ਗੁਰ: ਅੰਗੀਠਾ ਸਾਹਿਬ ’ਚ ਨਿਤਨੇਮ ਤੇ ਕੀਰਤਨ ਸਮਾਗਮ ਅੱਜ
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਨਿਤਨੇਮ ਸੇਵਾ ਸੁਸਾਇਟੀ ਹੁਸ਼ਿਆਰਪੁਰ ਵਲੋਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਦੇ ਨਿਤਨੇਮ ਤੇ ਕੀਰਤਨ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ ਹੈ। ਇਸ ਸੰਬੰਧੀ ਜਥੇਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ 23 ਅਕਤੂਬਰ ਨੂੰ ਸਵੇਰ ਦੇ ਨਿੱਤਨੇਮ ਤੇ ਕੀਰਤਨ ਸਮਾਗਮ ਗੁਰਦੁਆਰਾ ਅੰਗੀਠਾ ਸਾਹਿਬ (ਡੇਰਾ ਵਿਰੱਕਤਾ), ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਸੰਤ ਭਾਗ ਸਿੰਘ ਨਗਰ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ।
ਅਜੀਤ ਡੈਸਕ
23-10-2026