ਨੰਗਲ ਬਿਹਾਲਾਂ ਵਿਖੇ ਪੱਲੀ ਵਾਲੇ ਮਹਾਰਾਜ ਦੀ ਯਾਦ ਨੂੰ ਸਮਰਪਿਤ ਦੰਗਲ ਕਰਵਾਇਆ
ਨੰਗਲ ਬਿਹਾਲਾਂ, 11 ਨਵੰਬਰ (ਵਿਨੋਦ ਮਹਾਜਨ)- ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਵਾਰਕਾ ਨਾਥ ਸਾਸਤਰੀ ਮਹਾਰਾਜ (ਪੱਲੀ ਵਾਲੀਆ) ਦੀ ਯਾਦ ਨੂੰ ਸਮਰਪਿਤ ਸਾਲਾਨਾ ਦੰਗਲ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਹੀਰਾ ਪੁਰੀ ਮਹਾਰਾਜ ਦੀ ਧਰਤੀ ਨੰਗਲ ਬਿਹਾਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਪਰਮ ਪੁਜਨੀਅ 1008 ਮਹਾਰਾਜਾ ਗੰਗਾਧਰ ਜੀ (ਜੰਮੂ ਵਾਲੇ) ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜਰ ਸਨ।
ਨ
ਨੰਗਲ ਬਿਹਾਲਾਂ ਵਿਖੇ ਕਰਵਾਏ ਗਏ ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਅਤੇ ਠੇਕੇਦਾਰ ਪ੍ਰਦੀਪ ਕੁਮਾਰ ਪਿੰਟੂ ਅਤੇ ਹੋਰ। ਤਸਵੀਰ : ਵਿਨੋਦ ਮਹਾਜਨ
12-11-2026
ਨੰਗਲ ਬਿਹਾਲਾਂ, 11 ਨਵੰਬਰ (ਵਿਨੋਦ ਮਹਾਜਨ)- ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦਵਾਰਕਾ ਨਾਥ ਸਾਸਤਰੀ ਮਹਾਰਾਜ (ਪੱਲੀ ਵਾਲੀਆ) ਦੀ ਯਾਦ ਨੂੰ ਸਮਰਪਿਤ ਸਾਲਾਨਾ ਦੰਗਲ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਹੀਰਾ ਪੁਰੀ ਮਹਾਰਾਜ ਦੀ ਧਰਤੀ ਨੰਗਲ ਬਿਹਾਲਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਪਰਮ ਪੁਜਨੀਅ 1008 ਮਹਾਰਾਜਾ ਗੰਗਾਧਰ ਜੀ (ਜੰਮੂ ਵਾਲੇ) ਪਹਿਲਵਾਨਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਸਭ ਤੋਂ ਪਹਿਲਾਂ ਵਿਸ਼ਵਕਰਮਾ ਪੁਰਾਨ ਪਾਠ ਦੇ ਭੋਗ ਉਪਰੰਤ ਝੰਡੇ ਦੀ ਰਸਮ, ਭਜਨ ਕੀਰਤਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਦੰਗਲ ਵਿੱਚ ਸੱਦੇ ਹੋਏ ਕਰੀਬ 200 ਪਹਿਲਵਾਨਾਂ ਨੇ ਅਪਣੀ ਕੁਸ਼ਤੀਆਂ ਦੇ ਜ਼ੋਹਰ ਦਿਖਾਏ। ਪਹਿਲੀ ਕੁਸ਼ਤੀ ਨਿਸਾਂਤ ਬਾਬਾ ਫਲਾਹੀ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਫਸਵੇਂ ਮੁਕਾਬਲੇ ਤੋਂ ਬਾਅਦ ਬਰਾਬਰ ਰਹੀ। ਪਟਕੇ ਦੀ ਕੁਸ਼ਤੀ ਵਿੱਚ ਅਮੀਰ ਖਾਨ ਜੰਮੂ ਨੇ ਬਾਬਾ ਦਸੂਹਾ ਨੂੰ ਹਰਾ ਕੇ ਜਿੱਤੀ। ਇਨਾਮਾਂ ਦੀ ਵੰਡ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਨੇ ਕੀਤੀ। ਕਮੈਂਟਰ ਦੀ ਭੂਮਿਕਾ ਜਸਵਿੰਦਰ ਬਿੰਦੂ ਸਹੌੜਾ ਡਡਿਆਲ ਅਤੇ ਸੋਹਣ ਗਿਰਧਾਰੀ ਟੀਟੂ ਨੇ ਬਾਖੂਬੀ ਨਿਭਾਈ। ਇਸ ਮੌਕੇ ਡੀ. ਐਸ. ਪੀ. ਦਸੂਹਾ ਹਰਗੁਰਦੇਵ ਸਿੰਘ, ਠੇਕੇਦਾਰ ਪ੍ਰਦੀਪ ਪਿੰਟੂ, ਵਿਸ਼ਵਨਾਥ ਬੰਟੀ, ਗੁਰਦੀਪ ਪਠਾਨੀਆ, ਗੁਰਵਿੰਦਰ ਪਠਾਨੀਆਂ, ਨੰਬਰਦਾਰ ਰਾਜਵਿੰਦਰ ਸਿੰਘ ਰੋਜ਼ੀ ਥੇ ਬਰਨਾਲਾ, ਜਸਵੰਤ ਸਿੰਘ ਸੈਣੀ ਸੁੰਦਰਪੁਰ, ਐਸ. ਐਚ. ਓ. ਤਲਵਾੜਾ ਸਤਪਾਲ ਸਿੰਘ, ਡਾਕਟਰ ਅਨਿਲ ਕੁਮਾਰ ਰਿੰਕੂ, ਈ. ਟੀ. ਓ. ਲਲਿਤ ਕੁਮਾਰ, ਤਜਿੰਦਰ ਰਾਣਾ ਪ੍ਰਧਾਨ ਸੰਨਾਤਨ ਸੇਵਾ ਸਮਿਤੀ, ਰਜੇਸ਼ ਡੋਗਰਾ ਰਣਸੌਤਾ, ਸਰਤਾਜ ਬਾਜਵਾ, ਪਵਨ ਸ਼ਰਮਾ, ਅਸ਼ਵਨੀ ਠਾਕੁਰ, ਹਰਦੀਪ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ।