ਮਾਂ ਭਗਵਤੀ ਜਾਗਰਣ ਅੱਜ
ਕੋਟਫ਼ਤੂਹੀ, 14 ਨਵੰਬਰ (ਅਟਵਾਲ)ਂਸਥਾਨਕ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 30ਵਾਂ ਮਾਂ ਭਗਵਤੀ ਜਾਗਰਣ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰੇਮ ਨਾਥ ਵਧਵਾ, ਚੇਅਰਮੈਨ ਵਿਪਨ ਅਗਰਵਾਲ, ਨਰਿੰਦਰ ਪ੍ਰਭਾਕਰ, ਤਜਿੰਦਰ ਕੁਮਾਰ ਮਦਾਨ, ਗੋਲਡੀ ਰਾਣਾ, ਇੰਦਰਜੀਤ ਅਰੋੜਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਮਾਸਟਰ ਸੋਹਣ ਲਾਲ, ਸੰਦੀਪ ਢੀਂਗਰਾ ਆਦਿ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਹਵਨ ਹੋਣਗੇ ਤੇ ਸ਼ਾਮ 7 ਵਜੇ ਜਾਗਰਣ ਵਿਚ ਰੌਸ਼ਨ ਪ੍ਰਿੰਸ, ਆਤਿਸ਼, ਸਰਬਜੀਤ ਸਰਬ, ਭਗਤ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲੇ ਦੇਰ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕਰਨਗੇ।
ਅਜੀਤ ਡੈਸਕ
15-11-2026