29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੁਲਿਸ ਚੌਕੀ ਭੰਗਾਲਾ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਸੁਰੱਖਿਆ ਪ੍ਰਬੰਧ ਰੱਬ ਆਸਰੇ

ਭੰਗਾਲਾ, 29 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 30-09-2026
ਭੰਗਾਲਾ, 29 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਐੱਸ. ਐੱਸ. ਪੀ. ਹੁਸ਼ਿਆਰਪੁਰ ਅਧੀਨ ਪੈਂਦੀ ਪੁਲਿਸ ਚੌਕੀ ਭੰਗਾਲਾ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਸੁਰੱਖਿਆ ਪ੍ਰਬੰਧ ਪੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਚੌਕੀ ਅਧੀਨ ਲਗਪਗ 5 ਦਰਜਨ ਪਿੰਡ ਆਉਂਦੇ ਹਨ। ਇਨ੍ਹਾਂ ਪਿੰਡਾਂ ਵਿਚ ਜੇ ਕੋਈ ਲੜਾਈ-ਝਗੜਾ ਜਾਂ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਲੋਕਾਂ ਨੂੰ ਪੁਲਿਸ ਚੌਕੀ ਭੰਗਾਲਾ ਹੀ ਜਾਣਾ ਪੈਂਦਾ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਘੱਟ ਕਾਰਨ ਇਥੇ ਚਿੱਟਾ, ਅਫ਼ੀਮ, ਰੇਤ ਦੀ ਨਾਜਾਇਜ਼ ਮਾਈਨਿੰਗ, ਚੋਰੀਆਂ, ਲੁੱਟਾਂ ਖੋਹਾਂ, ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਰੋਕਣਾ ਅਸੰਭਵ ਹੋਇਆ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਚੌਕੀ ਭੰਗਾਲਾ ਵਿਚ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਹਨ। ਸਟਾਫ਼ ਘੱਟ ਹੋਣ ਕਰਕੇ ਰਾਤ ਦੀ ਗਸ਼ਤ ਤੇ ਨਾਕੇਬੰਦੀ ਪ੍ਰਭਾਵਿਤ ਹੁੰਦੀ ਹੈ। ਸੁਰੱਖਿਆ ਪ੍ਰਬੰਧ ਰੱਬ ਆਸਰੇ ਹੋਣ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪੁਲਿਸ ਚੌਕੀ ਭੰਗਾਲਾ ’ਚ ਸਿਰਫ਼ ਇਕ ਪੁਲਿਸ ਚੌਕੀ ਇੰਚਾਰਜ, ਇਕ ਮੁਨਸ਼ੀ ਅਤੇ ਇਕ ਮਹਿਲਾ ਹੈੱਡ ਕਾਂਸਟੇਬਲ ਮੁਲਾਜ਼ਮ ਤਾਇਨਾਤ ਹਨ। ਜਦੋਂ ਇਹ ਮੁਲਾਜ਼ਮ ਕਿਸੇ ਮਾਮਲੇ ਦੀ ਤਫ਼ਤੀਸ਼, ਮੌਕਾ ਦੇਖਣ ਜਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਬਾਹਰ ਜਾਂਦੇ ਹਨ ਤਾਂ ਪੁਲਿਸ ਚੌਕੀ ਵਿਚ ਇਕ ਜਾਂ ਦੋ ਹੋਮਗਾਰਡ ਦੇ ਮੁਲਾਜ਼ਮ ਹੀ ਹੁੰਦੇ ਹਨ ਅਤੇ ਰਾਤ ਦੇ ਸਮੇਂ ਵੀ ਹੋਮਗਾਰਡ ਦੇ ਮੁਲਾਜ਼ਮ ਦੇ ਸਿਰ ਉੱਪਰ ਹੀ ਚੌਕੀ ਚੱਲਦੀ ਹੈ। ਜ਼ਿਕਰਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਜਦੋਂ ਪਿੰਡਾਂ ਦੀ ਆਬਾਦੀ ਘੱਟ ਸੀ, ਉਦੋਂ ਇੱਥੇ 7 ਤੋਂ 8 ਮੁਲਾਜ਼ਮ ਹੁੰਦੇ ਸਨ। ਹੁਣ ਆਬਾਦੀ ਵਧਣ ਦੇ ਬਾਵਜੂਦ ਮੁਲਾਜ਼ਮ ਘੱਟ ਗਏ ਹਨ, ਜਦਕਿ ਮੌਜੂਦਾ ਹਾਲਾਤ ਮੁਤਾਬਿਕ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਚੌਕੀ ਭੰਗਾਲਾ ਵਿਚ ਘੱਟੋ-ਘੱਟ 12 ਤੋਂ 15 ਮੁਲਾਜ਼ਮ ਤਾਇਨਾਤ ਹੋਣੇ ਚਾਹੀਦੇ ਹਨ। ਜੇ ਵਿਭਾਗ ਵਲੋਂ ਲੋੜੀਂਦੀ ਨਫ਼ਰੀ ਨਾ ਦਿੱਤੀ ਗਈ ਤਾਂ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤੇ ਸੁਰੱਖਿਆ ਦੇ ਦਾਅਵੇ ਖੋਖਲੇ ਸਾਬਤ ਹੋਣਗੇ। ਇਸ ਮੌਕੇ ਇਲਾਕਾ ਵਾਸੀਆਂ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਚੌਂਕੀ ਭੰਗਾਲਾ ਵਿਚ ਸਟਾਫ਼ ਪੂਰਾ ਕੀਤਾ ਜਾਵੇ। ਇਸ ਮੌਕੇ ਡੀ. ਐੱਸ. ਪੀ. ਕੁਲਵੰਤ ਸਿੰਘ ਮੁਕੇਰੀਆਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਡਿਊਟੀਆਂ ਜ਼ਿਆਦਾ ਪੈਣ ਕਾਰਨ ਉਨ੍ਹਾਂ ਨੂੰ ਅਕਸਰ ਬਾਹਰ ਅੰਦਰ ਜਾਣਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ. ਪੀ. ਐਨ. ਕਾਲਜ ਮੁਕੇਰੀਆਂ ਵਿਖੇ ਚਰਚਿਤ ਸ਼ੋਅ ‘ਕੰਟੀਨੀ ਮੰਢੀਰ’ ਦੀ ਟੀਮ ਨੇ ਲਗਾਈਆਂ ਰੌਣਕਾਂ ਅਗਲੀ ਖ਼ਬਰ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਰਿਟਾਇਰਡ ਜਵਾਨਾਂ ਤੇ ਵਿਧਵਾਵਾਂ ਦੀ ਆਈ.ਟੀ.ਬੀ.ਪੀ. ਪਟਿਆਲਾ ਵਿਖੇ ਮੀਟਿੰਗ-ਪੀ. ਐਸ. ਸੰਧੂ
Ad Position 24