25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਿੰਡ ਮੱਕੋਵਾਲ ਵਿਖੇ ‘ਵਿਸ਼ਵ ਪੋਲੀਓ ਦਿਵਸ’ ਮਨਾਇਆ

ਪੱਸੀ ਕੰਢੀ, 24 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 25-10-2026
ਪੱਸੀ ਕੰਢੀ, 24 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਐੱਸ. ਐੱਮ. ਓ. ਡਾ. ਰੋਹਿਤ ਬਰੂਟਾ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਮੱਕੋਵਾਲ ਵਿਖੇ ‘ਵਿਸ਼ਵ ਪੋਲੀਓ ਦਿਵਸ’ ਮਨਾਇਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਕਿਹਾ ਕਿ ‘ਵਿਸ਼ਵ ਪੋਲੀਓ ਦਿਵਸ’ ਹਰ ਸਾਲ ਸੰਸਾਰ ਭਰ ਵਿਚ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪੋਲੀਓ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਚੁਣਿਆ ਗਿਆ ਹੈ। ਪੋਲੀਓ ਇਕ ਸੰਕ੍ਰਾਮਕ ਰੋਗ ਹੈ ਜੋ ਕਿ ਵਾਇਰਸ ਰਾਹੀਂ ਫੈਲਦਾ ਹੈ। ਪੀੜਤ ਨੂੰ ਗੰਭੀਰ ਹਾਲਤ ਵਿਚ ਜ਼ਿਆਦਾਤਰ ਲੱਤਾਂ ਵਿਚ ਲਕਵਾ ਹੋ ਜਾਂਦਾ ਹੈ। ਪੋਲੀਓ ਵਾਇਰਸ ਮੂੰਹ ਦੇ ਰਾਹੀਂ ਸਰੀਰ ਵਿਚ ਪ੍ਰਵੇਸ਼ ਕਰਦਾ ਅਤੇ ਅੰਤੜੀ ਵਿਚ ਪਨਪਦਾ ਹੈ। ਪੋਲੀਓ ਵੈਕਸੀਨ ਦੀ ਨਿਰਧਾਰਿਤ ਖ਼ੁਰਾਕ ਨਾਲ ਬੱਚੇ ਨੂੰ ਜੀਵਨ ਭਰ ਦੇ ਲਈ ਪੋਲੀਓ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਸਮੇਂ-ਸਮੇਂ ਤੇ ਪੋਲੀਓ ਰੋਧਕ ਦਵਾਈ ਦੀਆਂ ਦੋ ਬੂੰਦਾਂ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਕਰਨ ਵਿਚ ਮਾਪਿਆਂ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਕਮਲੇਸ਼ ਦੇਵੀ ਏ. ਐਨ. ਐਮ., ਨੀਸ਼ਾ ਦੇਵੀ ਪੰਚ, ਨਿਰਮਲਾ ਦੇਵੀ, ਅੰਮ੍ਰਿਤ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਵੀਨਾ ਦੇਵੀ, ਸੀਮਾ ਦੇਵੀ, ਰੀਨਾ ਕੁਮਾਰੀ, ਕ੍ਰਿਸ਼ਨਾ ਦੇਵੀ ਆਸ਼ਾ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਪਰਮਜੀਤ ਸਿੰਘ ਨੂੰ ਫ਼ੁੱਲ ਮਲਾਵਾਂ ਭੇਟ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਪਿੰਕੀ ਨੇ ਲਿਆ ਆਸ਼ੀਰਵਾਦ
Ad Position 24