25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ

ਹਰਿਆਣਾ, 24 ਅਕਤੂਬਰ (ਹਰਮੇਲ ਸਿੰਘ ਖੱਖ)-ਗੁਰਦੁਆਰਾ ਕਿਰਪਾ ਨਿਧਾਨ ਬਾਬਾ ਬੁੱਢਾ ਜੀ ਹਰਿਆਣਾ ਵਿਖੇ ਸਿੱਖ ਧਰਮ ਦੇ ਮਹਾਨ ਸੇਵਕ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਵਲੋਂ ਭਾਈ ਜਗਦੀਪ ਸਿੰਘ ਮੁੱਖ ਸੇਵਾਦਾਰ ਦੇ ਯਤਨਾਂ ਸਦਕਾ ਸ਼ਰਧਾ ਨਾਲ ਮਨਾਇਆ। ਸਮਾਗਮ ‘ਚ ਭਾਈ ਰਜਿੰਦਰ ਸਿੰਘ ਸਰਹਾਲਾ ਮੁੰਡੀਆਂ , ਭਾਈ ਬਲਜੀਤ ਸਿੰਘ ਸਿਦਕੀ, ਭਾਈ ਜਸਵਿੰਦਰ ਸਿੰਘ ਪਟਵਾਰੀ ਤੇ ਭਾਈ ਜਗਜੀਵਨ ਸਿੰਘ ਅਰਜਨਵਾਲ ਢਾਡੀ ਜਥਾ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ.

Ad Position 21
No active advertisement
ਅਜੀਤ ਡੈਸਕ 25-10-2026
ਹਰਿਆਣਾ, 24 ਅਕਤੂਬਰ (ਹਰਮੇਲ ਸਿੰਘ ਖੱਖ)-ਗੁਰਦੁਆਰਾ ਕਿਰਪਾ ਨਿਧਾਨ ਬਾਬਾ ਬੁੱਢਾ ਜੀ ਹਰਿਆਣਾ ਵਿਖੇ ਸਿੱਖ ਧਰਮ ਦੇ ਮਹਾਨ ਸੇਵਕ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਵਲੋਂ ਭਾਈ ਜਗਦੀਪ ਸਿੰਘ ਮੁੱਖ ਸੇਵਾਦਾਰ ਦੇ ਯਤਨਾਂ ਸਦਕਾ ਸ਼ਰਧਾ ਨਾਲ ਮਨਾਇਆ। ਸਮਾਗਮ ‘ਚ ਭਾਈ ਰਜਿੰਦਰ ਸਿੰਘ ਸਰਹਾਲਾ ਮੁੰਡੀਆਂ , ਭਾਈ ਬਲਜੀਤ ਸਿੰਘ ਸਿਦਕੀ, ਭਾਈ ਜਸਵਿੰਦਰ ਸਿੰਘ ਪਟਵਾਰੀ ਤੇ ਭਾਈ ਜਗਜੀਵਨ ਸਿੰਘ ਅਰਜਨਵਾਲ ਢਾਡੀ ਜਥਾ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ. ਹਰਮਿੰਦਰ ਸਿੰਘ ਸਹਿਜ ਨੇ ਨਿਭਾਈ। ਇਸ ਮੌਕੇ ਪ੍ਰਚਾਰਕਾਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਦਾ ਜੀਵਨ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬਾਨ ਦੀ ਸੇਵਾ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ ਕੀਤਾ। ਇਸ ਮੌਕੇ ਡਾ. ਮਨਮੋਹਨ ਸਿੰਘ, ਪ੍ਰੋ: ਸੰਦੀਪ ਸਿੰਘ ਸੀਕਰੀ ਸੈਨੇਟਰ, ਮਨਜੀਤ ਸਿੰਘ ਭਾਟੀਆ, ਰਵਿੰਦਰਪਾਲ ਸਿੰਘ, ਅਮਰੀਕ ਸਿੰਘ ਭਾਗੋਵਾਲ, ਹਰਸ਼ਦੀਪ ਸਿੰਘ, ਏਕਮਦੀਪ ਸਿੰਘ, ਜੋਗਾ ਸਿੰਘ, ਤਜਿੰਦਰ ਸਿੰਘ ਭਟੋਲੀਆਂ, ਸਤਨਾਮ ਸਿੰਘ, ਭਾਈ ਹਰਪ੍ਰੀਤ ਸਿੰਘ ਸਾਬੀ, ਗੁਰਮੁਖ ਸਿੰਘ, ਬਲਪ੍ਰੀਤ ਸਿੰਘ, ਸਿਮਰਨ ਸਿੰਘ, ਇੰਦਰਪ੍ਰੀਤ ਸਿੰਘ, ਮਾ : ਉਪਿੰਦਰ ਸਿੰਘ, ਪ੍ਰੋ: ਮਨਮੋਹਨ ਸਿੰਘ, ਸਾਹਿਬਦੀਪ ਸਿੰਘ, ਹਰਪ੍ਰੀਤ ਸਿੰਘ, ਰੂਬਲ ਟਾਂਡਾ, ਕਮਲਦੀਪ ਸਿੰਘ,ਇਕਬਾਲ ਸਿੰਘ, ਹਰਸਿਮਰਨ ਸਿੰਘ, ਸੁਖਵਿੰਦਰ ਸਿੰਘ, ਮਾ : ਹਜ਼ਾਰਾ ਸਿੰਘ, ਨੰਬਰਦਾਰ ਸਾਬੀ ਸੰਧਰਾਂ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਕਾਕੂ, ਮਾ: ਗੁਰਦੀਪ ਸਿੰਘ, ਮਾ: ਜਰਨੈਲ ਸਿੰਘ ਸੀਕਰੀ, ਗੂਰੀ ਟੈਂਟ ਹਾਊਸ, ਬਲਵੀਰ ਸਿੰਘ ਦੇਵੀਦਾਸ, ਪਵਨਪ੍ਰੀਤ ਸਿੰਘ, ਮਲਕੀਤ ਸਿੰਘ ਲੁਧਿਆਣਾ, ਸੁਰਿੰਦਰਪਾਲ ਸਿੰਘ, ਸਰਬਜੋਤ ਸਿੰਘ, ਵਰਿੰਦਰਜੀਤ ਸਿੰਘ, ਹਰਦੀਪ ਸਿੰਘ, ਅਰਸ਼ਦੀਪ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ਸੰਬੰਧੀ ਪੰਜ ਰੋਜ਼ਾ ਵਰਕਸ਼ਾਪ 27 ਤੋਂ-ਪ੍ਰਿੰਸੀਪਲ ਡਾ. ਮਾਨਵ ਸੈਣੀ ਅਗਲੀ ਖ਼ਬਰ ਝੋਨੇ ਦੀ ਪਰਾਲੀ ਨਾ ਸਾੜਨ ਸੰਬੰਧੀ ਢੋਲਵਾਹਾ ਸਕੂਲ ਵਿਖੇ ਕਰਵਾਈ ਲੇਖ ਰਚਨਾ
Ad Position 24