ, ਜਦ ਨੂੰ ਲੁਟੇਰਾ ਗਰੋਹ ਦੀ ਮਹਿਲਾ ਮੈਂਬਰ ਵਲੋਂ ਮਾਇਆ ਕੌਰ ਦੇ ਕੰਨਾਂ ’ਚ ਪਾਇਆਂ ਸੋਨੇ ਦੀਆਂ ਵਾਲੀਆਂ ਝੱਪਟ ਲਈਆਂ।

Ad Position 21
No active advertisement
ਅਜੀਤ ਡੈਸਕ 11-08-2026
ਹੰਬੜਾਂ, 10 ਅਗਸਤ (ਮੇਜਰ ਹੰਬੜਾਂ)- ਕਸਬਾ ਹੰਬੜਾਂ ’ਚ ਕਾਰ ਸਵਾਰ ਲੁਟੇਰਾ ਗਰੋਹ ਵਲੋਂ ਇਕ ਮਹਿਲਾ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਝੱਪਟੇ ਜਾਣ ਨਾਲ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਮਾਇਆ ਕੌਰ ਪਤਨੀ ਬਲਵੀਰ ਸਿੰਘ ਜੋ ਕਿ ਪ੍ਰੀਤ ਨਰਸਿੰਗ ਹੋਮ ਵਾਲੀ ਗਲੀ ’ ਚ ਰਹਿੰਦੇ ਹਨ, ਉਹ ਆਪਣੀ ਨੂੰਹ ਨਾਲ ਘਰ ਤੋਂ ਪੈਦਲ ਦਵਾਈ ਲੈਣ ਲਈ ਜਾ ਰਹੀਆਂ ਸਨ, ਜਦੋਂ ਉਹ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੇ ਪੈਟਰੋਲ ਪੰਪ ਸਾਹਮਣੇ ਪੁੱਜੀਆਂ ਤਾਂ ਕਾਰ ਸਵਾਰ ਲੁਟੇਰਾ ਗਰੋਹ, ਜਿਸ ਵਿਚ ਮਹਿਲਾਵਾਂ ਵੀ ਸ਼ਾਮਿਲ ਸਨ, ਨੇ ਮਾਇਆ ਕੌਰ ਨੂੰ ਰਾਧਾ ਸੁਆਮੀ ਬਲਾਈ ਤੇ ਮਾਇਆਂ ਕੌਰ ਨੇ ਸੋਚਿਆ ਕਿ ਸ਼ਾਇਦ ਉਕਤ ਲੋਕ ਉਸ ਦੀ ਜਾਣ ਪਛਾਣ ’ਚੋਂ ਹੋਣ, ਜਦ ਨੂੰ ਲੁਟੇਰਾ ਗਰੋਹ ਦੀ ਮਹਿਲਾ ਮੈਂਬਰ ਵਲੋਂ ਮਾਇਆ ਕੌਰ ਦੇ ਕੰਨਾਂ ’ਚ ਪਾਇਆਂ ਸੋਨੇ ਦੀਆਂ ਵਾਲੀਆਂ ਝੱਪਟ ਲਈਆਂ। ਜਿਸ ਕਾਰਨ ਮਾਇਆ ਕੌਰ ਜ਼ਮੀਨ ’ਤੇ ਡਿੱਗ ਗਈ ਤੇ ਕਾਰ ਸਵਾਰ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਈ ਮਹਿਲਾ ਮਾਇਆ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਵਾਲੀਆਂ ਝਪਟੇ ਜਾਣ ਸਮੇਂ ਭਾਵੇਂ ਮੇਰਾ ਸੱਟ ਆਦਿ ਤੋਂ ਬਚਾਅ ਹੋ ਗਿਆ ਪਰ ਲੁਟੇਰੇ ਮੇਰੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਲੈ ਕੇ ਫ਼ਰਾਰ ਹੋ ਗਏ। ਪੀੜਤ ਮਾਇਆ ਕੌਰ ਅਤੇ ਬਲਵੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਾ ਗਰੋਹ ਨੂੰ ਜਲਦੀ ਕਾਬੂ ਕੀਤਾ ਜਾਵੇ। ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਪੁਲਿਸ ਟੀਮ ਨਾਲ ਘਟਨਾ ਸਥਾਨ ’ਤੇ ਪੁੱਜੇ ਤੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲੁਟੇਰਾ ਗਰੋਹ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਫੋਟੋਜ਼ ਚੈੱਕ ਕੀਤੀ ਜਾ ਰਹੀ ਹੈ ਤੇ ਉਸ ਉਪਰੰਤ ਹੀ ਲੁਟੇਰਿਆਂ ਦਾ ਕੋਈ ਸੁਰਾਗ ਲੱਗ ਸਕੇਗਾ। ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਵਲੋਂ ਜਲਦੀ ਹੀ ਲੁਟੇਰਾ ਗਰੋਹ ਨੂੰ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਚਿੱਪ ਵਾਲੇ ਸਮਾਰਟ ਮੀਟਰ ਕਿਤੇ ਵੀ ਲੱਗਣ ਨਹੀਂ ਦਿੱਤੇ ਜਾਣਗੇ- ਗੋਗੀ ਸੀਲੋਆਣੀ
Ad Position 24