15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹਾਦਸਿਆਂ ਨੂੰ ਸੱਦਾ ਦੇ ਰਿਹੈ ਨਵੀਂ ਬਣੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਬਰਮਾਂ ’ਤੇ ਸੁੱਟਿਆ ਮਲਬਾ

ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)- ਲੰਮੇ ਅਰਸੇ ਬਾਅਦ ਨਵੀਂ ਬਣਾਈ ਗਈ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਨੇ ਹੁਣ ਭਾਵੇਂ ਲੋਕਾਂ ਦੀ ਵੱਡੀ ਖੱਜਲ-ਖੁਆਰੀ ਨੂੰ ਖਤਮ ਕਰ ਦਿੱਤਾ ਹੈ, ਪਰ ਸੜਕਾਂ ਦੇ ਬਰਮਾਂ ਦੀ ਸਮੱਸਿਆ ਹਾਲੇ ਵੀ ਗੰਭੀਰ ਬਣੀ ਹੋਈ ਹੈ। ਸੜਕ ਦੇ ਨਿਰਮਾਣ ਸਮੇਂ ਪੁੱਟਿਆ ਗਿਆ ਮਲਬਾ ਸੜਕ ਦੇ ਕਿਨਾਰਿਆਂ ’ਤੇ ਸੁੱਟੇ ਜਾਣ ਨਾਲ ਹੁਣ ਇਥੇ ਹਾਦਸਾ ਵਾਪਰਨ ਦਾ ਖਦਸ਼ਾ ਬਣ ਗਿਆ ਹੈ।

Ad Position 21
No active advertisement
ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਕਿਨਾਰਿਆਂ ’ਤੇ ਸੁੱਟਿਆ ਨਜ਼ਰ ਆ ਰਿਹਾ ਸੜਕ ਤੋਂ ਪੁੱਟਿਆ ਮਲਬਾ। ਤਸਵੀਰ : ਧਾਲੀਵਾਲ 16-11-2026
ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)- ਲੰਮੇ ਅਰਸੇ ਬਾਅਦ ਨਵੀਂ ਬਣਾਈ ਗਈ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਨੇ ਹੁਣ ਭਾਵੇਂ ਲੋਕਾਂ ਦੀ ਵੱਡੀ ਖੱਜਲ-ਖੁਆਰੀ ਨੂੰ ਖਤਮ ਕਰ ਦਿੱਤਾ ਹੈ, ਪਰ ਸੜਕਾਂ ਦੇ ਬਰਮਾਂ ਦੀ ਸਮੱਸਿਆ ਹਾਲੇ ਵੀ ਗੰਭੀਰ ਬਣੀ ਹੋਈ ਹੈ। ਸੜਕ ਦੇ ਨਿਰਮਾਣ ਸਮੇਂ ਪੁੱਟਿਆ ਗਿਆ ਮਲਬਾ ਸੜਕ ਦੇ ਕਿਨਾਰਿਆਂ ’ਤੇ ਸੁੱਟੇ ਜਾਣ ਨਾਲ ਹੁਣ ਇਥੇ ਹਾਦਸਾ ਵਾਪਰਨ ਦਾ ਖਦਸ਼ਾ ਬਣ ਗਿਆ ਹੈ। ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ’ਤੇ ਟਿੱਪਰਾਂ ਤੇ ਹੋਰ ਵੱਡੇ ਵਾਹਨਾਂ ਦੀ ਆਵਾਜਾਈ ਲਗਾਤਾਰ ਵੱਧ ਰਹੀ ਹੈ। ਸੜਕ ’ਤੇ ਜਦੋਂ ਦੋ ਵੱਡੇ ਵਾਹਨ ਇਕ ਦੂਜੇ ਨੂੰ ਕਰਾਸ ਕਰਦੇ ਹਨ ਤੇ ਅਜਿਹੇ ਸਮੇਂ ਛੋਟੇ ਜਾਂ ਦੋ-ਪਹੀਆ ਵਾਹਨਾਂ ਦਾ ਸੜਕ ਤੋਂ ਹੇਠਾਂ ਉਤਰਨਾ ਮਜ਼ਬੂਰੀ ਬਣ ਜਾਂਦਾ ਹੈ। ਭਾਵੇਂ ਕਿ ਸੜਕ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਵਲੋਂ ਮਲਬਾ ਸੜਕ ਦੇ ਬੇਹੱਦ ਨੀਵੇਂ ਕਿਨਾਰਿਆਂ (ਬਰਮਾਂ) ’ਤੇ ਸੁੱਟ ਕੇ ਬਰਮ ਸੁਧਾਰਨ ਦਾ ਯਤਨ ਕੀਤਾ ਗਿਆ ਹੈ, ਪਰ ਸੜਕ ਦੁਆਲੇ ਸੁੱਟੇ ਮਲਬੇ ਨੂੰ ਇਕਸਾਰ ਨਾ ਕੀਤੇ ਜਾਣ ਕਾਰਨ ਇਸ ਤੋਂ ਵਾਹਨ ਚਲਾਉਣਾ ਤਾਂ ਦੂਰ ਪੈਦਲ ਚੱਲਣਾ ਵੀ ਮੁਸ਼ਕਿਲ ਹੈ। ਕਿਸੇ ਥਾਂ ਮਲਬਾ ਸੜਕ ਤੇ ਇਕ ਫੁੱਟ ਤੱਕ ਉੱਚਾ ਸੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਕਈ ਥਾਈਂ ਸੜਕ ਤੋਂ ਇਕ ਫੁੱਟ ਤੱਕ ਨੀਵਾਂ ਨਜ਼ਰ ਆ ਰਿਹਾ ਹੈ। ਸਭ ਤੋਂ ਮੁੱਖ ਸਮੱਸਿਆ ਬਰਮਾਂ ’ਤੇ ਢੇਰੀਆਂ ਦੇ ਰੂਪ ਵਿਚ ਸੁੱਟਿਆ ਮਲਬਾ ਹੈ ਜਿਸਤੇ ਪੈਦਲ ਚਲਣਾਂ ਜਾਂ ਵਾਹਨ ਚਲਾਉਣਾ ਹਾਦਸੇ ਨੂੰ ਸੱਦਾ ਦੇਣ ਬਰਾਬਰ ਹੈ। ਸੜਕ ਦੇ ਬਰਮਾਂ ਦੇ ਮੌਜੂਦਾ ਹਾਲਤਾਂ ਅਨੁਸਾਰ ਇੱਥੇ ਕਿਸੇ ਸਮੇਂ ਵੀ ਕਿਸੇ ਦਾ ਜਾਨੀ ਨੁਕਸਾਨ ਵੀ ਜਾ ਸਕਦਾ ਹੈ। ਅਕਾਲੀ ਆਗੂ ਕੁਲਵੀਰ ਸਿੰਘ ਡੋਗਰਪੁਰ, ਮੋਹਣ ਸਿੰਘ, ਸੁਰਿੰਦਰ ਸਿੰਘ ਤੇ ਹੋਰਨਾਂ ਨੇ ਲੋਕ ਨਿਰਮਾਣ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੇ ਬਰਮਾਂ ਨੂੰ ਪੱਧਰ ਕਰਕੇ ਸੁਧਾਰਿਆ ਜਾਵੇ ਤਾਂ ਜੋ ਮਲਬੇ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਚਿੱਪੜਾ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਨਿਊਜੀਲੈਂਡ ਤੋਂ ਰੀਫਿਊਜ਼ ਹੋ ਚੁੱਕੇ ਵਿਦਿਆਰਥੀਆਂ ਦਾ ਫਰਵਰੀ-ਮਈ ਇਨਟੇਕ ਵਿਚ ਗਰੰਟੀ ਨਾਲ ਵੀਜਾ ਲਗਵਾ ਕੇ ਦੇਵਾਂਗੇ
Ad Position 24