05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਮਾਜ ਸੇਵੀ ਰਾਜੀਵ ਵਾਸੂਦੇਵ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ)-ਇੰਟੈਲੀਜੈਂਸ ਵਿਭਾਗ ਹੁਸ਼ਿਆਰਪੁਰ ਵਿਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀ ਸਾਬਕਾ ਏ. ਐਸ.

Ad Position 21
No active advertisement
ਅਜੀਤ ਡੈਸਕ 05-10-2026
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ)-ਇੰਟੈਲੀਜੈਂਸ ਵਿਭਾਗ ਹੁਸ਼ਿਆਰਪੁਰ ਵਿਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਮਾਜ ਸੇਵੀ ਸਾਬਕਾ ਏ. ਐਸ. ਆਈ. ਰਾਜੀਵ ਵਾਸੂਦੇਵ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਹ ਪਿਛਲੇ ਕਰੀਬ 7-8 ਸਾਲਾਂ ਤੋਂ ਇੰਟੈਲੀਜੈਂਸ ਵਿਭਾਗ ਹੁਸ਼ਿਆਰਪੁਰ ’ਚ ਸੇਵਾਵਾਂ ਨਿਭਾ ਰਹੇ ਸਨ ਅਤੇ ਬੀਤੇ ਸਾਲ ਉਨ੍ਹਾਂ ਨੇ ਵਿਭਾਗ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਫੰਬੀਆਂ ਵਿਖੇ ਕੀਤਾ ਅਤੇ ਉਨ੍ਹਾਂ ਨੂੰ ਅਨੇਕਾਂ ਨਮ ਅਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਸਵ. ਰਾਜੀਵ ਵਾਸੂਦੇਵ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ 10 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਪਿੰਡ ਫੰਬੀਆਂ ਦੇ ਪ੍ਰਾਚੀਨ ਮੰਦਿਰ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਫੁੱਟਬਾਲ ਮੈਚ ’ਚ ਗੜ੍ਹਸ਼ੰਕਰ ਨੇ ਪੁਰਖੋਵਾਲ ਨੂੰ ਹਰਾਇਆ ਅਗਲੀ ਖ਼ਬਰ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 17 ਨੂੰ
Ad Position 24