05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰੂਬੀ ਮਹੰਤ ਦੀ ਅਗਵਾਈ ਹੇਠ ਵਿਸ਼ਾਲ ਕਲਸ਼ ਯਾਤਰਾ, ਦੇਸ਼ ਭਰ ਤੋਂ ਤਲਵਾੜਾ ਪੁੱਜੇ ਕਿੰਨਰ,

ਤਲਵਾੜਾ, 4 ਅਕਤੂਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 05-10-2026
ਤਲਵਾੜਾ, 4 ਅਕਤੂਬਰ (ਐਚ. ਐਸ. ਮਿੱਠੂ)-ਤਲਵਾੜਾ ਦੀ ਧਰਤੀ ’ਤੇ ਕਰਵਾਏ ਕਿੰਨਰ ਮਹਾਂਸੰਮੇਲਨ ਮੌਕੇ ਉਸ ਸਮੇਂ ਧਾਰਮਿਕ ਸ਼ਰਧਾ, ਭਾਈਚਾਰਕ ਸਾਂਝ ਤੇ ਸਰਬ ਸਾਂਝੀਵਾਲਤਾ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਿੰਨਰ ਸਮਾਜ ਦੇ ਮੈਂਬਰ ਵੱਡੀ ਗਿਣਤੀ ਵਿਚ ਤਲਵਾੜਾ ਪਹੁੰਚੇ। ਤਲਵਾੜਾ ਵਿਖੇ ਗੱਦੀਨਸ਼ੀਨ ਰੂਬੀ ਮਹੰਤ ਦੀ ਅਗਵਾਈ ਅਤੇ ਮੁੱਖ ਸੰਚਾਲਨ ਹੇਠ ਵਿਸ਼ਾਲ ਕਲਸ਼ ਯਾਤਰਾ ਅਤੇ ਸ਼ੋਭਾ ਯਾਤਰਾ ਕੱਢੀ ਗਈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਿੰਨਰ ਰੱਥਾਂ, ਸਜਾਵਟੀ ਗੱਡੀਆਂ ਤੇ ਵਿੰਟੇਜ ਕਾਰਾਂ ਦੇ ਕਾਫ਼ਲਿਆਂ ਨਾਲ ਇਸ ਯਾਤਰਾ ਵਿਚ ਸ਼ਾਮਿਲ ਹੋਏ। ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ, ਸਵਾਗਤੀ ਪ੍ਰਬੰਧਾਂ ਤੇ ਲੰਗਰਾਂ ਰਾਹੀਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਜਾਏ ਹੋਏ ਰੱਥ, ਗੱਡੀਆਂ ਤੇ ਪੁਰਾਤਨ ਵਿੰਟੇਜ ਕਾਰਾਂ ਸ਼ੋਭਾ ਯਾਤਰਾ ਦੀ ਵਿਸ਼ੇਸ਼ ਖਿੱਚ ਬਣੀਆਂ ਰਹੀਆਂ। ਯਾਤਰਾ ਜਦੋਂ ਤਲਵਾੜਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਗੁਜ਼ਰੀ ਤਾਂ ਲੋਕਾਂ ਨੇ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ। ਪੂਰੇ ਸਮਾਗਮ ਦੇ ਪ੍ਰਬੰਧਾਂ ਦੀ ਮੁੱਖ ਜ਼ਿੰਮੇਵਾਰੀ ਤਲਵਾੜਾ ਦੀ ਗੱਦੀਨਸ਼ੀਨ ਰੂਬੀ ਮਹੰਤ ਵਲੋਂ ਸੰਭਾਲੀ ਗਈ। ਇਸ ਮੌਕੇ ਪਲਕ ਮਹੰਤ, ਰਾਣੀ ਮਹੰਤ, ਜੈਸਮਿਨ ਮਹੰਤ, ਰਿਤਿਕਾ ਮਹੰਤ, ਹੇਮਨ ਮਹੰਤ, ਨਾਜ਼ੀਆ ਮਹੰਤ ਤੇ ਲਕਸ਼ੂ ਮਹੰਤ ਸਮੇਤ ਕਿੰਨਰ ਸਮਾਜ ਦੇ ਹੋਰ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦੌਰਾਨ ਕਲਸ਼ ਧਾਰਨ ਕੀਤੇ ਕਿੰਨਰ ਸਮਾਜ ਦੇ ਮੈਂਬਰਾਂ ਨੇ ਧਾਰਮਿਕ ਸ਼ਰਧਾ ਨਾਲ ਯਾਤਰਾ ਵਿਚ ਹਿੱਸਾ ਲਿਆ। ਇਸ ਮੌਕੇ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੀ ਰੂਬੀ ਮਹੰਤ ਨੂੰ ਕਿੰਨਰ ਮਹਾਂਸੰਮੇਲਨ ਤੇ ਸ਼ੋਭਾ ਯਾਤਰਾ ਲਈ ਮੁਬਾਰਕਬਾਦ ਦਿੱਤੀ। ਕਿੰਨਰ ਸਮਾਜ ਦੇ ਮੈਂਬਰਾਂ ਨੇ ਵੀ ਤਲਵਾੜਾ ਵਾਸੀਆਂ ਵਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਸ਼ਹਿਰ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਤੇ ਤਰੱਕੀ ਲਈ ਅਸੀਸਾਂ ਅਤੇ ਦੁਆਵਾਂ ਦਿੱਤੀਆਂ। ਇਸ ਮੌਕੇ ਸਰਬ ਸਾਂਝੀਵਾਲਤਾ, ਆਪਸੀ ਪਿਆਰ, ਸਤਿਕਾਰ ਤੇ ਭਾਈਚਾਰਕ ਏਕਤਾ ਦਾ ਸੁਨੇਹਾ ਪੂਰੇ ਇਲਾਕੇ ਵਿਚ ਪਹੁੰਚਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਈ. ਟੀ. ਓ. ਹਰਦਿਆਲ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਫੁੱਟਬਾਲ ਲੀਗ ਦੇ ਪਹਿਲੇ ਮੁਕਾਬਲੇ ਵਿਚ ਦਸੂਹਾ ਫੁੱਟਬਾਲ ਕਲੱਬ ਨੇ ਟਾਂਡਾ ਦੀ ਟੀਮ ਨੂੰ ਹਰਾਇਆ
Ad Position 24