ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਸਹੋਦਿਆ ਪੀ.ਪੀ.ਟੀ. ਮੁਕਾਬਲੇ ’ਚ ਜਿੱਤੀ ‘ਬੈਸਟ ਸਕੂਲ ਟਰਾਫ਼ੀ’
ਜਗਰਾਉਂ, 7 ਅਗਸਤ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਹੋਏ ਸਹੋਦਿਆ ਅੰਤਰ ਸਕੂਲ ਪੀ. ਪੀ.
ਜਗਰਾਉਂ, 7 ਅਗਸਤ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਹੋਏ ਸਹੋਦਿਆ ਅੰਤਰ ਸਕੂਲ ਪੀ.ਪੀ.ਟੀ. ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਮੁੱਚੀ ‘ਬੈਸਟ ਸਕੂਲ ਟਰਾਫੀ’ ਆਪਣੇ ਨਾਮ ਕੀਤੀ ਹੈ। ਸਕੂਲ ਤੋਂ ਕੁੱਲ 6 ਵਿਦਿਆਰਥੀਆਂ ਨੇ 3 ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ। ਇਸ ਦੌਰਾਨ ਸ਼੍ਰੇਣੀ-1 ਵਿਚ ਕਲਾਸ ਛੇਵੀਂ ਤੋਂ ਅੱਠਵੀਂ ’ਚ ਹਰਲੀਨ ਕੌਰ ਸੱਗੂ ਅਤੇ ਆਰਾਧਿਆ ਨੇ ਦੂਜਾ ਸਥਾਨ, ਸ਼੍ਰੇਣੀ-2 ਕਲਾਸ ਨੌਵੀਂ ਤੋਂ ਦਸਵੀਂ ’ਚ ਅਵੀਜੋਤ ਕੌਰ ਸਿੱਧੂ ਅਤੇ ਅਸ਼ਦੀਪ ਸਿੰਘ ਮਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸ਼੍ਰੇਣੀ-3 ਕਲਾਸ ਗਿਆਰ੍ਹਵੀਂ ਤੋਂ ਬਾਰ੍ਹਵੀਂ ਵਿਚ ਜੈਸਮੀਨ ਕੌਰ ਅਤੇ ਇਕਮਜੋਤ ਕੌਰ ਨੇ ਪਹਿਲਾ ਸਥਾਨ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਸਿਸਟਰ ਐਂਨਸੀ ਜੋਸਫ਼ ਅਤੇ ਵਾਈਸ ਪ੍ਰਿੰਸੀਪਲ ਸਿਸਟਰ ਵਿਨੀਤਾ ਨੇ ਸਾਰੇ ਜੇਤੂ ਵਿਦਿਆਰਥੀਆਂ ਅਤੇ ਮਾਰਗਦਰਸ਼ਕ ਅਧਿਆਪਕਾਂ ਮਿਸਿਜ ਬੇਬੀ, ਮਿਸਿਜ ਸੋਨਲ ਅਤੇ ਅੰਕੁਸ਼ ਬਾਂਸਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਟੀਮ ਵਰਕ ਕਾਰਨ ਹੀ ਅੱਜ ਸਕੂਲ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਰਚਨਾਤਮਕ ਸੋਚ ਨੂੰ ਵਧਾਉਂਦੇ ਹਨ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਸ਼ਾਨਦਾਰ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ।