ਮੁੱਖ ਮੰਤਰੀ ਖੇਡ ਮੈਦਾਨ ਖੋਖਰ ਦਾ ਵਿਧਾਇਕ ਰਾਜਾ ਗਿੱਲ ਵਲੋਂ ਉਦਘਾਟਨ
ਚੌਲਾਂਗ, 14 ਨਵੰਬਰ (ਸੁਖਦੇਵ ਸਿੰਘ)- ਦਾਣਾ ਮੰਡੀ ਖੋਖਰ ਨਜ਼ਦੀਕ ਨਵੇਂ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਅੱਜ ਸ਼ਾਮ ਹਲਕਾ ਵਿਧਾਇਕ ਰਾਜਾ ਗਿੱਲ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪਿੰਡਾਂ ਤੇ ਸ਼ਹਿਰਾਂ ਦਾ ਪੂਰਾ ਵਿਕਾਸ ਕਰ ਰਹੀ ਹੈ।
ਚੌਲਾਂਗ, 14 ਨਵੰਬਰ (ਸੁਖਦੇਵ ਸਿੰਘ)- ਦਾਣਾ ਮੰਡੀ ਖੋਖਰ ਨਜ਼ਦੀਕ ਨਵੇਂ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਅੱਜ ਸ਼ਾਮ ਹਲਕਾ ਵਿਧਾਇਕ ਰਾਜਾ ਗਿੱਲ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪਿੰਡਾਂ ਤੇ ਸ਼ਹਿਰਾਂ ਦਾ ਪੂਰਾ ਵਿਕਾਸ ਕਰ ਰਹੀ ਹੈ। ਇਸ ਮੌਕੇ ਹਲਕੇ ਦੇ ਪਤਵੰਤੇ ਸੱਜਣਾਂ ਵਲੋਂ ਹਲਕਾ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ ਗਿਆ। ਹਲਕਾ ਵਿਧਾਇਕ ਨੇ ਚੌਲਾਂਗ ਤੋਂ ਕੰਧਾਲਾ ਜੱਟਾਂ ਸੜਕ ਦਾ ਜਲਦੀ ਕੰਮ ਸ਼ੁਰੂ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਸਵਿੰਦਰ ਸਿੰਘ, ਮੈਂਬਰ ਪੰਚਾਇਤ ਰਾਮਪਾਲ ਸਿੰਘ, ਐਮੀ ਬਾਜਵਾ, ਹਰਦੇਵ ਸਿੰਘ, ਦਵਿੰਦਰ ਸਿੰਘ, ਭੁਪਿੰਦਰ ਕੌਰ, ਨਰਿੰਦਰ ਕੌਰ, ਨਿਰਮਲ ਕੌਰ, ਕਸ਼ਮੀਰ ਸਿੰਘ, ਜਸਜੀਤ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ, ਗੁਰਜੀਤ ਸਿੰਘ, ਰਾਵਲ ਸਿੰਘ ਦਾਤਾ, ਗੋਲਡੀ ਨਰਵਾਲ ਜੌੜਾ ਸਰਪੰਚ, ਸ਼ਾਲੂ ਸਰਪੰਚ ਜਹੂਰਾ, ਜਸਵੀਰ ਸਿੰਘ, ਬੁਧ ਰਾਮ, ਕੁਲਵੀਰ ਸਿੰਘ, ਰਵਿੰਦਰ ਸਿੰਘ ਰਵੀ ਪੰਚਾਇਤ ਸਕੱਤਰ ਤੇ ਹੋਰ ਵੀ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।