04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਿੰਡਾਂ ਦੀਆਂ ਅਨਾਜ ਮੰਡੀਆਂ ਨੂੰ ਹੈ ਲੰਬੇ ਸਮੇਂ ਤੋਂ ਸ਼ੈੱਡਾਂ ਦੀ ਦਰਕਾਰ

ਅੱਡਾ ਸਰਾਂ, 3 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਛੋਟੀਆਂ ਅਨਾਜ ਮੰਡੀਆਂ ਹੀ ਨਹੀਂ ਬਲਕਿ ਪੰਜਾਬ ਦੀਆਂ ਮੁੱਖ ਮੰਡੀਆਂ ਨਾਲ ਅਟੈਚ ਪਰਚੇਜ ਸੈਂਟਰਾਂ (ਪਿੰਡਾਂ ਦੀਆਂ ਮੰਡੀਆਂ) ਵਿਚ ਸਰਕਾਰ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਸੁਰੱਖਿਆ ਲਈ ਸ਼ੈੱਡਾਂ ਦੇ ਨਿਰਮਾਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ, ਜਿਸ ਕਾਰਨ ਮੀਂਹ ਹਨੇਰੀ ਗਰਮੀ ਮੌਸਮ ਦੀ ਮਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੱਲਣੀ ਪੈਂਦੀ ਹੈ ਅਤੇ ਮੀਂਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਹਮੇਸ਼ਾ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਹ ਲੋਕ ਸਮੱਸਿਆ ਦੇ ਹੱਲ ਲਈ ਪਿੰਡਾਂ ਦੀ ਮੰਡੀਆਂ ਨੂੰ ਸ਼ੈੱਡਾਂ ਦੀ ਦਰਕਾਰ ਹੈ ਜਦਕਿ ਮੁੱਖ ਅਨਾਜ ਮੰਡੀ ਟਾਂਡਾ ਦੇ ਨਾਲ ਸਹਾਇਕ ਮੰਡੀਆਂ ਵਿਚ ਵੀ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਦੀ ਵੱਡੇ ਪੱਧਰ ’ਤੇ ਖ਼ਰੀਦ ਹੁੰਦੀ ਹੈ ਅਤੇ ਇਨ੍ਹਾਂ ਸਹਾਇਕ ਮੰਡੀਆਂ ਵਿਚ ਵੀ ਕਿਸਾਨਾਂ ਦੀ ਵੱਡੀ ਆਮਦ ਹੋਣ ਦੇ ਕਾਰਨ ਮੁੱਖ ਮੰਡੀ ਵਰਗੀਆਂ ਸਹੂਲਤਾਂ ਦੀ ਲੋੜ ਹੈ ਪਰ ਅਜੇ ਤੱਕ ਵੀ ਸਰਕਾਰ ਨੇ ਪਰਚੇਜ ਸੈਂਟਰਾਂ ਵਿਚ ਵੱਡੀਆਂ ਸ਼ੈੱਡਾਂ ਬਣਾਉਣ ਪ੍ਰਤੀ ਕੋਈ ਖ਼ਾਸ ਪਾਲਿਸੀ ਨਹੀਂ ਬਣਾਈ ਹੈ ਤੇ ਅਜਿਹੇ ਹਾਲਤਾਂ ਵਿਚ ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਹਰ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ।

Ad Position 21
No active advertisement
ਅਜੀਤ ਡੈਸਕ 04-10-2026
