ਲੱਖਾਂ ਦੀ ਠੱਗੀ ਕਰਨ ਦੇ ਦੋਸ਼ ’ਚ 2 ਮਾਮਲੇ ਦਰਜ
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਦੋ ਮਾਮਲੇ ਦਰਜ਼ ਕੀਤੇ ਹਨ ਅਤੇ 1 ਮਾਮਲੇ ’ਚ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਕਾਜੀਪੁਰ ਦੇ ਵਾਸੀ ਸੁਰਿੰਦਰ ਕੁਮਾਰ ਨੇ ਸਾਈਬਰ ਪੁਲਿਸ ਨੂੰ ਦੱਸਿਆ ਕਿ ਉਸਦੇ ਨਾਲ ਆਰਟੀਫਿਸ਼ਲ ਫਲਾਵਰ ਭੇਜਣ ’ਤੇ ਨਾਂਅ ’ਤੇ 1 ਲੱਖ 90 ਹਜ਼ਾਰ 493 ਰੁਪਏ ਦੀ ਆਨਲਾਈਨ ਠੱਗੀ ਕੀਤੀ ਹੈ।
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਦੋ ਮਾਮਲੇ ਦਰਜ਼ ਕੀਤੇ ਹਨ ਅਤੇ 1 ਮਾਮਲੇ ’ਚ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਕਾਜੀਪੁਰ ਦੇ ਵਾਸੀ ਸੁਰਿੰਦਰ ਕੁਮਾਰ ਨੇ ਸਾਈਬਰ ਪੁਲਿਸ ਨੂੰ ਦੱਸਿਆ ਕਿ ਉਸਦੇ ਨਾਲ ਆਰਟੀਫਿਸ਼ਲ ਫਲਾਵਰ ਭੇਜਣ ’ਤੇ ਨਾਂਅ ’ਤੇ 1 ਲੱਖ 90 ਹਜ਼ਾਰ 493 ਰੁਪਏ ਦੀ ਆਨਲਾਈਨ ਠੱਗੀ ਕੀਤੀ ਹੈ। ਸਾਈਬਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਢੋਡੇ ਮਾਜਰਾ ਦੀ ਵਾਸੀ ਸਰਬਜੀਤ ਕੌਰ ਪਤਨੀ ਸਰਬਜੀਤ ਸਿੰਘ ਨੇ ਥਾਣਾ ਬੁੱਲੋ੍ਹਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗੜ੍ਹਦੀਵਾਲਾ ਵਾਸੀ ਪਰਵਿੰਦਰ ਸਿੰਘ ਤੇ ਹੁਸੈਨ ਲਾਲ ਨੇ ਕਥਿਤ ਇਕ ਕੰਪਨੀ ’ਚ ਨਿਵੇਸ਼ ਕਰਕੇ ਪੈਸੇ ਨੂੰ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਕਥਿਤ ਤੌਰ ’ਤੇ 6 ਲੱਖ 64 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।