02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ 600 ਕਿੱਲੋਮੀਟਰ ਬਰੇਵਟ 37.44 ਘੰਟੇ ’ਚ ਪੂਰੀ ਕੀਤੀ

ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਔਡੈਕਸ ਇੰਡੀਆ ਵਲੋਂ ਮਾਨਤਾ ਪ੍ਰਾਪਤ ਹਾਕ ਰਾਈਡਰਜ ਕਲੱਬ ਜਲੰਧਰ ਵਲੋਂ 600 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ, ਜੋ ਤੜਕੇ 3. 15 ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ, ਫਤਹਿਗੜ੍ਹ ਚੂੜੀਆਂ, ਕਰਤਾਰਪੁਰ ਕਾਰੀਡੋਰ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ ਤੋਂ ਜੈਸੂਰ ਹਿਮਾਚਲ ਪ੍ਰਦੇਸ਼, ਪੌਂਗ ਡੈਮ ਤਲਵਾੜਾ ਊਨਾ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੋਪੜ ਤੋਂ ਖਰੜ ਹੋ ਕੇ ਵਾਪਸ ਬਲਾਚੌਰ, ਨਵਾਂਸ਼ਹਿਰ, ਫਗਵਾੜਾ ਹੋ ਕੇ ਜਲੰਧਰ ਸਮਾਪਤ ਹੋਈ।

Ad Position 21
No active advertisement
ਸਾਈਕਲਿਸਟ ਬਲਰਾਜ ਸਿੰਘ ਚੌਹਾਨ 03-11-2026
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਔਡੈਕਸ ਇੰਡੀਆ ਵਲੋਂ ਮਾਨਤਾ ਪ੍ਰਾਪਤ ਹਾਕ ਰਾਈਡਰਜ ਕਲੱਬ ਜਲੰਧਰ ਵਲੋਂ 600 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ, ਜੋ ਤੜਕੇ 3.15 ਦੇਵੀ ਤਲਾਬ ਮੰਦਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ, ਫਤਹਿਗੜ੍ਹ ਚੂੜੀਆਂ, ਕਰਤਾਰਪੁਰ ਕਾਰੀਡੋਰ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ ਤੋਂ ਜੈਸੂਰ ਹਿਮਾਚਲ ਪ੍ਰਦੇਸ਼, ਪੌਂਗ ਡੈਮ ਤਲਵਾੜਾ ਊਨਾ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੋਪੜ ਤੋਂ ਖਰੜ ਹੋ ਕੇ ਵਾਪਸ ਬਲਾਚੌਰ, ਨਵਾਂਸ਼ਹਿਰ, ਫਗਵਾੜਾ ਹੋ ਕੇ ਜਲੰਧਰ ਸਮਾਪਤ ਹੋਈ। ਜਿਸ ’ਚ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ, ਸਟੇਟ ਐਵਾਰਡੀ, ਬਲਰਾਜ ਸਿੰਘ ਚੌਹਾਨ ਸਟੇਟ ਸਾਈਕਲਿੰਗ ਲੀਡਰ ਪੰਜਾਬ ਨੇ ਭਾਗ ਲਿਆ ਤੇ ਸਮੇਂ ਤੋਂ ਪਹਿਲਾ ਪੂਰੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਰੇਸ ਨੂੰ ਪੂਰਾ ਕਰਨ ਲਈ 40 ਘੰਟੇ ਦਾ ਸਮਾਂ ਸੀ। ਇਹ ਰਾਈਡ ਬਹੁਤ ਹੀ ਚੁਣੌਤੀ ਭਰਪੂਰ ਸੀ ਕਿਉਂਕਿ ਹੁਸ਼ਿਆਰਪੁਰ ਤੋ ਤੜਕੇ ਉੱਠ ਕੇ ਜਲੰਧਰ ਜਾ ਕੇ ਸਵੇਰੇ 3.15 ਵਜੇ ਸਾਈਕਲਿੰਗ ਸ਼ੁਰੂ ਕੀਤੀ । ਪਠਾਨਕੋਟ ਤੋਂ ਅੱਗੇ ਹਿਮਾਚਲ ਪ੍ਰਦੇਸ਼ ਦੇ ਜੈਸੂਰ ਤੋਂ ਪੌਂਗ ਡੈਮ ਤੱਕ ਬਹੁਤ ਔਖੀ ਚੜਾਈ ਸੀ ਤੇ ਰਾਤ ਦਾ ਸਮਾ ਸੀ। ਤਲਵਾੜਾ ਤੋਂ ਅੱਗੇ ਫਿਰ ਮੁਬਾਰਕਪੁਰ ਨੰਗਲ, ਊਨਾ ਤੱਕ ਚੜ੍ਹਾਈ ਸੀ ਪਰ ਫੇਰ ਵੀ ਆਪਣੇ ਤਜਰਬੇ ਸਦਕਾ ਚੱਲ ਰਿਹਾ ਸੀ, ਰਾਤ ਸਿਰਫ਼ 3 ਘੰਟੇ ਊਨਾ ਚ ਆਰਾਮ ਕਰਕੇ ਨੰਗਲ ਨੂੰ ਚਲ ਪਏ ਅਨੰਦਪੁਰ ਸਾਹਿਬ ਮੱਥਾ ਟੇਕ ਰੋਪੜ, ਖਰੜ ਤੋਂ ਵਾਪਸੀ ਦਾ ਰੂਟ ਸੀ, ਪਰ ਵਾਪਸੀ ਤੇ ਰੋਪੜ ਤੋਂ ਜਲੰਧਰ ਤੱਕ ਸਾਹਮਣੇ ਤੋਂ ਤੇਜ ਹਵਾ ਚੱਲ ਪਈ ਜੋ ਕਿ ਅੰਦਾਜ਼ੇ ਮੁਤਾਬਿਕ ਜਲੰਧਰ ਪਹੁੰਚਣ ਦੀ ਬਣਾਈ ਪਲੈਨ ਵਿਗਾੜ ਰਹੀ ਸੀ ਪਰ ਜੋਸ਼ ਤੇ ਉਤਸ਼ਾਹ ਕਾਇਮ ਸੀ। ਇਸ ਲਈ 37.44 ਘੰਟੇ ‘ ਚ ਇਹ ਚੁਣੌਤੀ ਭਰਪੂਰ 606 ਕਿੱਲੋਮੀਟਰ ਰਾਈਡ ਸਮੇਂ ਤੋਂ ਪਹਿਲਾਂ ਖ਼ਤਮ ਕਰਨ ’ਚ ਕਾਮਯਾਬੀ ਹਾਸਿਲ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਾਈਕਲਿਸਟ ਰਣਜੀਤ ਸਿੰਘ ਨਗਿਆਲ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਸੈਣੀ ਫਗਵਾੜਾ ਤੋਂ ਸਨ। ਜ਼ਿਕਰਯੋਗ ਹੈ ਕਿ ਸਾਈਕਲਿਸਟ ਬਲਰਾਜ ਚੌਹਾਨ ਨੇ ਦੇਸ਼-ਵਿਦੇਸ਼ ‘ਚ ਸਾਈਕਲਿੰਗ ਦੀ ਬਦੌਲਤ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ, 2 ਲੱਖ ਕਿੱਲੋਮੀਟਰ ਤੋਂ ਵੱਧ ਸਾਈਕਲ ਚਲਾ ਚੁੱਕੇ ਹਨ ਤੇ 13 ਵਾਰ ਸੁਪਰ ਰੈਂਨਡੋਨੀਅਰਜ (ਐਸ.ਆਰ) ਦਾ ਖ਼ਿਤਾਬ ਪ੍ਰਾਪਤ ਕੀਤਾ ਹੈ ਜੋ ਕਿ ਇੱਕ ਸਾਲ ਚ 200, 300, 400, 600 ਕਿੱਲੋਮੀਟਰ ਈਵੈਂਟ ਪੂਰੇ ਕਰਕੇ ਇੱਕ ਵਾਰ ਮਿਲਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਵਿਦਿਆਰਥੀਆਂ ਦੀ ਸਿਹਤ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਜੀ.ਜੀ.ਐੱਸ. ਪਬਲਿਕ ਸਕੂਲ ਦੀ ਭੰਗੜਾ ਨੇ ਪਹਿਲਾ ਤੇ ਵਾਲੀਬਾਲ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ
Ad Position 24