ਅੱਡਾ ਸਰਾਂ, 3 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਛੋਟੀਆਂ ਅਨਾਜ ਮੰਡੀਆਂ ਹੀ ਨਹੀਂ ਬਲਕਿ ਪੰਜਾਬ ਦੀਆਂ ਮੁੱਖ ਮੰਡੀਆਂ ਨਾਲ ਅਟੈਚ ਪਰਚੇਜ ਸੈਂਟਰਾਂ (ਪਿੰਡਾਂ ਦੀਆਂ ਮੰਡੀਆਂ) ਵਿਚ ਸਰਕਾਰ ਵਲੋਂ ਲੰਬੇ ਸਮੇਂ ਤੋਂ ਫ਼ਸਲਾਂ ਦੀ ਸੁਰੱਖਿਆ ਲਈ ਸ਼ੈੱਡਾਂ ਦੇ ਨਿਰਮਾਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ, ਜਿਸ ਕਾਰਨ ਮੀਂਹ ਹਨੇਰੀ ਗਰਮੀ ਮੌਸਮ ਦੀ ਮਾਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੱਲਣੀ ਪੈਂਦੀ ਹੈ ਅਤੇ ਮੀਂਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਹਮੇਸ਼ਾ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਹ ਲੋਕ ਸਮੱਸਿਆ ਦੇ ਹੱਲ ਲਈ ਪਿੰਡਾਂ ਦੀ ਮੰਡੀਆਂ ਨੂੰ ਸ਼ੈੱਡਾਂ ਦੀ ਦਰਕਾਰ ਹੈ ਜਦਕਿ ਮੁੱਖ ਅਨਾਜ ਮੰਡੀ ਟਾਂਡਾ ਦੇ ਨਾਲ ਸਹਾਇਕ ਮੰਡੀਆਂ ਵਿਚ ਵੀ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਦੀ ਵੱਡੇ ਪੱਧਰ ’ਤੇ ਖ਼ਰੀਦ ਹੁੰਦੀ ਹੈ ਅਤੇ ਇਨ੍ਹਾਂ ਸਹਾਇਕ ਮੰਡੀਆਂ ਵਿਚ ਵੀ ਕਿਸਾਨਾਂ ਦੀ ਵੱਡੀ ਆਮਦ ਹੋਣ ਦੇ ਕਾਰਨ ਮੁੱਖ ਮੰਡੀ ਵਰਗੀਆਂ ਸਹੂਲਤਾਂ ਦੀ ਲੋੜ ਹੈ ਪਰ ਅਜੇ ਤੱਕ ਵੀ ਸਰਕਾਰ ਨੇ ਪਰਚੇਜ ਸੈਂਟਰਾਂ ਵਿਚ ਵੱਡੀਆਂ ਸ਼ੈੱਡਾਂ ਬਣਾਉਣ ਪ੍ਰਤੀ ਕੋਈ ਖ਼ਾਸ ਪਾਲਿਸੀ ਨਹੀਂ ਬਣਾਈ ਹੈ ਤੇ ਅਜਿਹੇ ਹਾਲਤਾਂ ਵਿਚ ਕਿਸਾਨਾਂ ਨੂੰ ਖੁੱਲ੍ਹੇ ਅਸਮਾਨ ਥੱਲੇ ਹਰ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ। ਕੁੱਝ ਪਰਚੇਜ ਸੈਂਟਰਾਂ ’ਚ ਖਾਨਾਪੂਰਤੀ ਦੇ ਨਾਂਅ ’ਤੇ ਬੇਹੱਦ ਛੋਟੇ ਸ਼ੈੱਡ ਬਣਾਏ ਗਏ ਹਨ ਜਦਕਿ ਲੋੜ ਬੇਹੱਦ ਵੱਡੇ ਸ਼ੈੱਡਾਂ ਦੀ ਹੈ। ਅੱਡਾ ਸਰਾਂ ਇਲਾਕੇ ਵਿਚ ਵੀ ਕੰਧਾਲਾ ਜੱਟਾਂ, ਘੋੜਾਵਾਹਾ, ਸੀਕਰੀ, ਖੋਖਰ ਆਦਿ ਮੰਡੀਆਂ ਵਿਚ ਸ਼ੈੱਡਾਂ ਲੋੜ ਹੈ। ਇਲਾਕੇ ਦੇ ਕਿਸਾਨਾਂ ਆੜ੍ਹਤੀਆਂ ਤੇ ਕਿਸਾਨ ਜਥੇਬੰਦੀ ਦੋਆਬਾ ਕਿਸਾਨ ਕਮੇਟੀ, ਬੀ. ਕੇ. ਯੂ. ਆਜ਼ਾਦ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਸਹਾਇਕ ਅਨਾਜ ਮੰਡੀਆਂ ਵਿਚ ਮੁੱਖ ਮੰਡੀ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਸ਼ੈੱਡਾਂ ਦਾ ਨਿਰਮਾਣ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈੱਸਟ ਕਰਵਾਇਆ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਤੇ ਇਲਾਜ ਸੰਬੰਧੀ ਐੱਸ. ਐਮ. ਓ. ਥਿੰਦ ਵਲੋਂ ਐਡਵਾਈਜ਼ਰੀ ਜਾਰੀ
Ad Position 24