ਸੜਕ ਦਾ ਨਿਰਮਾਣ ਕਰਵਾ ਕੇ ਵਿਧਾਇਕ ਨੇ ਲੋਕਾਂ ਦੀ ਮੰਗ ਕੀਤੀ ਪੂਰੀ-ਸਰਪੰਚ ਰਮਨਦੀਪ
ਤਲਵਾੜਾ, 11 ਨਵੰਬਰ (ਮਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਕਰਦੇ ਹੋਏ ਦਾਤਾਰਪੁਰ ਤੋਂ ਨਿੱਕੁਚੱਕ ਤੱਕ ਦੀ ਸੜਕ ਦਾ ਨਿਰਮਾਣ ਕਾਰਜ 1 ਕਰੋੜ 30 ਲੱਖ 32 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਹੈ। ਵਿਧਾਇਕ ਐਡ.
ਤਲਵਾੜਾ, 11 ਨਵੰਬਰ (ਮਨੀਸ਼ਾ ਮਹਿਤਾ)- ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਕਰਦੇ ਹੋਏ ਦਾਤਾਰਪੁਰ ਤੋਂ ਨਿੱਕੁਚੱਕ ਤੱਕ ਦੀ ਸੜਕ ਦਾ ਨਿਰਮਾਣ ਕਾਰਜ 1 ਕਰੋੜ 30 ਲੱਖ 32 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਹੈ। ਵਿਧਾਇਕ ਐਡ. ਘੁੰਮਣ ਦਾ ਧੰਨਵਾਦ ਕਰਦਿਆਂ ਹੋਇਆ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਨੇ ਕਿਹਾ ਇਹ ਸੜਕ ਨਾਲ ਪਿੰਡ ਰੇਪੁਰ ਹਾਰ, ਗੋਇਵਾਲ ਦੁਮੋਆਲ, ਪਿੰਡ ਨਿੱਕੂਚੱਕ, ਜਸਵੀ ਦਾ ਖੂਹ ਆਦਿ ਵਾਸੀਆਂ ਦਾ ਫ਼ਾਇਦਾ ਹੋਵੇਗਾ। ਇਸ ਮੌਕੇ ’ਤੇ ਪੰਚਾਇਤ ਮੈਂਬਰ ਰਮੇਸ਼ ਸਿੰਘ, ਰੀਨੂੰ ਰਾਣੀ, ਊਸ਼ਾ ਰਾਣੀ, ਵਿਜੇ ਸਿੰਘ, ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ, ਘਣਸ਼ਾਮ ਸ਼ਰਮਾ, ਕੈਲਾਸ਼ ਭੂਸ਼ਣ, ਕੈਪਟਨ ਰਾਕੇਸ਼ ਕੁਮਾਰ ਗੋਇਵਾਲ, ਸੂਬੇਦਾਰ ਰਣਵੀਰ ਸਿੰਘ, ਚੇਅਰਮੈਨ ਬੌਬੀ ਕੌਸ਼ਲ ਆਦਿ ਹਾਜ਼ਰ ਸਨ।