15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਾਈਕਲਿਸਟ ਬਲਰਾਜ ਚੌਹਾਨ ਨੇ 400 ਕਿੱਲੋਮੀਟਰ 27 ਘੰਟੇ ਵਾਲੀ ਬਰੇਵਟ 18.35 ਘੰਟੇ ’ਚ ਕੀਤੀ ਪੂਰੀ 14ਵੀਂ ਵਾਰ ਸੁਪਰ ਰੈਂਨਡੋਨੀਅਰਜ ਦਾ ਖ਼ਿਤਾਬ ਹਾਸਿਲ

ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ)-ਔਡੈਕਸ ਇੰਡੀਆ ਵੱਲੋਂ ਮਾਨਤਾ ਪ੍ਰਾਪਤ 400 ਕਿੱਲੋਮੀਟਰ ਲੰਬੀ ਬਰੇਵਟ ਹਾਕ ਰਾਈਡਰਜ ਕਲੱਬ ਜਲੰਧਰ ਵੱਲੋਂ ਕਰਵਾਈ ਗਈ ਜੋ ਕਿ ਜਲੰਧਰ ਤੋਂ ਟਾਂਡਾ, ਦਸੂਹਾ,ਮੁਕੇਰੀਆਂ,ਪਠਾਨਕੋਟ ਤੋਂ ਵਾਪਸ,ਟਾਂਡਾ,ਹੁਸ਼ਿਆਰਪੁਰ, ਗੜ੍ਹਸ਼ੰਕਰ, ਬਲਾਚੌਰ, ਰੋਪੜ ਹੋ ਕੇ ਵਾਪਸ ਬਲਾਚੌਰ, ਨਵਾਂਸ਼ਹਿਰ, ਫਗਵਾੜਾ ਤੋ ਜਲੰਧਰ ’ਚ ਸਮਾਪਤ ਹੋਈ। ਇਸ ’ਚ ਹੁਸ਼ਿਆਰਪੁਰ ਦੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ, ਅੰਬੈਸਡਰ ਸਟੇਟ ਸਾਈਕਲਿੰਗ ਪੰਜਾਬ ਫਿੱਟ_ਇੰਡੀਆ ਮੂਵਮੈਂਟ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਭਾਗ ਲਿਆ।

Ad Position 21
No active advertisement
400 ਕਿੱਲੋਮੀਟਰ ਬਰੇਵਟ ਪੂਰੀ ਕਰਨ ਉਪਰੰਤ ਸਾਈਕਲਿਸਟ ਬਲਰਾਜ ਸਿੰਘ ਚੌਹਾਨ। 16-11-2026
ਹੁਸ਼ਿਆਰਪੁਰ, 15 ਨਵੰਬਰ (ਨਰਿੰਦਰ ਸਿੰਘ ਬੱਡਲਾ)-ਔਡੈਕਸ ਇੰਡੀਆ ਵੱਲੋਂ ਮਾਨਤਾ ਪ੍ਰਾਪਤ 400 ਕਿੱਲੋਮੀਟਰ ਲੰਬੀ ਬਰੇਵਟ ਹਾਕ ਰਾਈਡਰਜ ਕਲੱਬ ਜਲੰਧਰ ਵੱਲੋਂ ਕਰਵਾਈ ਗਈ ਜੋ ਕਿ ਜਲੰਧਰ ਤੋਂ ਟਾਂਡਾ, ਦਸੂਹਾ,ਮੁਕੇਰੀਆਂ,ਪਠਾਨਕੋਟ ਤੋਂ ਵਾਪਸ,ਟਾਂਡਾ,ਹੁਸ਼ਿਆਰਪੁਰ, ਗੜ੍ਹਸ਼ੰਕਰ, ਬਲਾਚੌਰ, ਰੋਪੜ ਹੋ ਕੇ ਵਾਪਸ ਬਲਾਚੌਰ, ਨਵਾਂਸ਼ਹਿਰ, ਫਗਵਾੜਾ ਤੋ ਜਲੰਧਰ ’ਚ ਸਮਾਪਤ ਹੋਈ। ਇਸ ’ਚ ਹੁਸ਼ਿਆਰਪੁਰ ਦੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ, ਅੰਬੈਸਡਰ ਸਟੇਟ ਸਾਈਕਲਿੰਗ ਪੰਜਾਬ ਫਿੱਟ_ਇੰਡੀਆ ਮੂਵਮੈਂਟ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸਵੇਰੇ 5 ਵੱਜ ਕੇ 10 ਮਿੰਟ ’ਤੇ ਦੇਵੀ ਤਲਾਬ ਮੰਦਰ ਜਲੰਧਰ ਤੋਂ ਸ਼ੁਰੂ ਹੋਈ। ਇਹ ਬਰੇਵਟ ਨੂੰ 27 ਘੰਟੇ ਚ ਪੂਰਾ ਕਰਨ ਦਾ ਸਮਾ ਦਿੱਤਾ ਗਿਆ ਸੀ ਪਰ ਆਪਣੇ ਤਜਰਬੇ ਮਿਹਨਤ ਸਦਕਾ ਰਾਤ 11.40 ਵਜੇ ਜਲੰਧਰ 18.35 ਘੰਟੇ ਚ ਹੀ ਪੂਰੀ ਕਰਕੇ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਸਾਈਕਲਿੰਗ ਦੇ ਖੇਤਰ ਚ 200, 300 ,400,600 ਕਿੱਲੋਮੀਟਰ ਬਰੇਵਟ ਇੰਡੀਆ ’ਚ ਕਿਤੇ ਵੀ ਪੂਰੀ ਕਰਕੇ ਇੱਕ ਵਾਰ ਸੁਪਰ ਰੈਂਨਡੋਨੀਅਰਜ (ਐੱਸ.ਆਰ) ਦਾ ਖ਼ਿਤਾਬ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਰੁਝੇਵਿਆਂ ਕਰਕੇ ਕਈ ਮਹੀਨੇ ਬਰੇਵਟ ਨਹੀਂ ਲਾ ਸਕੇ ਸੀ ਭਾਵੇਂ ਰੋਜ਼ਾਨਾ 80 ਤੋ 100 ਕਿੱਲੋਮੀਟਰ ਪ੍ਰੈਕਟਿਸ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਲਈ ‘ਮਾਨਸਿਕ ਸਿਹਤ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ
Ad Position 24