15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੁੱਲ੍ਹੋਵਾਲ ਵਿਖੇ ਦੁਸਹਿਰੇ ਮੌਕੇ ਸੱਭਿਆਚਾਰਕ ਮੇਲਾ 20 ਨੂੰ

ਬੁੱਲ੍ਹੋਵਾਲ 14, ਅਕਤੂਬਰ (ਲੁਗਾਣਾ)-ਸ਼੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਸ਼੍ਰੀ ਰਮਾਇਣ ਦੇ ਆਧਾਰਿਤ 42ਵੀ ਰਾਮ ਲੀਲ੍ਹਾ ਤੇ ਦੁਸ਼ਿਹਰੇ ਦਾ ਆਯੋਜਨ ਕਸਬਾ ਬੁੱਲ੍ਹੋਵਾਲ ਦੇ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰ ਰੋਜ਼ ਰਾਤ ਨੂੰ ਸ਼੍ਰੀ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 15-10-2026
ਬੁੱਲ੍ਹੋਵਾਲ 14, ਅਕਤੂਬਰ (ਲੁਗਾਣਾ)-ਸ਼੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਸ਼੍ਰੀ ਰਮਾਇਣ ਦੇ ਆਧਾਰਿਤ 42ਵੀ ਰਾਮ ਲੀਲ੍ਹਾ ਤੇ ਦੁਸ਼ਿਹਰੇ ਦਾ ਆਯੋਜਨ ਕਸਬਾ ਬੁੱਲ੍ਹੋਵਾਲ ਦੇ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰ ਰੋਜ਼ ਰਾਤ ਨੂੰ ਸ਼੍ਰੀ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾਵੇਗਾ। 18 ਅਕਤੂਬਰ ਐਤਵਾਰ ਵਾਲੇ ਦਿਨ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਡਰਾਮਾ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਇਸ ਮੌਕੇ ਕਰਵਾਏ ਜਾ ਰਹੇ ਸਭਿਆਚਾਰ ਪ੍ਰੋਗਰਾਮ ਵਿਚ ਅੰਤਰਰਾਸ਼ਟਰੀ ਕਲਾਕਾਰ ਸ਼ੀਰਾ ਜਸਵੀਰ, ਬੀਬਾ ਸਰਬਜੀਤ ਕੌਰ, ਗੁਰਮੀਤ ਸਿੰਘ (ਦੋਗਾਣਾ ਜੋੜੀ), ਲੋਕ ਗਾਇਕ ਜਸਕੀਰਤ ਵਿਰਦੀ ਤੇ ਹੋਰ ਆਪਣੀ ਗਾਇਕੀ ਰਾਹੀ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੋਸਾਇਟੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਹ ਜਾਣਕਾਰੀ ਦੇਣ ਸਮੇਂ ਸਰਪ੍ਰਸਤ ਨਿਰਮਲ ਕੁਮਾਰ ਵਿੱਗ, ਡਾਇਰੈਕਟਰ ਸੋਹਣ ਲਾਲ ਸ਼ਾਰਦਾ, ਸੇਵਾ ਸਿੰਘ ਫਲੋਰਾ ਸਹਾਇਕ ਡਾਇਰੈਕਟਰ, ਮਨਿੰਦਰ ਸਿੰਘ ਮੀਤ ਪ੍ਰਧਾਨ, ਹਰਬੰਸ ਲਾਲ ਬਾਲੀ, ਰਮਨ ਕੁਮਾਰ ਬਿੱਟੂ, ਸਰਪੰਚ ਅਰੁਣਦੀਪ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨੀ ਪੰਡਿਤ ਤੇ ਹੋਰ ਮੋਹਤਵਰ ਵਿਅਕਤੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਟੇ ਦੇ ਕਤਲ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਖੜ੍ਹੇ ਕੀਤੇ ਸਵਾਲ - ਗੇਰਾ ਅਗਲੀ ਖ਼ਬਰ ਪਰਵਿੰਦਰ ਝੋਟੇ ਦਾ ਕਤਲ ਨਸ਼ਾ ਤਸਕਰਾਂ ਵਲੋਂ ਸਰਕਾਰੀ ਸ਼ਹਿ ’ਤੇ ਹੋਇਆ - ਜਥੇਦਾਰ ਮੁਲਤਾਨੀ
Ad Position 24