ਗੁਰਮੀਤ ਸਿੰਘ ਬੈਂਸ ਆਦੋਵਾਲ ਗੜ੍ਹੀ ਨਹੀਂ ਰਹੇ
ਗੜ੍ਹਦੀਵਾਲਾ, 14 ਨਵੰਬਰ (ਚੱਗਰ)-ਪਬਲਿਕ ਮੈਡੀਕਲ ਸਟੋਰ ਗੜ੍ਹਦੀਵਾਲਾ ਦੇ ਮਾਲਕ ਡਾਕਟਰ ਬਲਵਿੰਦਰ ਸਿੰਘ ਬੈਂਸ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਚਾਚਾ ਗੁਰਮੀਤ ਸਿੰਘ ਬੈਂਸ (87) ਪਿੰਡ ਆਦਮਵਾਲ ਗੜ੍ਹੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹ ਕੁੱਝ ਸਮੇਂ ਤੋਂ ਕੈਨੇਡਾ ਵਿਖੇ ਆਪਣੇ ਬੱਚਿਆਂ ਕੋਲ ਰਹਿ ਰਹੇ ਸਨ।
ਗੜ੍ਹਦੀਵਾਲਾ, 14 ਨਵੰਬਰ (ਚੱਗਰ)-ਪਬਲਿਕ ਮੈਡੀਕਲ ਸਟੋਰ ਗੜ੍ਹਦੀਵਾਲਾ ਦੇ ਮਾਲਕ ਡਾਕਟਰ ਬਲਵਿੰਦਰ ਸਿੰਘ ਬੈਂਸ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਚਾਚਾ ਗੁਰਮੀਤ ਸਿੰਘ ਬੈਂਸ (87) ਪਿੰਡ ਆਦਮਵਾਲ ਗੜ੍ਹੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹ ਕੁੱਝ ਸਮੇਂ ਤੋਂ ਕੈਨੇਡਾ ਵਿਖੇ ਆਪਣੇ ਬੱਚਿਆਂ ਕੋਲ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਬੈਂਸ ਉਕਤ ਪਿੰਡ ਦੇ ਨੰਬਰਦਾਰ ਤੇ ਸਰਪੰਚ ਰਹਿ ਚੁੱਕੇ ਹਨ। ਜਦ ਕਿ ਉਹ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਅਤੇ ਕੋਟਲਾ ਨੋਧ ਸਿੰਘ ਸਹਿਕਾਰੀ ਸਭਾ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸਰਕਲ ਪ੍ਰਧਾਨ ਅਤੇ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦਾ ਸਸਕਾਰ 15 ਨਵੰਬਰ ਨੂੰ ਸਰੀ, ਵੈਨਕੂਵਰ, ਕੈਨੇਡਾ ਵਿਖੇ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮੇਲ ਸਿੰਘ ਸੀਕਰੀ ਸਰਕਲ ਪ੍ਰਧਾਨ, ਸਾਬਕਾ ਪ੍ਰਿੰਸੀਪਲ ਹਰਜਿੰਦਰ ਸਿੰਘ ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ, ਬਲਵਿੰਦਰ ਸਿੰਘ ਬੈਂਸ, ਜਸਵਿੰਦਰ ਸਿੰਘ ਥਿਆੜਾ, ਬਲਰਾਮ ਸਿੰਘ ਹਰਿਆਣਾ, ਐਡਵੋਕੇਟ ਜਸਕੀਰਤ ਸਿੰਘ, ਡਾ. ਦੀਦਾਰ ਸਿੰਘ ਬੈਂਸ, ਗਿਆਨੀ ਹਰਭਜਨ ਸਿੰਘ ਸਮਰਾ, ਦੁਆਬਾ ਕਿਸਾਨ ਕਮੇਟੀ ਇਕਾਈ ਥੇਂਦਾ ਦੇ ਪ੍ਰਧਾਨ ਕਮਲਜੀਤ ਸਿੰਘ, ਤਲਵਿੰਦਰ ਸਿੰਘ, ਅਮਰਜੀਤ ਸਿੰਘ ਨਿਊਜ਼ੀਲੈਂਡ, ਬਾਬਾ ਬਲਦੇਵ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।