ਸੀ. ਐੱਸ. ਡੀ. ਕੰਟੀਨ ਤੇ ਈ. ਸੀ. ਐਚ. ਐੱਸ. ਖੋਲ੍ਹਣ ਸੰਬੰਧੀ ਸਾਬਕਾ ਸੈਨਿਕਾਂ ਦੀ ਮੀਟਿੰਗ
ਮਾਹਿਲਪੁਰ, 24 ਅਕਤੂਬਰ (ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ ’ਚ ਸੀ. ਐੱਸ.
ਮਾਹਿਲਪੁਰ, 24 ਅਕਤੂਬਰ (ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ ’ਚ ਸੀ. ਐੱਸ. ਡੀ. ਕੰਟੀਨ ਤੇ ਈ. ਸੀ. ਐਚ. ਐੱਸ. ਖੋਲ੍ਹਣ ਸੰਬੰਧੀ ਮਾਹਿਲਪੁਰ ਸਾਬਕਾ ਸੈਨਿਕਾਂ ਦੀ ਮੀਟਿੰਗ ਸਾਬਕਾ ਫਲਾਈਟ ਲੈਫ਼ਟੀਨੈਂਟ ਬਲਜੀਤ ਸਿੰਘ ਬੈਂਸ ਦੀ ਅਗਵਾਈ ’ਚ ਹੋਈ, ਜਿਸ ਵਿਚ ਆਰਮੀ ਤੇ ਏਅਰ ਫੋਰਸ ਦੇ ਸਾਬਕਾ ਸੈਨਿਕ ਹਾਜ਼ਰ ਹੋਏ। ਮੀਟਿੰਗ ’ਚ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਦੇ ਮੀਤ ਪ੍ਰਧਾਨ ਕਰਨਲ ਮਲੂਕ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਮਾਹਿਲਪੁਰ ਸ਼ਹਿਰ ’ਚ ਹੀ ਸੀ. ਐੱਸ. ਡੀ. ਕੰਟੀਨ ਮਾਹਿਲਪੁਰ ਵਿਖੇ ਖੋਲ੍ਹਣ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਈ. ਸੀ. ਐਚ. ਐੱਸ. ਖੋਲ੍ਹਣ ਲਈ ਵੀ ਕਰਨਲ ਸਾਹਿਬ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਇਨ੍ਹਾਂ ਮੰਗਾਂ ਦਾ ਪੂਰਾ ਸਮਰਥਨ ਕਰਦਿਆਂ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਕੀਤਾ ਜਾਵੇਗਾ। ਮੀਟਿੰਗ ’ਚ ਸਾਬਕਾ ਸੈਨਿਕ ਭਲਾਈ ਦਫ਼ਤਰ ਤੋਂ ਸੂਬੇਦਾਰ ਕੁਲਵਿੰਦਰ ਸਿੰਘ ਪਹੁੰਚ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਘੇੜਾ ਏਅਰ ਫੋਰਸ, ਬੰਤ ਸਿੰਘ ਬੈਂਸ, ਕੈਪਟਨ ਬਲਬੀਰ ਸਿੰਘ ਸਾਹਿਬ, ਸਤਨਾਮ ਸਿੰਘ, ਹਵਲਦਾਰ ਬੁੱਧ ਸਿੰਘ, ਸੂਬੇਦਾਰ ਮੇਜਰ ਪਿਆਰਾ ਸਿੰਘ, ਅਵਤਾਰ ਸਿੰਘ ਗਿੱਲ, ਬਲਰਾਮ ਸਿੰਘ ਮੈਲੀ, ਬਲਬੀਰ ਚੰਦ, ਹੌਲਦਾਰ ਤਿਲਕ ਰਾਜ, ਸੂਬੇਦਾਰ ਪਿਆਰਾ ਸਿੰਘ ਲਾਲਪੁਰ, ਮੋਹਣ ਸਿੰਘ ਕੈਂਡੋਵਾਲ, ਸੂਬੇਦਾਰ ਪ੍ਰਸ਼ੋਤਮ ਲਾਲ ਜੀ.ਸੀ. ਐਮ. ਪੀ, ਭੁਪਿੰਦਰ ਸਿੰਘ ਏਅਰ ਫੋਰਸ, ਪਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਹਾਜ਼ਰ ਹੋਏ।