ਨੌਜਵਾਨ ਨੂੰ ਜ਼ਖ਼ਮੀ ਕਰਕੇ ਚਾਂਦੀ ਦੀ ਚੇਨ ਤੇ ਮੋਬਾਈਲ ਖੋਹਿਆ
ਮਾਹਿਲਪੁਰ 3 ਨਵੰਬਰ (ਰਜਿੰਦਰ ਸਿੰਘ)-ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦੇ ਬਾਹਰ ਲੰਗੇਰੀ ਰੋਡ ’ਤੇ ਅਣਪਛਾਤੇ 1 ਨੌਜਵਾਨ ਨੂੰ ਜ਼ਖਮੀ ਕਰਕੇ ਉਸ ਕੋਲੋਂ ਚਾਂਦੀ ਦੀ ਚੇਨ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਤਰੁਣਵੀਰ ਪੁੱਤਰ ਰਾਮਦਾਸ ਵਾਸੀ ਭਾਰਟਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਕੋਲ ਪਿੰਡ ਲੰਗੇਰੀ ਨੂੰ ਮੋਟਰਸਾਈਕਲ ’ਤੇ ਜਾ ਰਿਹਾ ਸੀ।
ਮਾਹਿਲਪੁਰ 3 ਨਵੰਬਰ (ਰਜਿੰਦਰ ਸਿੰਘ)-ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦੇ ਬਾਹਰ ਲੰਗੇਰੀ ਰੋਡ ’ਤੇ ਅਣਪਛਾਤੇ 1 ਨੌਜਵਾਨ ਨੂੰ ਜ਼ਖਮੀ ਕਰਕੇ ਉਸ ਕੋਲੋਂ ਚਾਂਦੀ ਦੀ ਚੇਨ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਤਰੁਣਵੀਰ ਪੁੱਤਰ ਰਾਮਦਾਸ ਵਾਸੀ ਭਾਰਟਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਕੋਲ ਪਿੰਡ ਲੰਗੇਰੀ ਨੂੰ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਉਕਤ ਸਥਾਨ ਕੋਲ ਪੁੱਜਾ ਤਾਂ ਮੋਟਰ ਸਾਈਕਲ ’ਤੇ ਸਵਾਰ ਤਿੰਨ ਅਣਪਛਾਤਿਆਂ ਵਲੋਂ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਚਾਂਦੀ ਦੀ ਚੇਨ ਤੇ ਕੀਮਤੀ ਮੋਬਾਈਲ ਖੋਹ ਲਏ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਸਰਜਨ ਡਾ. ਬਲਜਿੰਦਰ ਕੁਮਾਰ ਨੇ ਦੱਸਿਆ ਕਿ ਤਰੁਣਵੀਰ ਦੇ ਕੁੱਝ ਗੁੱਝੀਆਂ ਸੱਟਾ ਲੱਗੀਆਂ ਹਨ। ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ।