ਅਣਪਛਾਤੇ ਵਿਅਕਤੀ ਦੀ ਲਾਸ਼ ਪਤਿਆਲ ਨਜ਼ਦੀਕ ਝਾੜੀਆਂ ’ਚੋਂ ਬਰਾਮਦ
ਚੌਲਾਂਗ, 26 ਨਵੰਬਰ (ਸੁਖਦੇਵ ਸਿੰਘ)- ਜਲੰਧਰ-ਜੰਮੂ ਰੇਲਵੇ ਲਾਈਨ ’ਤੇ ਚੌਲਾਂਗ ਸਟੇਸ਼ਨ ਨਜ਼ਦੀਕ ਪੈਂਦੇ ਪਤਿਆਲ ਵਿਖੇ ਅਣਪਛਾਤੇ ਵਿਅਕਤੀਆਂ ਦੀ ਲਾਸ਼ ਝਾੜੀਆਂ ’ਚੋਂ ਬਰਾਮਦ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 55, 60 ਸਾਲ ਹੈ, ਜੋ ਸਿਰੋਂ ਮੋਨਾ ਦਾੜ੍ਹੀ ਕੱਟੀ ਹੋਈ ਦੇਖਣ ਨੂੰ ਪ੍ਰਵਾਸੀ ਲੱਗਦਾ ਹੈ।
ਚੌਲਾਂਗ, 26 ਨਵੰਬਰ (ਸੁਖਦੇਵ ਸਿੰਘ)- ਜਲੰਧਰ-ਜੰਮੂ ਰੇਲਵੇ ਲਾਈਨ ’ਤੇ ਚੌਲਾਂਗ ਸਟੇਸ਼ਨ ਨਜ਼ਦੀਕ ਪੈਂਦੇ ਪਤਿਆਲ ਵਿਖੇ ਅਣਪਛਾਤੇ ਵਿਅਕਤੀਆਂ ਦੀ ਲਾਸ਼ ਝਾੜੀਆਂ ’ਚੋਂ ਬਰਾਮਦ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 55, 60 ਸਾਲ ਹੈ, ਜੋ ਸਿਰੋਂ ਮੋਨਾ ਦਾੜ੍ਹੀ ਕੱਟੀ ਹੋਈ ਦੇਖਣ ਨੂੰ ਪ੍ਰਵਾਸੀ ਲੱਗਦਾ ਹੈ। ਏ. ਐੱਸ. ਆਈ. ਦਵਿੰਦਰ ਸਿੰਘ ਚੌਕੀ ਇੰਚਾਰਜ ਚੌਲਾਂਗ ਸਟੇਸ਼ਨ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਕਿਸੇ ਰੇਲ ਗੱਡੀ ’ਚੋਂ ਡਿੱਗਿਆਂ ਨਹੀਂ ਲੱਗਦਾ। ਆਲੇ-ਦੁਆਲੇ ਤੋਂ ਲਈ ਜਾਣਕਾਰੀ ਅਨੁਸਾਰ ਇਹ ਵਿਅਕਤੀ ਇੱਥੇ ਘੁੰਮਦਾ ਦੇਖਿਆ ਗਿਆ ਜਿਸ ਦਾ ਟਰੇਨ ’ਚੋਂ ਡਿੱਗਣ ਜਾ ਟਕਰਾਉਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਰੇਲਵੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।