ਕੁੱਟਮਾਰ ਕਰਨ ਦੇ ਦੋਸ਼ ’ਚ 6 ਨਾਮਜ਼ਦ
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਡੇਅਰੀ ਦੁੱਧ ਮਾਲਕ ਤੇ ਉਸ ਸਾਥੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਵਾਲੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰਬਰ 12 ਵੀ.
ਮਾਹਿਲਪੁਰ, 29 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਡੇਅਰੀ ਦੁੱਧ ਮਾਲਕ ਤੇ ਉਸ ਸਾਥੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਵਾਲੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰਬਰ 12 ਵੀ. ਡੀ. ਓ. ਕਾਲੋਨੀ ਮਾਹਿਲਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 7 ਵਜੇ ਆਪਣੀ ਦੁਕਾਨ (ਦੁੱਧ-ਡੇਅਰੀ) ‘ਤੇ ਆ ਜਾਂਦਾ ਹੈ। 22 ਸਤੰਬਰ ਨੂੰ ਉਹ ਆਪਣੀ ਦੁਕਾਨ ‘ਤੇ ਸੀ ਤੇ ਉਸ ਕੋਲ ਮਾਇਕਲ ਪੁੱਤਰ ਸੁਰਿੰਦਰਪਾਲ ਵਾਸੀ ਮੰਨਣਹਾਣਾ ਜੋ ਸ਼ਹੀਦਾਂ ਰੋਡ ਸਲੂਨ ‘ਤੇ ਕੰਮ ਕਰਦਾ ਹੈ, ਦੁੱਧ ਲੈਣ ਆਇਆ ਸੀ। ਉਸੇ ਦਿਨ ਸ਼ਾਮ ਨੂੰ ਦੁਕਾਨ ‘ਤੇ ਅਮਿਤ ਪੁੱਤਰ ਬੱਬੂ, ਗੋਰਾ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਖੈਰੜ (ਅੱਛਰਵਾਲ, ਲਖਵਿੰਦਰ ਉਰਫ਼ ਲਾਡੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਕਸੀਹਾਂ ਮੋਟਰਸਾਈਕਲ ਤੇ ਦੀਪੀ ਵਾਸੀ ਮੁੱਗੋਵਾਲ, ਲਵੀ, ਲੱਖਾ ਵਾਸੀਆਨ ਬਘੋਰਾ ਇਕ ਗੱਡੀ ‘ਤੇ ਹਥਿਆਰਾਂ ਸਮੇਤ ਉਸ ਦੀ ਦੁਕਾਨ ‘ਤੇ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਦੁਕਾਨ ‘ਤੇ ਆਏ ਮਾਇਕਲ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨ ਦੇ ਸਾਮਾਨ ਦੀ ਭੰਨ-ਤੋੜ ਕੀਤੀ। ਉਸ ਵਲੋਂ ਰੋਲਾ ਪਾਉਣ ‘ਤੇ ਹਮਲਾਵਰ ਫ਼ਰਾਰ ਹੋ ਗਏ। ਇਸ ਸੰਬੰਧੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ।