29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਭਗਵੰਤ ਮਾਨ ਸਰਕਾਰ ਨੇ ਜਨਤਾ ਨਾਲ ਹਰ ਇਕ ਵਾਅਦਾ ਕੀਤਾ ਪੂਰਾ-ਸਰਬਜੋਤ ਸਿੰਘ ਸਾਬੀ

ਹਾਜੀਪੁਰ, 28 ਨਵੰਬਰ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸਭ ਤੋਂ ਵੱਡੇ ਕਸਬਾ ਹਾਜੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੁਵਾ ਨੇਤਾ ਸਰਬਜੋਤ ਸਿੰਘ ਸਾਬੀ ਵਲੋਂ ਦੁਸਹਿਰਾ ਗਰਾਊਂਡ ’ਚ ਇਕ ਭਰਵੀਂ ਸ਼ੁਕਰਾਨਾ ਰੈਲੀ ਕੀਤੀ ਗਈ। ਇਸ ਰੈਲੀ ਦੇ ਵਿਚ ਵੱਡੀ ਗਿਣਤੀ ’ਚ ਕਸਬਾ ਹਾਜੀਪੁਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਪਹੁੰਚ ਕੇ ਸਰਬਜੋਤ ਸਿੰਘ ਸਾਬੀ ਦੇ ਪੱਖ ਦੇ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 29-11-2026
ਹਾਜੀਪੁਰ, 28 ਨਵੰਬਰ (ਪੁਨੀਤ ਭਾਰਦਵਾਜ, ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸਭ ਤੋਂ ਵੱਡੇ ਕਸਬਾ ਹਾਜੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੁਵਾ ਨੇਤਾ ਸਰਬਜੋਤ ਸਿੰਘ ਸਾਬੀ ਵਲੋਂ ਦੁਸਹਿਰਾ ਗਰਾਊਂਡ ’ਚ ਇਕ ਭਰਵੀਂ ਸ਼ੁਕਰਾਨਾ ਰੈਲੀ ਕੀਤੀ ਗਈ। ਇਸ ਰੈਲੀ ਦੇ ਵਿਚ ਵੱਡੀ ਗਿਣਤੀ ’ਚ ਕਸਬਾ ਹਾਜੀਪੁਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਪਹੁੰਚ ਕੇ ਸਰਬਜੋਤ ਸਿੰਘ ਸਾਬੀ ਦੇ ਪੱਖ ਦੇ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਪ੍ਰੋਗਰਾਮ ਦੇ ਵਿਚ ਵੱਡੀ ਗਿਣਤੀ ਦੇ ਵਿਚ ਮਹਿਲਾਵਾਂ ਵੱਡੀ ਗਿਣਤੀ ਵਿਚ ਪਹੁੰਚੀਆਂ। ਪੰਡਾਲ ਦੇ ਵਿਚ ਬੈਠੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਸਾਡਾ ਮੁਕੇਰੀਆਂ ਹਲਕਾ ਬਾਕੀ ਪੰਜਾਬ ਦੇ ਨਾਲੋਂ ਬਹੁਤ ਹੀ ਪਛੜਿਆ ਹੋਇਆ ਹੈ। ਸਾਬੀ ਨੇ ਹਾਜੀਪੁਰ ਖੇਤਰ ਦੀਆਂ ਸਮੱਸਿਆਵਾਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਮੁਢਲੀਆਂ ਸੁਵਿਧਾਵਾਂ ਤੋਂ ਵੀ ਵਾਂਝੇ ਹਨ। ਪੰਜਾਬ ਦੀ ਸੱਤਾ ਦੇ ਵਿਚ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਉਸ ਤੋਂ ਬਾਅਦ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਇਨ੍ਹਾਂ ਸਰਕਾਰਾਂ ਨੇ ਜਨਤਾ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ। ਇਨ੍ਹਾਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਿਰਫ਼ ਗਲੀਆਂ-ਨਾਲੀਆਂ ਤੋਂ ਉੱਪਰ ਉੱਠਣ ਨਹੀਂ ਦਿੱਤਾ। ਇਸ ਵਾਰ ਪੰਜਾਬ ਦੀ ਜਨਤਾ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਨਕਾਰਦੇ ਹੋਏ ਸੂਬੇ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗੀ। ਭਗਵੰਤ ਮਾਨ ਦੀ ਸਰਕਾਰ ਨੇ ਹਰ ਖੇਤਰ ਦੇ ਵਿਚ ਪੰਜਾਬ ਦੀ ਤਰੱਕੀ ਨੂੰ ਮੁੱਖ ਰੱਖਦੇ ਹੋਏ ਕੰਮ ਕੀਤੇ। ਸ. ਸਰਬਜੋਤ ਸਿੰਘ ਸਾਬੀ ਨੇ ਹਲਕਾ ਮੁਕੇਰੀਆਂ ਦੇ ਭਾਜਪਾ ਵਿਧਾਇਕ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਮੁਕੇਰੀਆਂ ਖੇਤਰ ਦੀ ਜਨਤਾ ਨੇ ਭਾਜਪਾ ਦੇ ਉਮੀਦਵਾਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਅਤੇ ਉਨ੍ਹਾਂ ਨੂੰ ਐਮ.