ਮਾਹਿਲਪੁਰ ਦੇ ਫੁੱਟਬਾਲ ਸਟੇਡੀਅਮ ਦੇ ਬਾਥਰੂਮਾਂ ਦੀਆਂ ਟੂਟੀਆਂ ਚੋਰੀ
ਮਾਹਿਲਪੁਰ, 27 ਅਕਤੂਬਰ (ਰਜਿੰਦਰ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮਾਹਿਲਪੁਰ ਦੇ ਬਾਹਰਵਾਰ ਬਣੇ ਫੁੱਟਬਾਲ ਸਟੇਡੀਅਮ ’ਚੋਂ ਦੋ-ਬਾਥਰੁੂਮਾਂ ਦੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਕੋਚ ਸਰਫ਼ਰਾਜ਼ ਤੇ ਖੇਡ ਪ੍ਰਮੋਟਰ ਤਰਸੇਮ ਭਾਅ ਨੇ ਦੱਸਿਆ ਕਿ ਇਲਾਕੇ ਦੇ ਖਿਡਾਰੀਆਂ ਲਈ ਫੁੱਟਬਾਲ ਸਟੇਡੀਅਮਾਂ ਨੂੰ ਚੋਰਾਂ ਵੱਲੋਂ ਨਿਸ਼ਾਨਾਂ ਬਣਾਉਂਦੇ ਹੋਏ ਸਟੇਡੀਅਮ ’ਚੋ ਦੋ-ਬਾਥਰੂਮਾਂ ਦੀਆਂ ਟੂਟੀਆਂ ਚੋਰੀ ਕਰਕੇ ਲੈ ਗਏ ਉੱਥੇ ਲੱਗੇ ਕੀਮਤੀ ਵਾਸ਼ਵੇਸਨ, ਲੈਟਰਿੰਗ ਸੀਟ ਦੀ ਭੰਨ-ਤੋੜ ਕਰਕੇ ਕਰੀਬ 20-25 ਹਜ਼ਾਰ ਰੁਪਏ ਦਾ ਨੁਕਸਾਨ ਕਰ ਗਏ।
ਅਜੀਤ ਡੈਸਕ
28-10-2026