04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਵਿਧਾਇਕ ਘੁੰਮਣ ਵਲੋਂ ਦਸੂਹਾ ਸ਼ਹਿਰ ’ਚ ਲਗਾਈਆਂ ਵਿੰਟੇਜ ਲਾਈਟਾਂ ਦਾ ਉਦਘਾਟਨ

ਦਸੂਹਾ 3 ਨਵੰਬਰ (ਕੌਸ਼ਲ)-ਦਸੂਹਾ ਸ਼ਹਿਰ ਦੀ ਸੁੰਦਰਤਾ ’ਚ ਹੋਰ ਵਾਧਾ ਕਰਨ ਅਤੇ ਸ਼ਹਿਰ ਨੂੰ ਆਧੁਨਿਕ ਦਿੱਖ ਪ੍ਰਦਾਨ ਕਰਨ ਦੇ ਮਕਸਦ ਨਾਲ ਲਗਾਈਆਂ ਗਈਆਂ ਵਿੰਟੇਜ ਲਾਈਟਾਂ ਦਾ ਉਦਘਾਟਨ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ। ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਇਨ੍ਹਾਂ ਵਿੰਟੇਜ ਲਾਈਟਾਂ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਪ੍ਰਮੁੱਖ ਥਾਵਾਂ ਦੀ ਖੂਬਸੂਰਤੀ ’ਚ ਵਾਧਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 04-11-2026
ਦਸੂਹਾ 3 ਨਵੰਬਰ (ਕੌਸ਼ਲ)-ਦਸੂਹਾ ਸ਼ਹਿਰ ਦੀ ਸੁੰਦਰਤਾ ’ਚ ਹੋਰ ਵਾਧਾ ਕਰਨ ਅਤੇ ਸ਼ਹਿਰ ਨੂੰ ਆਧੁਨਿਕ ਦਿੱਖ ਪ੍ਰਦਾਨ ਕਰਨ ਦੇ ਮਕਸਦ ਨਾਲ ਲਗਾਈਆਂ ਗਈਆਂ ਵਿੰਟੇਜ ਲਾਈਟਾਂ ਦਾ ਉਦਘਾਟਨ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ। ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਇਨ੍ਹਾਂ ਵਿੰਟੇਜ ਲਾਈਟਾਂ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਪ੍ਰਮੁੱਖ ਥਾਵਾਂ ਦੀ ਖੂਬਸੂਰਤੀ ’ਚ ਵਾਧਾ ਹੋਵੇਗਾ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਦਸੂਹਾ ਸ਼ਹਿਰ ਨੂੰ ਹੋਰ ਸੁੰਦਰ, ਸਾਫ਼-ਸੁਥਰਾ ਅਤੇ ਆਧੁਨਿਕ ਬਣਾਉਣਾ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਖਾਲਸਾ ਅਤੇ ਸਮੂਹ ਕੌਂਸਲਰਾਂ ਵਲੋਂ ਕੀਤੀ ਗਈ ਮਿਹਨਤ ਅਤੇ ਸਾਂਝੇ ਯਤਨਾਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਮਨਪ੍ਰੀਤ ਸਿੰਘ ਖਾਲਸਾ, ਕੌਂਸਲਰ ਸੁਖਵਿੰਦਰ ਸਿੰਘ ਇੰਦੂ, ਸੰਤੋਖ ਤੌਖੀ, ਮੰਨੂ ਖੁੱਲਰ, ਚੰਦਰਸ਼ੇਖਰ ਬੰਟੀ, ਹਰਵਿੰਦਰ ਕਾਹਲੋਂ, ਈ.ਓ ਕਮਲਜਿੰਦਰ ਸਿੰਘ, ਮਨਜੀਤ ਸੰਧੂ, ਬਲਦੇਵ ਠਾਕੁਰ, ਗੁਰਮੁਖ ਬਾਜਵਾ, ਕਮਲਪ੍ਰੀਤ ਹੈਪੀ, ਬਲਬੀਰ ਕਾਲਾ, ਕਮਲਦੀਪ ਵਿਰਦੀ, ਸਾਬਕਾ ਕੌਂਸਲਰ ਹਰਮਿੰਦਰ ਫੌਜੀ, ਸ਼ਰਮਾ ਮੈਡੀਕੋਜ਼, ਅਨਿਲ ਕੁਮਾਰ, ਵਿਵੇਕ ਗੁਪਤਾ ਸਮੇਤ ਸ਼ਹਿਰ ਦੀ ਟੀਮ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਬਿਜ਼ਨਸ ਬਲਾਸਟਰਜ਼’ ਪ੍ਰਦਰਸ਼ਨੀ ਅਗਲੀ ਖ਼ਬਰ ਪਿੰਡ ਗੇਰਾ ’ਚ ਸੰਤ ਸਮਾਗਮ 7 ਨੂੰ-ਕਿਰਪਾਲ ਸਿੰਘ ਗੇਰਾ
Ad Position 24