ਐਲ.ਏ ਬਣਾਇਆ ਪਰ ਹਲਕਾ ਮੁਕੇਰੀਆਂ ਦੇ ਭਾਜਪਾ ਦੇ ਵਿਧਾਇਕ ਜੰਗੀ ਲਾਲ ਮਹਾਜਨ ਨੂੰ ਵਿਧਾਇਕ ਦਾ ਏਨਾ ਜ਼ਿਆਦਾ ਨਸ਼ਾ ਹੋ ਗਿਆ ਕਿ ਉਹ ਸਾਢੇ ਚਾਰ ਸਾਲ ਸੁੱਤੇ ਰਹੇ। ਹਲਕੇ ਦੀ ਜਨਤਾ ਦੀ ਸਾਰ ਤੱਕ ਨਹੀਂ ਲਈ। ਲੋਕੀ ਤਾਂ ਭੁੱਲ ਵੀ ਗਏ ਕਿ ਅਸੀਂ ਕਿਸ ਨੂੰ ਐਮ.ਐਲ . ਏ. ਬਣਾਇਆ ਹੈ ਅਤੇ ਹੁਣ ਚੋਣਾਂ ਸਿਰ ’ਤੇ ਦੇਖ ਕੇ ਉੱਠ ਖੜੇ ਹੋਏ ਹਨ ਅਤੇ ਇੱਕ ਵਾਰ ਫਿਰ ਲੋਕਾਂ ਦੇ ਹਮਾਇਤੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਬੀ ਨੇ ਕਿਹਾ ਕਿ ਜੰਗੀ ਲਾਲ ਮਹਾਜਨ ਦੇ ਸਾਰੇ ਵਾਅਦੇ ਅਤੇ ਦਾਅਵੇ ਖੋਖਲੇ ਸਾਬਤ ਹੋਏ ਹਨ ਜਿਸ ਦੀ ਗਵਾਹੀ ਹਲਕਾ ਮੁਕੇਰੀਆਂ ਦੀ ਜਨਤਾ ਦੇ ਰਹੀ ਹੈ। ਸਾਬੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਮੌਕੇ ਜਨਤਾ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦਾ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਹੈ। ਦੁਸਹਿਰਾ ਗਰਾਊਂਡ ਦੀ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਰੋਡ ਸ਼ੋਅ ਵੀ ਕੀਤਾ ਗਿਆ। ਇਹ ਰੋਡ ਸ਼ੋਅ ਹਾਜੀਪੁਰ ਦੇ ਮੇਨ ਬਾਜ਼ਾਰ ’ਚੋਂ ਹੁੰਦੇ ਹੋਏ ਹਾਜੀਪੁਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਨਿਕਲਦੇ ਹੋਏ ਬੁੱਢਾਬੜ ਚੌਕ ਵਿਖੇ ਪਹੁੰਚਿਆ। ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਆਮ ਜਨਤਾ ਨੇ ਆਮ ਆਦਮੀ ਪਾਰਟੀ ਦੇ ਝੰਡੇ ਅਤੇ ਬੈਨਰ ਹੱਥਾਂ ਵਿਚ ਲੈ ਕੇ ਆਮ ਆਦਮੀ ਪਾਰਟੀ ਅਤੇ ਸਰਬਜੋਤ ਸਿੰਘ ਸਾਬੀ ਦੇ ਪੱਖ ਵਿਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਸਰਬਜੋਤ ਸਿੰਘ ਸਾਬੀ ਦਾ ਫੁੱਲਾਂ ਦੇ ਹਾਰ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਅਨਿਲ ਠਾਕੁਰ, ਅਮਨ ਠਾਕੁਰ, ਬਲਾਕ ਪ੍ਰਧਾਨ ਸੁੱਚਾ ਸਿੰਘ, ਦੀਪਕ ਮੋਨੂ, ਜਤਿੰਦਰ ਸਿੰਘ, ਪ੍ਰੇਮ ਚੰਦ ਭਾਰਦਵਾਜ, ਦਰਸ਼ਨ ਸਿੰਘ ਲੰਬੜਦਾਰ ਨਸ਼ਿਆਰਾ ਸਿੰਬਲੀ, ਹਾਜੀਪੁਰ ਦੇ ਪੰਚ ਨਿਸ਼ਾ ਕੁਮਾਰੀ, ਕਰਨੈਲ ਸਿੰਘ, ਬ੍ਰਹਮ ਸਿੰਘ, ਨੇਹਾ ਠਾਕੁਰ, ਰਵਿੰਦਰ ਸਿੰਘ, ਸਰੂਪ ਦੇਵੀ, ਸੋਹਣ ਸਿੰਘ ਸਰਪੰਚ ਚਕੜਿਆਲ, ਜੀਵਾ ਸਿੰਘ, ਰਵੀ ਕੁਮਾਰ, ਸੁਰਿੰਦਰ ਵਿਸ਼ੇਸ਼ਟ, ਅਮਨਦੀਪ ਸਿੰਘ, ਜਸਵੀਰ ਸਿੰਘ, ਉਂਕਾਰ ਸਿੰਘ, ਲਵਲੀ ਠਾਕੁਰ, ਯੁੱਧਵੀਰ ਸਿੰਘ, ਰਾਮ ਕੁਮਾਰ, ਪਵਨ ਸ਼ਰਮਾ, ਜਸਵੀਰ ਕੁਮਾਰ, ਜੱਗ ਮੋਹਨ ਚੌਧਰੀ, ਜਸਵਿੰਦਰ ਕੌਰ ਸਰਪੰਚ ਸਗਿਆਣਾ, ਨਿਰਮਲ ਕੌਰ ਸਰਪੰਚ ਸਿੰਬਲੀ, ਅਸ਼ੋਕ ਕੁਮਾਰ ਸਰਿਆਣਾ, ਪ੍ਰੇਮ ਚੰਦ, ਬ੍ਰਹਮ ਸਿੰਘ ਸਰਪੰਚ ਸਿੱਬੋਚੱਕ ਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮਾਡਲ ਸਕੂਲ ’ਚ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦਾ ਸਮਾਪਤੀ ਸਮਾਰੋਹ ਅੱਜ
Ad Position 24