26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅੱਖਾਂ ਦੀ ਪੁਤਲੀ ਖ਼ਰਾਬ ਹੋਣ ’ਤੇ ਮੁਫ਼ਤ ’ਚ ਬਦਲੀ ਜਾਵੇਗੀ-ਭਾਈ ਬਰਿੰਦਰ ਸਿੰਘ ਮਸੀਤੀ

ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਨੇਤਰਹੀਣ ਵਿਅਕਤੀ ਹੋਵੇ, ਉਸ ਦੀ ਪੁਤਲੀ ਕਿਸੇ ਕਾਰਨ ਖਰਾਬ ਹੋਈ ਹੋਵੇ ਜਾਂ ਉਸ ਨੂੰ ਦਿਸਦਾ ਨਾ ਹੋਵੇ, ਉਹ ਵਿਅਕਤੀ ਜ਼ਿਲ੍ਹਾ ਹੁਸ਼ਿਆਰਪੁਰ ਸਿਵਲ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਕੌਰ ਕੋਲੋਂ ਚੈਕਅਪ ਕਰਵਾ ਸਕਦਾ ਹੈ ਅਤੇ ਜੇਕਰ ਡਾਕਟਰ ਵਲੋਂ ਮਰੀਜ਼ ਦੀ ਪੁਤਲੀ ਬਦਲਣ ਦੇ ਲਈ ਕਿਹਾ ਜਾਵੇਗਾ ਉਹ ਮੁਫ਼ਤ ਦੇ ਵਿਚ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਨੇਤਰਹੀਣ ਵਿਅਕਤੀਆਂ ਦੀ ਮਦਦ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਲਈ ਤਿਆਰ ਹੈ।

Ad Position 21
No active advertisement
ਭਾਈ ਬਰਿੰਦਰ ਸਿੰਘ ਮਸੀਤੀ ਗੱਲਬਾਤ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ 27-11-2026
ਮੁਕੇਰੀਆਂ, 26 ਨਵੰਬਰ (ਰਾਮਗੜ੍ਹੀਆ)-ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਨੇਤਰਹੀਣ ਵਿਅਕਤੀ ਹੋਵੇ, ਉਸ ਦੀ ਪੁਤਲੀ ਕਿਸੇ ਕਾਰਨ ਖਰਾਬ ਹੋਈ ਹੋਵੇ ਜਾਂ ਉਸ ਨੂੰ ਦਿਸਦਾ ਨਾ ਹੋਵੇ, ਉਹ ਵਿਅਕਤੀ ਜ਼ਿਲ੍ਹਾ ਹੁਸ਼ਿਆਰਪੁਰ ਸਿਵਲ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਕੌਰ ਕੋਲੋਂ ਚੈਕਅਪ ਕਰਵਾ ਸਕਦਾ ਹੈ ਅਤੇ ਜੇਕਰ ਡਾਕਟਰ ਵਲੋਂ ਮਰੀਜ਼ ਦੀ ਪੁਤਲੀ ਬਦਲਣ ਦੇ ਲਈ ਕਿਹਾ ਜਾਵੇਗਾ ਉਹ ਮੁਫ਼ਤ ਦੇ ਵਿਚ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਨੇਤਰਹੀਣ ਵਿਅਕਤੀਆਂ ਦੀ ਮਦਦ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਲਈ ਤਿਆਰ ਹੈ। ਉਨ੍ਹਾਂ ਲੋੜਵੰਦ ਵਿਅਕਤੀ ਕਿਸੇ ਸਮੇਂ ਵੀ ਰੋਟਰੀ ਕਲੱਬ ਹੁਸ਼ਿਆਰਪੁਰ ਨਾਲ ਸੰਪਰਕ ਕਰਕੇ ਆਪਣੀ ਅੱਖਾਂ ਦੀ ਰੌਸ਼ਨੀ ਪਾ ਸਕਦਾ ਹੈ। ਉਨ੍ਹਾਂ ਕਿਹਾ ਅੱਖਾਂ ਦੀ ਪੁਤਲੀ ਮੁਫਤ ਦੇ ਵਿੱਚ ਬਦਲ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਮਰੀਜ਼ ਤੋਂ ਕੋਈ ਵੀ ਪੈਸਾ ਜਾਂ ਰੁਪਈਆ ਨਹੀਂ ਲਿਆ ਜਾਂਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਰਨ ਤੋਂ ਬਾਅਦ ਆਪਣੇ ਅੰਗਦਾਨ ਜ਼ਰੂਰ ਕਰਨ ਤਾਂ ਜੋ ਕਿਸੇ ਹੋਰ ਜ਼ਿੰਦਗੀ ਨੂੰ ਨਵਾਂ ਜੀਵਨ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ-ਭਾਜਪਾ ਗੱਠਜੋੜ ਨਾਲ ਪੰਜਾਬ ਦੀ ਸਿਆਸਤ ’ਚ ਨਵੀਂ ਉਮੀਦ ਜਾਗੀ, ਵਰਕਰਾਂ ਨੇ ਲੱਡੂ ਵੰਡ ਕੇ ਮਨਾਈ ਖ਼ੁਸ਼ੀ-ਈਸ਼ਰ ਸਿੰਘ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ 700 ਕਿਸਾਨਾਂ ਦੀਆਂ ਲਾਸ਼ਾਂ ਉੱਪਰੋਂ ਲੰਘ ਕੇ ਭਾਜਪਾ ਨਾਲ ਗੱਠਜੋੜ ਕੀਤਾ- ਦਸੂਹਾ
Ad Position 24