05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ ਸੰਡੇ ਆਨ ਸਾਈਕਲ’ ਮੁਹਿੰਮ ਤਹਿਤ ਲੋਕਾਂ ਨੂੰ ਸਾਈਕਲ ਚਲਾਉਣ ਲਈ ਕੀਤਾ ਜਾਗਰੂਕ

ਹੁਸ਼ਿਆਰਪੁਰ, 4 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਫਿੱਟ ਇੰਡੀਆ ਮੂਵਮੈਂਟ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਦੇਸ਼ ਭਰ ’ਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹੁਸ਼ਿਆਰਪੁਰ ’ਚ ਪੰਜਾਬ ਸਟੇਟ ਸਾਈਕਲਿੰਗ ਲੀਡਰ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਦੀ ਅਗਵਾਈ ’ਚ ‘ਸਾਈਕਲ ਆਨ ਸੰਡੇ’ ਰੈਲੀ ਕੱਢੀ ਗਈ, ਜਿਸ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਸਾਈਕਲਿੰਗ ਕਰਨ ਲਈ ਪ੍ਰੇਰਿਤ ਕਰਨਾ ਸੀ। ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ਹੁੰਦੀ ਹੋਈ ਇਹ ਸਾਈਕਲ ਰੈਲੀ ਮਾਹਿਲਪੁਰ ਅੱਡੇ ਵਿਖੇ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 05-10-2026
ਹੁਸ਼ਿਆਰਪੁਰ, 4 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਫਿੱਟ ਇੰਡੀਆ ਮੂਵਮੈਂਟ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਦੇਸ਼ ਭਰ ’ਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹੁਸ਼ਿਆਰਪੁਰ ’ਚ ਪੰਜਾਬ ਸਟੇਟ ਸਾਈਕਲਿੰਗ ਲੀਡਰ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਦੀ ਅਗਵਾਈ ’ਚ ‘ਸਾਈਕਲ ਆਨ ਸੰਡੇ’ ਰੈਲੀ ਕੱਢੀ ਗਈ, ਜਿਸ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਸਾਈਕਲਿੰਗ ਕਰਨ ਲਈ ਪ੍ਰੇਰਿਤ ਕਰਨਾ ਸੀ। ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ਹੁੰਦੀ ਹੋਈ ਇਹ ਸਾਈਕਲ ਰੈਲੀ ਮਾਹਿਲਪੁਰ ਅੱਡੇ ਵਿਖੇ ਸਮਾਪਤ ਹੋਈ। ਇਸ ਮੌਕੇ ਸਾਈਕਲਿਸਟ ਬਲਰਾਜ ਚੌਹਾਨ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਜਿਥੇ ਸਰੀਰਕ ਫਿਟਨੈੱਸ ਹੁੰਦੀ ਹੈ ਉਥੇ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਛੋਟੇ ਮੋਟੇ ਕੰਮ ਕਾਰ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸੰਜੀਵ ਗੁਪਤਾ, ਮੁਨੀਸ਼ ਗੁਪਤਾ, ਡਾ. ਦਵਿੰਦਰ ਕੁਮਾਰ, ਸੌਰਵ ਸ਼ਰਮਾ, ਚਰਨਜੀਤ ਸਿੰਘ, ਗੈਵੀ ਸੈਣੀ, ਅਭਿਸ਼ੇਕ ਗੁਪਤਾ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਹਾਲ ਦੇ ਨਵੀਨੀਕਰਨ ਦੀ ਸ਼ੁਰੂਆਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਵਿਚ ਪੂਰੇ ਸੂਬੇ ਵਿਚ ਦਸੂਹਾ ਤੀਜੇ ਨੰਬਰ ’ਤੇ-ਘੁੰਮਣ
Ad Position 24