13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਾਜਾਇਜ਼ ਖ਼ਣਨ ਕੇਸ ਦੀ ਸੀ. ਬੀ. ਆਈ. ਜਾਂਚ ਦਾ ਫ਼ੈਸਲਾ ਸਹੀ-ਅਜੈ ਕੌਸ਼ਲ ਸੇਠੂ

ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਅਜੇ ਕੌਸ਼ਲ ਸੇਠੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਨਾਜਾਇਜ਼ ਖਣਨ ਮਾਮਲੇ ਦੀ ਜਾਂਚ ਕੇਂਦਰ ਜਾਂਚ ਬਿਊਰੋ (ਸੀ. ਬੀ.

Ad Position 21
No active advertisement
ਅਜੀਤ ਡੈਸਕ 13-10-2026
ਮੁਕੇਰੀਆਂ, 12 ਅਕਤੂਬਰ (ਰਾਮਗੜ੍ਹੀਆ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਜ਼ਿਲ੍ਹਾ ਜਲੰਧਰ ਦੇ ਉਪ ਪ੍ਰਧਾਨ ਅਜੇ ਕੌਸ਼ਲ ਸੇਠੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਨਾਜਾਇਜ਼ ਖਣਨ ਮਾਮਲੇ ਦੀ ਜਾਂਚ ਕੇਂਦਰ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਣ ਕੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਇਹ ਮਾਮਲਾ ਦੀ ਪੰਜਾਬ ਖਣਨ ਵਿਵਸਥਾ, ਸਰਕਾਰੀ ਤੇ ਪ੍ਰਸ਼ਾਸਨਿਕ ਜਵਾਬਦੇਹ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਅਜੈ ਕੌਸ਼ਲ ਸੇਠੂ ਨੇ ਦਾਅਵਾ ਕੀਤਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਦਰਜ 31 ਸਟੋਨ ਕਰੈਸ਼ਰਾਂ ਵਿਚ 26 ਚੱਲ ਰਹੇ ਹਨ, ਇਥੇ ਖਣਨ ਅਧਿਕਾਰੀ ਦੁਆਰਾ ਅਦਾਲਤ ਵਿਚ ਪੇਸ਼ ਕੀਤੇ ਗਏ ਹਲਫ਼ਨਾਮੇ ਦੇ ਅਨੁਸਾਰ, ਸਵੈ-ਪ੍ਰਾਪਤ ਵਪਾਰਕ ਸਾਈਟਾਂ, ਜ਼ਮੀਨੀ ਕੰਪਨੀਆਂ ਦੀਆਂ ਸਾਈਟਾਂ ਤੇ ਕਰੈਸ਼ਰਾਂ ਨਾਲ ਸੰਬੰਧਿਤ ਖਣਨ ਸਾਈਟਾਂ ਵਿਚ ਕੋਈ ਵੀ ਨਹੀਂ ਖਣਨ ਸੰਬੰਧੀ ਕੰਮ ਨਹੀਂ ਚੱਲ ਰਿਹਾ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜੇਕਰ ਸਾਰੇ ਸਵੈ-ਇੱਛਿਤ ਖਣਨ ਸਾਈਟਾਂ ਬੰਦ ਸਨ, ਸਟੋਨ ਕਰੈਸ਼ਰਾਂ ’ਤੇ ਕੱਚਾ ਮਾਲ ਕਿਥੋਂ ਪਹੁੰਚ ਰਿਹਾ ਹੈ? ਸੇਠੂ ਨੇ ਖਣਨ ਤੋਂ ਹੋਣ ਵਾਲੀ ਆਈ ਦੇ ਪਾਣੀ ’ਤੇ ਵੀ ਰਾਜ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਨਿਯੁਕਤੀ ਕਾਰਨ ਟਕਸਾਲੀ ਆਗੂਆਂ ਵਿਚ ਰੋਸ-ਕਿਰਪਾਲ ਸਿੰਘ ਗੇਰਾ ਅਗਲੀ ਖ਼ਬਰ ਵਿਰੋਧੀ ਧਿਰ ਦੇਸ਼ ਨੂੰ ਅਰਾਜਕਤਾ ਵੱਲ ਧੱਕ ਰਹੀ ਹੈ-ਸ਼ੰਭੂ ਨਾਥ ਭਾਰਤੀ
Ad Position 24