27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬੀਤ ਇਲਾਕੇ ’ਚ ਡੀ. ਸੀ. ਦੇ ਹੁਕਮਾਂ ਦੇ ਬਾਵਜੂਦ ਦਿਨ ਵੇਲੇ ਧੜੱਲੇ ਨਾਲ ਚੱਲ ਰਹੇ ਨੇ ਮਾਈਨਿੰਗ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰ

ਬੀਣੇਵਾਲ, 26 ਸਤੰਬਰ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ ‘ਤੇ ਮਾਈਨਿੰਗ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰ ਬੀਤ ਇਲਾਕੇ ਦੇ ਲੋਕਾਂ ਲਈ ਮੁੱਖ ਸਮੱਸਿਆ ਸਾਬਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਹਰੋਲੀ ਜ਼ਿਲ੍ਹਾ ਊਨਾ ’ਚ ਲੱਗੇ ਕਰੈਸ਼ਰਾਂ ਤੋਂ ਮਾਈਨਿੰਗ ਸਮੱਗਰੀ ਲੈ ਕੇ ਉੱਪਰ ਤੱਕ ਨੱਕੋ-ਨੱਕ ਭਰੇ ਕਰੀਬ 500 ਤੋਂ ਵੱਧ ਓਵਰਲੋਡ ਟਿੱਪਰ ਹਰ ਰੋਜ਼ ਹਿਮਾਚਲ ਪ੍ਰਦੇਸ਼ ਤੋਂ ਪਿੰਡ ਮੈਹਿੰਦਵਾਣੀ ਹੋ ਕੇ ਵੱਖ-ਵੱਖ ਸੜਕਾਂ ਤੋਂ ਹੋ ਕੇ ਨੰਗਲ ਰੋਡ ‘ਤੇ (ਅੱਡਾ ਝੁੰਗੀਆਂ) ਪੰਜਾਬ ‘ਚ ਦਾਖਲ ਹੁੰਦੇ ਹਨ।

Ad Position 21
No active advertisement
ਨਾਰਮਲ ਡਲਿਵਰੀ ਉਪਰੰਤ ਮਰੀਜ਼ ਨੂੰ ਗਿਫ਼ਟ ਪੈਕ ਭੇਟ ਕਰਦੀ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦੇ ਡਾਕਟਰਾਂ ਦੀ ਟੀਮ। ਤਸਵੀਰ-ਜਰਨੈਲ ਸਿੰਘ ਪੱਟੀ 27-09-2026
ਬੀਣੇਵਾਲ, 26 ਸਤੰਬਰ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ ‘ਤੇ ਮਾਈਨਿੰਗ ਸਮੱਗਰੀ ਨਾਲ ਭਰੇ ਓਵਰਲੋਡ ਟਿੱਪਰ ਬੀਤ ਇਲਾਕੇ ਦੇ ਲੋਕਾਂ ਲਈ ਮੁੱਖ ਸਮੱਸਿਆ ਸਾਬਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਹਰੋਲੀ ਜ਼ਿਲ੍ਹਾ ਊਨਾ ’ਚ ਲੱਗੇ ਕਰੈਸ਼ਰਾਂ ਤੋਂ ਮਾਈਨਿੰਗ ਸਮੱਗਰੀ ਲੈ ਕੇ ਉੱਪਰ ਤੱਕ ਨੱਕੋ-ਨੱਕ ਭਰੇ ਕਰੀਬ 500 ਤੋਂ ਵੱਧ ਓਵਰਲੋਡ ਟਿੱਪਰ ਹਰ ਰੋਜ਼ ਹਿਮਾਚਲ ਪ੍ਰਦੇਸ਼ ਤੋਂ ਪਿੰਡ ਮੈਹਿੰਦਵਾਣੀ ਹੋ ਕੇ ਵੱਖ-ਵੱਖ ਸੜਕਾਂ ਤੋਂ ਹੋ ਕੇ ਨੰਗਲ ਰੋਡ ‘ਤੇ (ਅੱਡਾ ਝੁੰਗੀਆਂ) ਪੰਜਾਬ ‘ਚ ਦਾਖਲ ਹੁੰਦੇ ਹਨ। ਇਨ੍ਹਾਂ ਟਿੱਪਰਾਂ ਨਾਲ ਹੋਏ ਵੱਖ-ਵੱਖ ਸੜਕ ਹਾਦਸਿਆਂ ‘ਚ ਪਿਛਲੇ ਦੋ ਸਾਲਾਂ ਵਿਚ ਹੁਣ ਤੱਕ 31 ਨਿਰਦੋਸ਼ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ‘ਚੋਂ ਬਹੁਤੇ ਟਿੱਪਰਾਂ ‘ਤੇ ਤਾਂ ਨੰਬਰ ਪਲੇਟਾਂ ਹੀ ਨਹੀਂ ਲੱਗੀਆਂ ਹੁੰਦੀਆਂ। ਇਲਾਕੇ ਦੀ ਸਮੱਸਿਆ ਨੂੰ ਦੇਖਦੇ ਹੋਏ ਡੀ. ਸੀ. ਹੁਸ਼ਿਆਰਪੁਰ ਵਲੋਂ ਇਸ ਸੜਕ ‘ਤੇ ਮਾਈਨਿੰਗ ਸਮੱਗਰੀ ਲੈ ਕੇ ਆ ਰਹੇ ਟਿੱਪਰਾਂ ਨੂੰ ਸਵੇਰੇ 7 ਵਜੇ ਤੋਂ ਸਾਮ 7 ਵਜੇ ਤੱਕ ਚੱਲਣ ‘ਤੇ ਪਾਬੰਦੀ ਲਗਾ ਰੱਖੀ ਹੈ। ਇਹ ਹੁਕਮ ਡਿਪਟੀ ਕਮਿਸ਼ਨਰ ਵਲੋਂ ਹਰ 60 ਦਿਨਾਂ ਬਾਅਦ ਜਾਰੀ ਕੀਤੇ ਜਾਂਦੇ ਹਨ, ਜੋ ਕਿ ਹਰ ਵਾਰ ਅਖ਼ਬਾਰਾਂ ਦੀ ਸੁਰਖੀ ਬਣ ਕੇ ਹੀ ਰਹਿ ਜਾਂਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਟਿੱਪਰ ਚਾਲਕ ਡੀ. ਸੀ. ਦੇ ਮਨਾਹੀ ਵਾਲੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਅਤੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਧੜੱਲੇ ਨਾਲ ਚੱਲ ਰਹੇ ਹਨ, ਜਿਸ ਕਰਕੇ ਟ੍ਰੈਫ਼ਿਕ ਜਾਮ ਵੀ ਰੋਜ਼ਾਨਾ ਕਈ-ਕਈ ਵਾਰੀ ਹੋ ਜਾਂਦਾ ਹੈ। ਇਹ ਓਵਰਲੋਡ ਟਿੱਪਰ ਹਮੇਸ਼ਾਂ ਓਵਰ ਸਪੀਡ ’ਤੇ ਚੱਲਦੇ ਹਨ, ਜੋ ਅੱਗੇ ਜਾ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਸੜਕ ਦੇ ਦੋਨੋ ਪਾਸੇ ਵਰਮ ਨਾ ਹੋਣ ਕਾਰਨ ਟਿੱਪਰਾਂ ਨੂੰ ਹੋਰ ਗੱਡੀ ਦੀ ਕਰਾਸਿੰਗ ਵੇਲੇ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਡੀ. ਸੀ. ਵਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਕਰਨ ਲਈ ਬੇਸ਼ਕ ਡੀ. ਐਸ. ਪੀ. ਗੜ੍ਹਸ਼ੰਕਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ, ਪਰ ਡੀ. ਐਸ. ਪੀ. ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹੋਰ ਤਾਂ ਹੋਰ ਡੀ. ਸੀ. ਦੇ ਹੁਕਮ ਲਾਗੂ ਕਰਨ ਲਈ ਵੱਖ-ਵੱਖ ਵਿਭਾਗ ਜਿਵੇਂ ਪੁਲਿਸ, ਮਾਈਨਿੰਗ ਵਿਭਾਗ ਤੇ ਟਰਾਂਸਪੋਰਟ ਵਿਭਾਗ ਵੀ ਸੰਜੀਦਾ ਨਹੀਂ ਹਨ ਅਤੇ ਇਨ੍ਹਾਂ ਵਿਭਾਗਾਂ ‘ਚ ਆਪਸੀ ਤਾਲਮੇਲ ਦੀ ਵੀ ਕਮੀ ਹੈ। ਜੇਕਰ ਆਰ. ਟੀ. ਏ. ਨੂੰ ਪੁੱਛਿਆ ਜਾਵੇ ਤਾਂ ਉਹ ਕਹਿ ਦਿੰਦੇ ਹਨ ਕਿ ਜ਼ਿੰਮੇਵਾਰੀ ਪੁਲਿਸ ਵਿਭਾਗ ਤੇ ਮਾਈਨਿੰਗ ਵਿਭਾਗ ਦੀ ਹੈ। ਜੇਕਰ ਪੁਲਿਸ ਨੂੰ ਪੁੱਛਿਆ ਜਾਵੇ ਤਾਂ ਪੁਲਿਸ ਕਹਿੰਦੀ ਇਹ ਕੰਮ ਆਰ. ਟੀ. ਏ. ਦਾ ਹੈ। ਮਾਈਨਿੰਗ ਵਿਭਾਗ ਦਾ ਤਾਂ ਰੱਬ ਹੀ ਰਾਖਾ ਹੈ ਪਹਿਲਾਂ ਉਨ੍ਹਾਂ ਦੇ ਫ਼ੋਨ ਹੀ ਮਿਲਦੇ ਜੇਕਰ ਮਿਲਦੇ ਹਨ ਤਾਂ ਗੋਲ-ਮੋਲ ਜਵਾਬ ਦੇ ਕੇ ਪੱਲਾ ਝਾੜ ਲੈਂਦੇ ਹਨ। ਇਲਾਕੇ ਲੋਕ ਤੇ ਸਵੈ ਸੇਵੀ ਸੰਗਠਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਲੋਕਾਂ ਵਲੋਂ 5 ਮਾਰਚ ਨੂੰ ਇਕੱਠੇ ਹੋ ਕੇ ਦਿਨ ਵੇਲੇ ਟਿੱਪਰਾਂ ਨੂੰ ਚਲਾਉਣ ਵਿਰੁੱਧ ਰੋਸ ਮਾਰਚ ਵੀ ਕਰਨ ਦਾ ਐਲਾਨ ਕੀਤਾ ਹੈ। ਸੰਪਰਕ ਕਰਨ ‘ਤੇ ਭਾਰਤ ਭੂਸ਼ਨ ਡੀ. ਐਸ. ਪੀ. ਚੱਬੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਗੜ੍ਹਸ਼ੰਕਰ ਦਾ ਵਾਧੂ ਚਾਰਜ ਹੈ, ਫਿਰ ਵੀ ਉਹ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨੇਤਰਦਾਨ ਤੇ ਖ਼ੂਨਦਾਨ ਦੁਨੀਆ ਦਾ ਸਭ ਤੋਂ ਉੱਤਮ ਦਾਨ-ਭਾਈ ਬਰਿੰਦਰ ਮਸੀਤੀ ਅਗਲੀ ਖ਼ਬਰ ਹਰੇਕ ਐਤਵਾਰ ਪੂਰੇ ਸਰੀਰ ਦੇ ਟੈੱਸਟ ਲਾਗਤ ਕੀਮਤ ’ਤੇ ਕੀਤੇ ਜਾਣਗੇ-ਹਰਵਿੰਦਰ ਅਜਨੋਹਾ
Ad Position 24