18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੇਖਿਕਾ ਡਾ. ਸਵੀਨ ਸੈਣੀ ਦੀ ਪੁਸਤਕ ‘ਏਕ ਯੁੱਧ ਅਪਨੇ ਵਿਰੁੱਧ’ ਐਮਾਜ਼ਾਨ ’ਤੇ ਬਣੀ ਨੰਬਰ 1 ਬੈੱਸਟ ਸੇਲਰ

ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਮਨੋਚਿਕਿਤਸਕ, ਸਿੱਖਿਆ ਸ਼ਾਸਤਰੀ, ਪੇਰੈਂਟਿੰਗ ਕੋਚ, ਕਰੀਅਰ ਸਟਰੈਟਜਿਸਟ ਅਤੇ ਲਾਈਫ਼ ਸਕਿੱਲਜ਼ ਟਰੇਨਰ ਡਾ. ਸਵੀਨ ਸੈਣੀ ਦੀ ਪੁਸਤਕ ‘ਏਕ ਯੁੱਧ ਅਪਨੇ ਵਿਰੁੱਧ’ ਦਾ ਪ੍ਰਕਾਸ਼ਨ ਗੁਰੂਕੁਲ ਪਬਲਿਸ਼ਿੰਗ ਵਲੋਂ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 19-11-2026
ਹੁਸ਼ਿਆਰਪੁਰ, 18 ਨਵੰਬਰ (ਬਲਜਿੰਦਰਪਾਲ ਸਿੰਘ)-ਮਨੋਚਿਕਿਤਸਕ, ਸਿੱਖਿਆ ਸ਼ਾਸਤਰੀ, ਪੇਰੈਂਟਿੰਗ ਕੋਚ, ਕਰੀਅਰ ਸਟਰੈਟਜਿਸਟ ਅਤੇ ਲਾਈਫ਼ ਸਕਿੱਲਜ਼ ਟਰੇਨਰ ਡਾ. ਸਵੀਨ ਸੈਣੀ ਦੀ ਪੁਸਤਕ ‘ਏਕ ਯੁੱਧ ਅਪਨੇ ਵਿਰੁੱਧ’ ਦਾ ਪ੍ਰਕਾਸ਼ਨ ਗੁਰੂਕੁਲ ਪਬਲਿਸ਼ਿੰਗ ਵਲੋਂ ਕੀਤਾ ਗਿਆ ਹੈ। ਸਾਲ 2026 ਵਿਚ ਪ੍ਰਕਾਸ਼ਿਤ ਹੋਈ ਇਹ ਪੁਸਤਕ ਆਪਣੇ ਪ੍ਰਕਾਸ਼ਨ ਦੇ ਪਹਿਲੇ ਹੀ ਦਿਨ ਪਾਠਕਾਂ ਵਿਚ ਕਾਫ਼ੀ ਮਕਬੂਲ ਹੋ ਗਈ। ਵੱਡੀ ਗਿਣਤੀ ’ਚ ਪਾਠਕਾਂ ਵਲੋਂ ਇਸ ਪੁਸਤਕ ਨੂੰ ਆਰਡਰ ਕੀਤੇ ਜਾਣ ਕਾਰਨ ਇਸ ਨੇ ਐਮਾਜ਼ਾਨ ’ਤੇ ਆਪਣੀ ਸ਼੍ਰੇਣੀ ’ਚ ਨੰਬਰ 1 ਬੈੱਸਟ ਸੇਲਰ ਦਾ ਸਥਾਨ ਹਾਸਿਲ ਕੀਤਾ ਅਤੇ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਵਿਚ ਆਪਣੀ ਖ਼ਾਸ ਪਛਾਣ ਬਣਾਈ। ਇਸ ਪੁਸਤਕ ਦਾ ਮੁੱਖ ਸੰਦੇਸ਼ ਪਾਠਕਾਂ ਨੂੰ ਦੁਨੀਆ ਨੂੰ ਜਿੱਤਣ ਤੋਂ ਪਹਿਲਾਂ ਆਪਣੇ ਅੰਦਰ ਚੱਲ ਰਹੇ ਸੰਘਰਸ਼ਾਂ ਨੂੰ ਸਮਝਣ ਅਤੇ ਆਪਣੇ ਆਪ ਨਾਲ ਦੋਸਤੀ ਕਰਨ ਲਈ ਪ੍ਰੇਰਿਤ ਕਰਨਾ ਹੈ। ਡਾ. ਸਵੀਨ ਸੈਣੀ ਪਿਛਲੇ ਤਿੰਨ ਦਹਾਕਿਆਂ ਤੋਂ ਮਨੁੱਖੀ ਮਨ, ਵਿਵਹਾਰ, ਰਿਸ਼ਤਿਆਂ ਅਤੇ ਜੀਵਨ ਦੀਆਂ ਉਲਝਣਾਂ ਨੂੰ ਸਮਝਣ ਅਤੇ ਸੁਲਝਾਉਣ ਦੇ ਖੇਤਰ ਵਿਚ ਸਰਗਰਮ ਹਨ। ਉਹ ‘ਦ ਮਾਈਂਡ ਮੈਂਟੋਰਜ਼’ ਦੀ ਸੰਸਥਾਪਕ ਵੀ ਹਨ। ਇਸ ਪੁਸਤਕ ਰਾਹੀਂ ਉਨ੍ਹਾਂ ਨੇ ਆਪਣੇ ਲੰਬੇ ਤਜਰਬਿਆਂ ਅਤੇ ਸੰਵੇਦਨਸ਼ੀਲ ਵਿਚਾਰਾਂ ਨੂੰ ਸਾਹਿਤਕ ਰੂਪ ਦੇ ਕੇ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ 22 ਤੋਂ 24 ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ-ਡਾ: ਗਰਗ ਅਗਲੀ ਖ਼ਬਰ ਡਾ. ਸਾਹੀ ਨੇ ਬਾਬਾ ਲਾਲ ਦਿਆਲ ਮੰਦਰ ਮੱਥਾ ਟੇਕਿਆ
Ad Position 24